ਜਰਖੜ ਖੇਡਾਂ - ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦਾ ਆਗਾਜ਼ ਅੱਜ, 8 ਜੂਨ ਤਕ ਚੱਲੇਗਾ ਫੈਸਟੀਵਲ.

 ਉਦਘਟਨੀ ਮੈਚ ਘਵੱਦੀ ਬਨਾਮ ਉਟਾਲਾ ਵਿਚਕਾਰ 


ਲੁਧਿਆਣਾ (ਤਮੰਨਾ ਬੇਦੀ)--- ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਜਰਖੜ ਖੇਡਾਂ ਦੇ ਕੜੀ ਦਾ ਹਿੱਸਾ 15ਵਾਂ  �"ਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਹੁਣ 17 ਮਈ ਤੋਂ 8 ਜੂਨ ਤੱਕ ਜਰਖੜ ਸਟੇਡੀਅਮ ਵਿਖੇ ਹੋਵੇਗਾ ।

ਇਸ ਫੈਸਟੀਵਲ ਦੇ ਹਾਕੀ ਮੁਕਾਬਲੇ ਹਫਤਾਵਰੀ ਹਰ ਸ਼ਨੀਵਾਰ ਅਤੇ ਐਤਵਾਰ ਨੂੰ  ਸ਼ਾਮ 5 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਫਲੱਡ ਲਾਈਟਾਂ ਦੀ ਰੋਸ਼ਨੀ ਵਿੱਚ ਨੀਲੇ ਰੰਗ ਦੀ  ਐਸਟ੍ਰੋਟਰਫ ਮੈਦਾਨ ਉੱਤੇ ਖੇਡੇ ਜਾਣਗੇ । 17 ਮਈ ਨੂੰ ਟੂਰਨਾਮੈਂਟ ਦਾ ਉਦਘਾਟਨੀ ਸਮਾਰੋਹ ਹੋਵੇਗਾ  ।

ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ, ਮੁਖ ਪ੍ਰਬੰਧਕ , ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਜਰਖੜ ਅਕੈਡਮੀ ਦੇ ਤਕਨੀਕੀ ਡਾਇਰੈਕਟਰ ਨਰਾਇਣ ਸਿੰਘ ਗਰੇਵਾਲ ਨੇ ਦੱਸਿਆ ਕਿ �"ਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ ਦੇ ਵਿੱਚ ਸੀਨੀਅਰ ਵਰਗ ਦੇ ਵਿੱਚ 8 ਟੀਮਾਂ ਜਿਨਾਂ ਵਿੱਚ ਪੂਲ ਏ ਵਿੱਚ ਵਰਤਮਾਨ ਚੈਂਪੀਅਨ ਟੀਮ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ, ਨਨਕਾਣਾ ਸਾਹਿਬ ਸੈਂਟਰ ਅਮਰਗੜ੍ਹ, ਗਿੱਲ ਕਲੱਬ ਘਵੱਦੀ ਅਤੇ ਯੰਗ ਕਲੱਬ ਉਟਾਲਾ ਰੱਖਿਆ ਗਿਆ ਹੈ। ਪੂਲ ਬੀ  ਵਿੱਚ ਉੱਪ  ਜੇਤੂ ਨੀਟਾ ਕਲੱਬ ਰਾਮਪੁਰ, ਕਿਲਾ  ਰਾਏਪੁਰ ਕਲੱਬ, ਸੰਤ ਕਿਰਪਾਲ ਦਾਸ ਕਲੱਬ ਹੇਰਾ,ਮੇਜਬਾਨ  ਜਰਖੜ ਹਾਕੀ ਅਕੈਡਮੀ  ਨੂੰ ਰੱਖਿਆ ਗਿਆ ਹੈ ਜਦਕਿ ਜੂਨੀਅਰ ਵਰਗ (1-1-2011 ਤੋਂ ਬਾਅਦ ਦੇ ਜਨਮੇ ਖਿਡਾਰੀ ) ਤੇ ਅਧਾਰਤ ਟੀਮਾਂ ਵਿੱਚ  ਅਮਰਗੜ੍ਹ ਹਾਕੀ ਸੈਂਟਰ, ਗੁਰੂ ਤੇਗ ਬਹਾਦਰ ਅਕੈਡਮੀ ਚਚਰਾੜੀ, ਕਿਲ੍ਹਾ ਰਾਇਪੁਰ ਹਾਕੀ ਸੈਂਟਰ , ਘਵੱਦੀ ਸਕੂਲ,  ਐਚ ਟੀ ਸੀ ਰਾਮਪੁਰਾ ਸੈਂਟਰ, ਏਕ ਨੂਰ ਅਕੈਡਮੀ ਤੇਹਿੰਗ ,  ਰਾਣਾ ਅਕੈਡਮੀ ਹੋਸ਼ਿਆਰਪੁਰ,ਜਰਖੜ ਹਾਕੀ ਅਕੈਡਮੀ ਹਿੱਸਾ ਲੈਣਗੀਆਂ ।

 ਟੂਰਨਾਮੈਂਟ ਲੀਗ ਕਮ ਨਾਕ ਆਉਟ ਦੇ ਅਧਾਰ ਤੇ ਖੇਡਿਆ ਜਾਵੇਗਾ। ਟੂਰਨਾਮੈਂਟ ਦਾ ਉਦਘਾਟਨੀ ਮੈਚ ਮੈਚ ਯੰਗ ਕਲੱਬ �"ਟਾਲਾ ਅਤੇ ਗਿੱਲ ਕਲੱਬ ਘਵੱਦੀ ਵਿਚਕਾਰ ਸ਼ਾਮ 7 ਵਜੇ ਖੇਡਿਆ ਜਾਵੇਗਾ ਜਦਕਿ ਦੂਸਰਾ ਸੀਨੀਅਰ ਵਰਗ ਦਾ ਮੈਚ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਅਤੇ ਸੈਂਟਰ ਅਮਰਗੜ੍ਹ ਦੇ ਵਿਚਕਾਰ  ਰਾਤ 8 ਵਜੇ ਖੇਡਿਆ ਜਾਵੇਗਾ। ਜਦ ਕਿ ਜੂਨੀਅਰ ਵਰਗ ਦਾ ਪਹਿਲਾ ਮੈਚ ਵੀ ਰਾਣਾ ਅਕੈਡਮੀ ਹੋਸ਼ਿਆਰਪੁਰ ਬਨਾਮ ਘਾਵੱਦੀ ਸਕੂਲ ਵਿਚਕਾਰ ਸ਼ਾਮ 5 ਵਜੇ, ਏਕ ਨੂਰ ਅਕੈਡਮੀ ਤੇਹਿੰਗ ਬਨਾਮ ਅਮਰਗੜ੍ਹ ਹਾਕੀ ਸੈਂਟਰ ਵਿਚਕਾਰ ਸ਼ਾਮ 6 ਵਜੇ ਖੇਡਿਆ ਜਾਵੇਗਾ।

                      ਸੀਨੀਅਰ ਵਰਗ ਦੀ ਚੈਂਪੀਅਨ ਟੀਮ ਨੂੰ 60  ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ, �"ਲੰਪੀਅਨ ਪ੍ਰਿਥੀਪਾਲ ਸਿੰਘ ਰਨਿੰਗ ਹਾਕੀ ਟਰਾਫੀ ਅਤੇ ਸਰਵੋਤਮ ਖਿਡਾਰੀਆਂ ਨੂੰ ਟਾਪ ਕਲਾਸ ਸਾਈਕਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ ।  ਜਦ ਕਿ ਉਪ ਜੇਤੂ ਟੀਮ ਨੂੰ 40 ਹਜਾਰ ਰੁਪਏ ਦੀ ਇਨਾਮੀ ਰਾਸ਼ੀ ਅਤੇ ਤੀਸਰੇ ਨੰਬਰ ਤੇ ਆਉਣ ਵਾਲੇ ਟੀਮ ਨੂੰ  20 ਹਜਾਰ ਰੁਪਏ, ਚੌਥੇ ਨੰਬਰ ਤੇ ਆਉਣ ਵਾਲੀ ਟੀਮ ਨੂੰ 15 ਹਜ਼ਾਰ ਨਾਲ ਸਨਮਾਨਤ ਕੀਤਾ ਜਾਵੇਗਾ । ਇਸ ਤੋਂ ਇਲਾਵਾ ਕੁਆਰਟਰ ਫਾਈਨਲ ਵਿੱਚ ਪੁੱਜਣ ਵਾਲੀਆਂ ਟੀਮਾਂ ਨੂੰ 6-6  ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ । ਸੀਨੀਅਰ ਟੀਮਾਂ ਦੀ ਐਂਟਰੀ ਫੀਸ ਪ੍ਰਤੀ ਟੀਮ 3000 ਹੋਵੇਗੀ। ਸੀਨੀਅਰ ਵਰਗ ਦੀਆਂ ਜੇਤੂ ਟੀਮਾਂ ਨੂੰ ਇੱਕ ਲੱਖ ਰੁਪਏ ਦੀ ਰਾਸ਼ੀ ਵਾਲਾ ਇਨਾਮ ਸਾਬਕਾ ਸਰਪੰਚ ਦੁਪਿੰਦਰ ਸਿੰਘ ਡਿੰਪੀ  ਵੱਲੋਂ ਦਿੱਤਾ ਜਾਵੇਗਾ।

ਸਬ ਜੂਨੀਅਰ ਵਰਗ ਦੀ ਜੇਤੂ ਟੀਮ ਨੂੰ  ਜੇਤੂ ਰੰਨਿੰਗ ਟਰਾਫੀ ਅਤੇ 21000 ਰੁਪਏ ਦੀ ਇਨਾਮੀ ਰਾਸ਼ੀ, ਉਪ ਜੇਤੂ ਟੀਮ ਨੂੰ 15 ਹਜਾਰ, ਤੀਸਰੇ ਨੰਬਰ ਤੇ ਆਉਣ ਵਾਲੇ ਟਾਈਮ ਨੂੰ 10 ਹਜ਼ਾਰ,ਅਤੇ ਚੌਥੇ ਨੰਬਰ ਤੇ ਆਉਣ ਵਾਲੀ ਟੀਮ ਨੂੰ  8 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ। ਟੂਰਨਾਮੈਂਟ ਦਾ ਉਦਘਾਟਨ ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ 17 ਮਈ ਨੂੰ ਸ਼ਾਮ 7 ਵਜੇ ਕਰਨਗੇ ।