ਅੰਗਰੇਜ਼ੀ ਤੇ ਪੰਜਾਬੀ ਲੇਖਕ ਡਾ: ਅਮਰਜੀਤ ਸਿੰਘ ਹੇਅਰ ਨੂੰ ਸਦਮਾ.

ਲੁਧਿਆਣਾ, 26 ਫਰਵਰੀ : ਅੰਗਰੇਜ਼ੀ ਅਤੇ ਪੰਜਾਬੀ ਦੇ ਪ੍ਰਸਿੱਧ ਲੇਖਕ ਸ. ਅਮਰਜੀਤ ਸਿੰਘ ਹੇਅਰ ਸਾਬਕਾ ਮੁਖੀ ਭਾਸ਼ਾ ਤੇ ਸਭਿਆਚਾਰ  ਵਿਭਾਗ , ਪੀ.ਏ.ਯੂ. ਲੁਧਿਆਣਾ ਤੇ ਪੰਜਾਬੀ ਸਾਹਿਤ  ਅਕਾਡਮੀ ਲੁਧਿਆਣਾ  ਦੇ ਜੀਵਨ ਮੈਂਬਰ ਦੀ ਸੁਪਤਨੀ ਤੇ ਪੰਜਾਬ ਪੁਲੀਸ ਦੇ ਆਈ.ਜੀ. ਸ. ਯੁਰਿੰਦਰ ਸਿੰਘ ਹੇਅਰ ਦੇ ਮਾਤਾ ਜੀ ਸਰਦਾਰਨੀ ਹਰਦੇਵ ਕੌਰ ਪਅੱਜ ਸਵੇਰੇ 4 ਵਜੇ ਸਦੀਵੀ ਵਿਛੋੜਾ ਦੇ ਗਏ ਹਨ ।

ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਗਿੱਲ ਨੇ ਦੱਸਿਆ ਕਿ ਮਾਤਾ ਹਰਦੇਵ ਕੌਰ ਜੀ ਦਾ ਅੰਤਮ ਸੰਸਕਾਰ 26 ਫਰਵਰੀ 

ਬਾਅਦ ਦੁਪਹਿਰ ਤਿੰਨ ਵਜੇ 

ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ  ਸ਼ਮਸ਼ਾਨ ਘਾਟ ਵਿਖੇ ਹੋਵੇਗਾ।