ਲੋਕ ਗਾਇਕ ਜਗਦੇਵ ਖਾਨ ਦੀ ਹਾਲਤ ਵਿੱਚ ਸੁਧਾਰ.

 

ਲੁਧਿਆਣਾ 15 ਮਈ ( ਕੁਲਦੀਪ ਸਿੰਘ ਦੁੱਗਲ ) ਉੱਘੇ ਪੰਜਾਬੀ ਲੋਕ ਗਾਇਕ ਜਗਦੇਵ ਖਾਨ, ਜੋ ਕਿ ਕੁਝ ਦਿਨ ਪਹਿਲਾਂ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ, ਦੀ ਸਿਹਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਦੇਵ ਖਾਨ ਦੇ ਵੱਡੇ ਭਰਾ ਲੋਕ ਗਾਇਕ ਪਰਗਟ ਖਾਨ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਜਗਦੇਵ ਖਾਨ ਸਾਈਕਲ ਉੱਤੇ ਸਵੇਰ ਦੀ ਸੈਰ ਲਈ ਗਏ ਤੇ ਪੱਖੋਵਾਲ ਰੋਡ ਸਥਿਤ ਉਮੈਕਸ ਦੇ ਸਾਹਮਣੇ ਸੜਕ ਪਾਰ ਕਰਦਿਆਂ ਉਹਨਾਂ ਵਿੱਚ ਇੱਕ ਤੇਜ਼ ਰਫ਼ਤਾਰ ਮੋਟਰ ਸਾਈਕਲ ਸਵਾਰ ਨੇ ਟੱਕਰ ਮਾਰ ਦਿੱਤੀ ਅਤੇ ਸੜਕ 'ਤੇ ਡਿੱਗਣ ਕਾਰਣ ਉਹਨਾਂ ਦੀ ਡਿਸਕ ਵਿੱਚ ਫਰੈਕਚਰ ਹੋ ਗਿਆ। ਉਹਨਾਂ ਦੱਸਿਆ ਕਿ ਉਹਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਉਹਨਾਂ ਨੂੰ ਕੁਝ ਦਿਨ ਮੁਕੰਮਲ ਆਰਾਮ ਦੀ ਸਲਾਹ ਦਿੱਤੀ ਹੈ। ਹੁਣ ਜਗਦੇਵ ਖਾਨ ਦੀ ਹਾਲਾਤ ਖ਼ਤਰੇ ਤੋਂ ਬਾਹਰ ਹੈ ਅਤੇ ਉਹਨਾਂ ਦੀ ਹਾਲਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। ਵੱਖ ਵੱਖ ਸ਼ਖਸ਼ੀਅਤਾਂ ਨੇ ਜਗਦੇਵ ਖਾਨ ਦੇ ਗ੍ਰਹਿ ਵਿਖ਼ੇ ਪਹੁੰਚਕੇ ਉਹਨਾਂ ਦਾ ਹਾਲ ਚਾਲ ਪੁੱਛਿਆ ਅਤੇ ਉਹਨਾਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ।