ਸਰਾਭਾ ਕਾਲਜ ਆਫ ਨਰਸਿੰਗ ਵਿੱਚ ਕੌਮਾਂਤਰੀ ਨਰਸਿਜ਼ ਦਿਵਸ ਮਨਾਇਆ.

 

ਲੁਧਿਆਣਾ 19 ਮਈ -  ਸ਼ਹੀਦ ਕਰਤਾਰ ਸਿੰਘ ਸਰਾਭਾ ਕਾਲਜ ਆਫ ਨਰਸਿੰਗ ਵਲੋਂ ਕੌਮਾਂਤਰੀ ਨਰਸਿਜ਼ ਦਿਵਸ - 2025 ਬਹੁਤ ਹੀ ਉਤਸ਼ਾਹ ਅਤੇ ਮਾਣ-ਸਨਮਾਨ ਨਾਲ ਮਨਾਇਆ ਗਿਆ। ਇਸ ਵਾਰ ਦਿਵਸ ਦਾ ਥੀਮ  "ਸਾਡੇ ਨਰਸ. ਸਾਡਾ ਭਵਿੱਖ. ਨਰਸਿੰਗ ਦੀ ਸੇਵਾ ਨਾਲ ਮਜ਼ਬੂਤ ਅਰਥਵਿਵਸਥਾ' ਰੱਖਿਆ ਗਿਆ ਸੀ, ਜਿਸ ਵਿੱਚ ਨਰਸਾਂ ਦੇ ਸਮਰਥਨ ਦੀ ਅਹਿਮੀਅਤ ਨੂੰ ਉਜਾਗਰ ਕੀਤਾ ਗਿਆ ਕਿ ਉਹ ਸਿਰਫ਼ ਸਿਹਤ ਪ੍ਰਣਾਲੀਆਂ ਹੀ ਨਹੀਂ, ਸਗੋਂ ਸਮਾਜਿਕ ਤੇ ਆਰਥਿਕ ਵਿਕਾਸ ਲਈ ਵੀ ਵੱਡਾ ਸਹਿਯੋਗ ਦਿੰਦੀਆਂ /ਦਿੰਦੇ ਹਨ। ਪ੍ਰੋਗਰਾਮ  ਦੀ ਸ਼ੁਰੂਆਤ ਪ੍ਰਭਾਵਸ਼ਾਲੀ ਢੰਗ ਨਾਲ ਕਰਦਿਆਂ ਵਿਦਿਆਰਥੀਆਂ ਵੱਲੋਂ ਕੀਰਤਨ ਦੀ ਰੂਹਾਨੀ ਪ੍ਰਸਤੁਤੀ ਨੇ ਸਾਰੇ ਮਾਹੌਲ ਨੂੰ ਸ਼ਾਂਤ ਤੇ ਭਾਵੁਕ ਕਰ ਦਿੱਤਾ।ਇਸ ਮੌਕੇ 

 ਆਏ  ਮਹਿਮਾਨਾਂ ਨੂੰ ਗੁਲਦਸਤਾ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ, ਦੇ 

ਉਪਰੰਤ ਪ੍ਰਿੰਸੀਪਲ ਡਾ. ਪ੍ਰਭਜੋਤ ਸੈਣੀ, ਸ਼੍ਰੀਮਤੀ ਪਰਮਜੀਤ ਕੌਰ ਪੰਧੇਰ  ਚੇਅਰਪਰਸਨ ਕਾਲਜ ਟਰੱਸਟ ਅਤੇ ਟਰੱਸਟੀ ਮੈਂਬਰਾਂ ਨੇ ਸ਼ਮਾ ਰੌਸ਼ਨ ਕਰਦਿਆਂ ਗਿਆਨ ਅਤੇ ਸੇਵਾ ਦੀ ਰੋਸ਼ਨੀ ਨੂੰ ਪ੍ਰਗਟ ਕੀਤਾ।


ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ  ਰੰਗੀਲਾ ਵੈਲਕਮ ਡਾਂਸ, ਜਿਸ ਵਿਚ ਭਾਰਤੀ ਸਭਿਆਚਾਰ ਦੀ ਰੰਗੀਨੀਤਾ ਦਰਸਾਈ ਗਈ ਸੀ,ਨੂੰ ਪੇਸ਼ ਕੀਤਾ ਗਿਆ ਜਦ ਕਿ ਨਰਸਿੰਗ ਸਿਖਿਆਰਥਣਾਂ ਨੇ ਪੰਜਾਬ ਦਾ ਸੱਭਿਆਚਾਰ ਗਿੱਧਾ ਪੇਸ਼ ਕਰਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। 

ਇਸ ਮੌਕੇ ਪ੍ਰਿੰਸੀਪਲ ਡਾ. ਪ੍ਰਭਜੋਤ ਸੈਣੀ ਨੇ ਸਵਾਗਤੀ ਭਾਸ਼ਣ ਦਿੰਦਿਆਂ ਮੁੱਖ ਮਹਿਮਾਨ ਡਾ. ਰਮਨਦੀਪ ਕੌਰ ਸਿਵਲ ਸਰਜਨ, ਲੁਧਿਆਣਾ ਅਤੇ ਸ਼ਖਸੀਅਤਾਂ ਸਮੇਤ ਨਰਸਿੰਗ ਸੁਪਰਿੰਟੈਂਡੈਂਟ ਨੂੰ ਜੀ ਆਇਆਂ ਆਖਿਆ। ਇਸ ਮੌਕੇ ਉਨ੍ਹਾਂ  ਨਰਸਿਜ਼ ਦਿਵਸ ਦੀ ਮਹੱਤਤਾ ਅਤੇ ਕਾਲਜ ਵੱਲੋਂ ਕਾਬਲ ਨਰਸਾਂ ਦੀ ਤਿਆਰੀ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਇਸ ਮੌਕੇ "ਫਲੋਰੈਂਸ ਨਾਈਟਿੰਗੇਲ ਦੇ ਇਤਿਹਾਸ" ਤੇ ਇੱਕ ਵਿਸ਼ੇਸ਼ ਜਾਣਕਾਰੀ ਦਿੰਦਿਆਂ  ਆਧੁਨਿਕ ਨਰਸਿੰਗ ਦੀ ਸੰਸਥਾਪਿਕਾ ਦੀ ਮਿਹਨਤ ਅਤੇ ਦ੍ਰਿਸ਼ਟੀ ਨੂੰ ਯਾਦ ਕਰਵਾਇਆ।

ਇਸ ਮੌਕੇ ਇਕ ਸਹੁੰ ਚੁੱਕ ਸਮਾਗਮ ਕਰਵਾਉਂਦਿਆਂ  ਨਵੇਂ ਦਾਖਲ ਹੋਏ ਸਿੱਖਿਆਰਥੀਆਂ ਨੇ ਮੋਮਬੱਤੀਆਂ ਫੜ ਕੇ ਸੇਵਾ, ਦਇਆ ਅਤੇ ਇਮਾਨਦਾਰੀ ਦੀ ਸਹੁੰ ਚੁੱਕੀ ਜੋ ਨਰਸਿੰਗ ਦੇ ਉੱਚੇ ਆਦਰਸ਼ਾਂ ਦੀ ਪ੍ਰਤੀਕ ਸੀ। ਸਮਾਗਮ ਦੌਰਾਨ ਮੁੱਖ ਮਹਿਮਾਨ ਡਾ. ਰਮਨਦੀਪ ਕੌਰ ਸਿਵਲ ਸਰਜਨ ਨੇ ਆਪਣਾ ਪ੍ਰੇਰਣਾਦਾਇਕ ਭਾਸ਼ਣ ਦਿੰਦਿਆਂ  ਨਰਸਾਂ ਦੀ ਬਦਲ ਰਹੀ ਭੂਮਿਕਾ ਅਤੇ ਉਨ੍ਹਾਂ ਦੇ ਯੋਗਦਾਨ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਸਿੱਖਿਆਰਥੀਆਂ ਨੂੰ ਦਿਲੋਂ ਸਮਰਪਿਤ ਬਣੇ ਰਹਿਣ ਦੀ ਪ੍ਰੇਰਣਾ ਦਿੱਤੀ।ਇਸ ਮੌਕੇ 


ਨਵੇਂ ਸਟੂਡੈਂਟ ਨਰਸਿਜ਼ ਐਸੋਸੀਏਸ਼ਨ  ਮੈਂਬਰਾਂ ਦੀ ਐਲਾਨ ਕੀਤਾ ਗਿਆ ਜਿਸ ਵਿਚ ਸੁਖਪ੍ਰੀਤ ਸਿੰਘ ਨੂੰ ਉਪ ਪ੍ਰਧਾਨ , ਪ੍ਰਭਲੀਨ ਕੌਰ  ਨੂੰ ਸਕੱਤਰ, 

ਰੋਹਿਤ ਕੁਮਾਰ ਨੂੰ ਖ਼ਜ਼ਾਨਚੀ ਬਣਾਇਆ ਗਿਆ। 

ਇਸ ਮੌਕੇ ਕੇਕ ਕੱਟਣ ਦੀ ਰਸਮ ਅਦਾ ਕਰਦਿਆਂ ਨਰਸਿੰਗ ਕਾਲਜ ਦੇ ਪਰਿਵਾਰ ਦੀ ਏਕਤਾ ਨੂੰ ਮਜਬੂਤ ਕਰਨ ਉਪਰ ਜੋਰ ਦਿੱਤਾ ਗਿਆ ਅਤੇ ਮਰੀਜ਼ਾਂ ਦੀ ਸੇਵਾ ਨੂੰ ਸਮਰਪਿਤ ਰਹਿਣ ਦਾ ਵਾਅਦਾ ਕੀਤਾ ਗਿਆ। 

ਇਸ ਮੌਕੇ ਡਾ. ਮਾਰਗਰੇਟ ਐਂਡਰੀਆਸ ਉਪ ਪ੍ਰਿੰਸੀਪਲ ਨੇ ਸਮਾਪਤੀ ਭਾਸ਼ਣ 4 ਧੰਨਵਾਦ ਕਰਦਿਆਂ  ਨਰਸਿਜ਼ ਦਿਵਸ ਨੂੰ ਯਾਦਗਾਰ ਬਣਾਉਣ ਵਾਲੇ ਹਰੇਕ ਵਿਅਕਤੀ ਦੀ ਪ੍ਰਸ਼ੰਸਾ ਕੀਤੀ।