ਲੁਧਿਆਣਾ ਸਕਰੈਪ ਟ੍ਰੇਡਰਜ਼ ਐਸੋਸ਼ੀਏਸ਼ਨ ਦੀ ਮੀਟਿੰਗ ‘ਚ ਉਦਯੋਗ ਨਾਲ ਸਬੰਧਤ ਮੁੱਦੇ ਵਿਚਾਰੇ .
ਲੁਧਿਆਣਾ 21 ਮਈ ( ਰਾਕੇਸ਼ ਅਰੋੜਾ) ਲੁਧਿਆਣਾ ਸਕਰੈਪ ਟ੍ਰੇਡਰਜ਼ ਐਸੋਸ਼ੀਏਸ਼ਨ ਦੀ ਇੱਕ ਮੀਟਿੰਗ ਐਸੋਸ਼ੀਏਸ਼ਨ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਖੁਰਾਣਾ ਦੀ ਅਗਵਾਈ ਵਿੱਚ ਗਿੱਲ ਰੋਡ ਵਿਖੇ ਹੋਈ। ਇਸ ਮਹੱਤਵਪੂਰਨ ਮੀਟਿੰਗ ਵਿੱਚ ਉਦਯੋਗ ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਬਾਕੀ ਮੈਂਬਰਾਂ ਦੇ ਸੁਝਾਅ ਵੀ ਲਏ ਗਏ। ਇਸ ਮੌਕੇ ਐਸੋਸ਼ੀਏਸ਼ਨ ਦੇ ਚੇਅਰਮੈਨ ਜਰਨੈਲ ਸਿੰਘ ਖੇੜਾ (ਬੰਟੂ) ਨੇ ਲੋਹਾ ਅਤੇ ਹੋਰ ਧਾਤਾਂ ਦੇ ਭਾਅ ਵਿੱਚ ਆ ਰਹੀ ਅਸਥਿਰਤਾ, ਸਰਕਾਰੀ ਨਿਯਮਾਂ ਵਿੱਚ ਆ ਰਹੀਆਂ ਤਬਦੀਲੀਆਂ ਅਤੇ ਲਾਇਸੈਂਸ ਪ੍ਰਕਿਰਿਆ ਦੀ ਜਟਿਲਤਾ ਨੂੰ ਪ੍ਰਮੁੱਖਤਾਂ ਨਾਲ ਮੈਂਬਰਾਂ ਅੱਗੇ ਰੱਖਿਆ। ਕਾਰੋਬਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਸਕਰੈਪ ਉਦਯੋਗ ਲਈ ਵੱਖਰਾ ਨੀਤੀਚਾਰਾ ਬਣਾਏ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰੇ। ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਆਉਣ ਵਾਲੇ ਦਿਨ੍ਹਾਂ ਵਿੱਚ ਐਸੋਸ਼ੀਏਸ਼ਨ ਦਾ ਇੱਕ ਵਫਦ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਵੀ ਕਰੇਗਾ। ਇਸ ਮੌਕੇ ਪ੍ਰਭਜੋਤ ਸਿੰਘ ਰਾਜੂ ਕਾਲੜਾ, ਮਨਜਿੰਦਰ ਸਿੰਘ ਚਾਵਲਾ, ਕੰਵਲਜੀਤ ਸਿੰਘ ਚੁੱਘ, ਮਨੋਜ ਕੁਮਾਰ, ਹਰਮੀਤ ਸਿੰਘ ਡੰਗ, ਪ੍ਰਿਤਪਾਲ ਸਿੰਘ ਡੰਗ, ਗੁਰਪ੍ਰੀਤ ਸਿੰਘ ਚੁੱਘ, ਰਾਜਾ ਉੱਭੀ, ਜਤਿੰਦਰ ਸਿੰਘ ਬੌਬੀ, ਰਾਜੂ ਮੱਕੜ, ਸੰਨੀ ਬੱਤਰਾ, ਗੁਰਜੋਤ ਸਿੰਘ ਬੱਤਰਾ, ਦਲੀਪ ਸਿੰਘ ਖੁਰਾਣਾ, ਵਿੱਕੀ ਜੈਸਵਾਲ, ਗਗਨ ਅਰੋੜਾ, ਸੋਨੀ ਡੰਗ, ਤਰਨਦੀਪ ਸਿੰਘ ਅਰੋੜਾ ਵੀ ਹਾਜ਼ਰ ਸਨ।
