ਕੈਨੇਡਾ,ਅਮਰੀਕਾ ਸਮੇਤ ਵੱਖ-ਵੱਖ ਮੁਲਕਾਂ ਨੂੰ ਕੋਰੀਅਰ ਰਾਹੀ ਸਸਤੇ ਰੇਟਾਂ 'ਚ ਸਮਾਨ ਭੇਜਿਆ ਜਾ ਸਕਦੈ-ਬੱਤਰਾ.
ਲੁਧਿਆਣਾ, (ਜੇ.ਕੇ)-ਪੰਜਾਬੀਆਂ ਨੇ ਜਿਥੇ ਆਪਣੇ ਸੂਬੇ ਪੰਜਾਬ ਨੂੰ ਖੇਤੀ, ਉਦਯੋਗ,ਕਲਾ,ਸਿੱਖਿਆ ਦੇ ਖੇਤਰ ਵਿਚ ਮੱਲਾ ਮਾਰ ਕੇ ਦੇਸ਼ ਵਿਚ ਨਾਮਣਾ ਖੱਟਿਆ ਹੈ, ਉਥੇ ਹੀ ਵਿਦੇਸ਼ਾਂ ਵਿਚ ਵੀ ਹਰ ਖਿਤੇ ਵਿਚ ਮੋਹਰੀ ਬਣੇ ਹਨ | ਮੋਜੂਦਾ ਸਮੇਂ ਵਿਚ ਕੈਨੇਡਾ, ਅਮਰੀਕਾ, ਅਸਟਰੇਲੀਆ, ਨਿਊਜੀਲੈਂਡ ਸਮੇਤ ਯੁਰਪ ਤੇ ਵੱਖ-ਵੱਖ ਦੇਸ਼ਾਂ ਵਿਚ ਵੱਡੀ ਗਿਣਤੀ ਵਿਚ ਪੰਜਾਬੀਆਂ ਦੀ ਵੱਡੀ ਵਸੋ ਹੈ | ਇਹ ਪ੍ਰਗਟਾਵਾ ਭਾਰਤ ਨਗਰ ਚੋਂਕ ਬੀ.ਐਸ.ਐਨ.ਐਲ ਐਕਸਚੈਂਜ ਦੇ ਸਾਹਮਣੇ ਸਥਿ ਐਫ.ਸੀ.ਐਮ.ਐਲ ਵਰਲਡਵਾਈਡ ਕੋਰੀਅਰ ਦੇ ਪ੍ਰਬੰਧ ਨਿਰਦੇਸ਼ਕ ਮਨਪ੍ਰੀਤ ਸਿੰਘ ਬੱਤਰਾ ਨੇ ਕਰਦਿਆ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਵਿਦਿਆਰਥੀ ਕੈਨੇਡਾ, ਅਮਰੀਕਾ,ਅਸਟਰੇਲੀਆ, ਨਿਊਜੀਲੈਂਡ ਸਮੇਤ ਯੁਰਪ ਦੇ ਵੱਖ-ਵੱਖ ਦੇਸ਼ਾਂ ਵਿਚ ਪੜਾਈ ਕਰ ਰਹੇ ਹਨ | ਇਸ ਤੋ ਇਲਾਵਾ ਕਈ ਦਹਾਕਿਆਂ ਤੋ ਵਿਦੇਸ਼ੀ ਧਰਤੀ ਉਪਰ ਰਹੇ ਰਹੇ ਪੰਜਾਬੀਆਂ ਨੂੰ ਪੰਜਾਬ ਦੇ ਬਣੇ ਸਮਾਨ ਤੇ ਖਾਣ-ਪੀਣ ਵਾਲੇ ਪਦਾਰਥਾਂ ਦੀ ਬੜੀ ਤਾਂਘ ਹੁੰਦੀ ਹੈ | ਇਸ ਲਈ ਅਕਸਰ ਹੀ ਸਭ ਬਾਹਰ ਵਿਦੇਸ਼ਾਂ ਨੂੰ ਸਮਾਨ ਭੇਜਦੇ ਹਨ | ਸ. ਬੱਤਰਾ ਨੇ ਕਿਹਾ ਕਿ ਉਹ ਪਿਛਲੇ 25 ਸਾਲਾਂ ਤੋ ਇਸੇ ਦਫਤਰ ਤੋ ਲਗਾਤਾਰ ਸੇਵਾਵਾਂ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਉਹ ਆਪਣੇ ਗਾਹਕਾਂ ਨੂੰ ਬਾਹਰ ਜਾਣ ਵਾਲੇ ਸਮਾਨ ਬਾਰੇ ਬੜੇ ਸਪਸ਼ਟ ਤਰੀਕੇ ਨਾਲ ਜਾਣਕਾਰੀ ਦਿੰਦੇ ਹਨ ਕਿ ਕਿਹੜਾ ਸਮਾਨ ਬਾਹਰ ਜਾ ਸਕਦਾ ਹੈ ਤੇ ਕਿਹੜਾ ਨਹੀ ਭੇਜਿਆ ਜਾ ਸਕਦਾ ਅਤੇ ਕੋਈ ਵੀ ਉਹਲਾ ਨਹੀ ਰੱਖਿਆ ਜਾਂਦਾ | ਉਨ੍ਹਾਂ ਦੀ ਕੰਪਨੀ ਵੱਲੋ ਹਰ ਤਰ੍ਹਾਂ ਦੀਆਂ ਕੋਰੀਅਰ ਸੇਵਾਵਾਂ ਉਪਲਬਧ ਹਨ | ਜਿਆਦਾ ਮਾਤਰਾ ਵਿਚ ਹੋਣ ਵਾਲੇ ਸਮਾਨ ਨੂੰ ਸਮੂੰਦਰੀ ਜਹਾਜ ਰਾਹੀ ਸਸਤੇ ਰੇਟ ਵਿਚ ਵੀ ਭੇਜਿਆ ਜਾ ਸਕਦਾ ਹੈ | ਐਫ.ਸੀ.ਐਮ.ਐਨ ਵੱਲੋ ਗਾਹਕਾਂ ਨੂੰ ਸਮਾਨ ਭੇਜਣ ਤੋ ਪਹਿਲਾ ਹੀ ਸਪਸ਼ਟ ਤੇ ਸਮੂਚੀ ਜਾਣਕਾਰੀ ਦਿੱਤੀ ਜਾਂਦੀ ਹੈ |
