ਕੌਂਸਲਰ ਅਮਨ ਬੱਗਾ ਨੇ ਗਲੀਆਂ ਦੇ ਨਿਰਮਾਣ ਕਾਰਜਾਂ ਦਾ ਕੀਤਾ ਉਦਘਾਟਨ.
ਇਲਾਕਾ ਨਿਵਾਸੀਆਂ ਨੇ ਕੀਤੀ ਕੋਸਲਰ ਅਮਨ ਬੱਗਾ ਦੀ ਕੀਤੀ ਪ੍ਰਸੰਸਾ
ਲੁਧਿਆਣਾ, 21 ਮਈ (ਰਾਕੇਸ਼ ਅਰੋੜਾ)-ਵਿਧਾਨ ਸਭਾ ਹਲਕਾ ਉੱਤਰੀ ਅਧੀਨ ਪੈਂਦੇ ਵਾਰਡ ਨੰਬਰ 94 ਦੇ ਚਾਂਦਨੀ ਚੌਂਕ ਤੋਂ ਲੈ ਕੇ ਜੱਗੂ ਕਰਿਆਨਾ ਸਟੋਰ ਤੱਕ ਸੜਕ ਨਵਿਆਉਣ ਦਾ ਉਦਘਾਟਨ ਵਿਧਾਇਕ ਮਦਨ ਲਾਲ ਬੱਗਾ ਦੇ ਪੁੱਤਰ ਕੌਂਸਲਰ ਅਮਨ ਬੱਗਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ/ ਇਸ ਮੌਕੇ ਗੱਲਬਾਤ ਕਰਦਿਆਂ ਕੌਂਸਲਰ ਅਮਨ ਬੱਗਾ ਨੇ ਕਿਹਾ ਕਿ ਵਾਰਡ ਨੰਬਰ 94 ਵਿਖੇ ਵਿਕਾਸ ਕਾਰਜਾਂ ਦੇ ਕੰਮ ਜੰਗੀ ਪੱਧਰ ਤੇ ਚੱਲ ਰਹੇ ਹਨ ਅਤੇ ਕਈ ਮੁਕੰਮਲ ਹੋ ਚੁੱਕੇ ਹਨ/ ਉਹਨਾਂ ਕਿਹਾ ਕਿ ਵਾਰਡ ਵਾਸੀਆਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਲਾਕਾ ਵਾਸੀਆਂ ਨੂੰ ਪਿਛਲੇ ਲੰਬੇ ਸਮੇਂ ਤੋਂ ਬਿਜਲੀ ਦੀ ਸਮੱਸਿਆ ਦਾ ਜੋ ਸਾਹਮਣਾ ਕਰਨਾ ਪੈ ਰਿਹਾ ਸੀ, ਉਸ ਦਾ ਪੱਕਾ ਹੱਲ ਕਰਦਿਆਂ ਇਲਾਕੇ ਵਿੱਚ ਨਵੇਂ ਟਰਾਂਸਫਾਰਮ ਲਗਾਏ ਗਏ ਹਨ/ ਉਹਨਾਂ ਕਿਹਾ ਕਿ ਵਾਰਡ ਵਿੱਚ ਜਿਹੜੇ ਵਿਕਾਸ ਦੇ ਕੰਮ ਰਹਿ ਗਏ ਹਨ ਉਹਨਾਂ ਨੂੰ ਵੀ ਜਲਦ ਮੁਕੰਮਲ ਕਰਵਾ ਲਿਆ ਜਾਵੇਗਾ। ਉਹਨਾਂ ਕਿਹਾ ਕਿ ਇਲਾਕੇ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਕੰਟਰੋਲ ਕਰਨ ਲਈ ਵਾਰਡ ਵਿੱਚ ਥਾਂ-ਥਾਂ ਤੇ ਐਲਈਡੀ ਲਾਈਟਾਂ ਲਗਾਈਆਂ ਗਈਆਂ ਹਨ ਤਾਂ ਜੋ ਕੋਈ ਵੀ ਅਨਸਰ ਹਨੇਰੇ ਦਾ ਫਾਇਦਾ ਨਾ ਚੁੱਕ ਸਕੇ / ਇਸ ਮੌਕੇ ਇਲਾਕਾ ਵਾਸੀਆਂ ਨੇ ਕੌਂਸਲਰ ਅਮਨ ਬੱਗਾ ਨੂੰ ਸਿਰੋਪਾਓ ਭੇਂਟ ਕਰ ਧੰਨਵਾਦ ਕੀਤਾ / ਇਸ ਮੌਕੇ ਜੱਥੇਦਾਰ ਬਲਦੇਵ ਸਿੰਘ ਭੱਲਾ, ਡਾਕਟਰ ਗੁਰਨਾਮ ਸਿੰਘ, ਜਗਦੀਸ਼ ਕੁਮਾਰ ਜੱਗੂ, ਪਰਮਜੀਤ ਸਿੰਘ ਆਹੂਜਾ, ਬਾਬੂ ਚਰੰਜੀ ਲਾਲ, ਜਸਵੀਰ ਸਿੰਘ ਦਸਮੇਸ਼ ਕਲੈਕਸਨ, ਦਵਿੰਦਰ ਕੁਮਾਰ ਜ਼ੈਨ, ਭਾਰਤ ਭੂਸ਼ਨ ਭੁਟਾਨੀ, ਪਰਮਜੀਤ ਸਿੰਘ ਭੋਲਾ ਕਰਿਆਨਾ ਸਟੋਰ, ਪਰਮਿੰਦਰ ਸਿੰਘ ਬੰਗਾ,ਬਲਰਾਮ ਬਿਕਾਨੇਰ, ਸੰਜੀਵ ਕੁਮਾਰ ਐਸ ਕੇ ਸਟੂਡਿਓ, ਬਲਬੀਰ ਸਿੰਘ ਕੋਹਲੀ, ਲਕਸ਼ ਬੁੱਧੀਰਾਜਾ, ਠਾਕਰ ਸਾਬ, ਸ਼ਿਵ ਕੁਮਾਰ, ਅਨਿਲ ਸ਼ਰਮਾ, ਸੁਰਿੰਦਰ ਰਾਣਾ, ਭਗਵਾਨ ਸਿੰਘ ਆਹੂਜਾ, ਮਨਪ੍ਰੀਤ ਸਿੰਘ ਸੇਠੀ, ਸੋਮਨਾਥ ਚੋਪੜਾ ਤੇ ਹੋਰ ਵੀ ਹਾਜਰ ਸਨ/
