ਦਸਵੀਂ ਜਮਾਤ ਦਾ ਨਤੀਜਾ ਰਿਹਾ 100%.
ਲੁਧਿਆਣਾ - ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਗ੍ਰਾਮ ਲੁਧਿਆਣਾ ਦਾ ਬੀਤੇ ਦਿਨੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਘੋਸ਼ਿਤ ਦਸਵੀਂ ਜਮਾਤ ਦਾ ਨਤੀਜਾ 100% ਰਿਹਾ।
ਇਸ ਸਬੰਧੀ ਵਧੇਰੇ ਜਾਣਕਾਰੀ ਸਾਂਝਾ ਕਰਦਿਆਂ ਸਕੂਲ ਮੈਨੇਜਰ ਡਾਕਟਰ ਕਵੰਲਪ੍ਰੀਤ ਕੌਰ ਨੇ ਦੱਸਿਆ ਕਿ ਸਕੂਲ ਦੇ ਦਸਵੀਂ ਜਮਾਤ ਦੇ ਸਾਰੇ ਹੀ ਵਿਦਿਆਰਥੀ ਵਧੀਆ ਅੰਕਾਂ ਦੇ ਨਾਲ ਪਾਸ ਹੋਏ ਹਨ। ਇਸ ਵਿੱਚ ਸਕੂਲ ਪ੍ਰਿੰਸੀਪਲ ਕਰਨਜੀਤ ਸਿੰਘ ਅਤੇ ਜਮਾਤ ਇੰਚਾਰਜ ਹਰਪਾਲ ਸਿੰਘ ਦੇ ਨਾਲ ਨਾਲ ਬਾਕੀ ਅਧਿਆਪਕਾਂ ਦਾ ਵੀ ਪੂਰਨ ਯੋਗਦਾਨ ਰਿਹਾ ਹੈ ।ਜਿੱਥੇ ਅਧਿਆਪਕਾਂ ਵੱਲੋਂ ਭਰਪੂਰ ਮਿਹਨਤ ਕੀਤੀ ਗਈ ਹੈ ,ਉੱਥੇ ਹੀ ਵਿਦਿਆਰਥੀਆਂ ਨੇ ਵੀ ਚੰਗੇ ਅੰਕ ਲੈਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ।
ਪ੍ਰਿੰਸੀਪਲ ਕਰਨਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਸਕੂਲ ਵਿੱਚ+1 ਦੇ ਮੈਡੀਕਲ ,ਨੋਨ ਮੈਡੀਕਲ ,ਕਮਰਸ ਅਤੇ ਆਰਟਸ ਦੀਆਂ ਜਮਾਤਾਂ ਸ਼ੁਰੂ ਹੋ ਚੁੱਕੀਆਂ ਹਨ। ਜਿਸ ਵਿੱਚ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਵੀ ਕਰਵਾਈ ਜਾ ਰਹੀ ਹੈ ।ਸਕੂਲ ਵਿੱਚ ਕੰਪਿਊਟਰ ਲੈਬ ਦੇ ਨਾਲ ਨਾਲ ਫਿਜਿਕਸ ਤੇ ਕਮਿਸਟਰੀ ਲੈਬ ਵੀ ਮੌਜੂਦ ਹਨ ।ਉਹਨਾਂ ਸਭ ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀ ਸ਼ਿਵਮ ਨੂੰ ਸਕੂਲ ਵੱਲੋਂ ਵਿਸ਼ੇਸ਼ ਇਨਾਮ ਦੇਣ ਦੀ ਘੋਸ਼ਣਾ ਵੀ ਕੀਤੀ ਅਤੇ ਇਹ ਨਤੀਜਾ ਲਿਆਉਣ ਲਈ ਸਕੂਲ ਦੇ ਸਮੂਹ ਸਟਾਫ ਜਿਸ ਵਿੱਚ ਸ੍ਰੀ ਮਨੋਜ ਕੁਮਾਰ , ਹਰਪਾਲ ਸਿੰਘ ,ਪਰਮਬੀਰ ਸਿੰਘ, ਵਰਿੰਦਰ ਸਿੰਘ, ਸਰਨਜੀਤ ਸਿੰਘ, ਮਨਦੀਪ ਸਿੰਘ, ਮਨਦੀਪ ਕੌਰ , ਹਰਪ੍ਰੀਤ ਕੌਰ ,ਸ਼ਾਲੂ ,ਆਦਿ ਸਟਾਫ ਮੈਂਬਰ ਨੂੰ ਇਹ ਨਤੀਜਾ ਲਿਆਣ ਦੇ ਲਈ ਮੁਬਾਰਕਬਾਦ ਦਿੱਤੀ।
