ਟਕਸਾਲੀ ਅਕਾਲੀ ਸ਼੍ਰੋਮਣੀ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ: ਸੁਖਬੀਰ ਬਾਦਲ.
ਟਕਸਾਲੀ ਅਕਾਲੀ ਆਗੂ ਗੁਰਦੀਪ ਸਿੰਘ ਲੀਲ ਦੇ ਗ੍ਰਹਿ ਪੁੱਜਕੇ ਅਸਤੀਫ਼ਾ ਕੀਤਾ ਨਾਮਨਜ਼ੂਰ
ਲੁਧਿਆਣਾ, 21 ਮਈ (ਰਾਕੇਸ਼ ਅਰੋੜਾ).- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਟਕਸਾਲੀ ਅਕਾਲੀ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ ਤੇ ਇਨ੍ਹਾਂ ਨੂੰ ਪਾਰਟੀ ਵਿੱਚ ਪੂਰਾ ਮਾਨ ਸਤਿਕਾਰ ਦਿੱਤਾ ਜਾ ਰਿਹਾ ਹੈ।
ਉਹ ਅੱਜ ਹਾਊਸਿੰਗ ਬੋਰਡ ਭਾਈ ਰਣਦੀਪ ਸਿੰਘ ਨਗਰ ਸਥਿਤ ਟਕਸਾਲੀ ਅਕਾਲੀ ਆਗੂ ਗੁਰਦੀਪ ਸਿੰਘ ਲੀਲ ਦੇ ਗ੍ਰਹਿ ਵਿੱਖੇ ਇੱਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਟਕਸਾਲੀਆਂ ਦੀ ਮਿਹਨਤ ਅਤੇ ਹਿੰਮਤ ਸਦਕਾ ਹੀ ਪਾਰਟੀ ਨੂੰ ਪੰਜਾਬ ਵਿੱਚ ਸਰਕਾਰ ਬਣਾਉਣ ਦਾ ਕਈ ਵਾਰ ਮੌਕਾ ਮਿਲਿਆ ਹੈ। ਜਿਸ ਦੌਰਾਨ ਪੰਜਾਬ ਵਿੱਚ ਵੱਡੇ ਪੱਧਰ ਤੇ ਵਿਕਾਸ ਕਾਰਜ ਹੋਏ ਹਨ ਜਿਨ੍ਹਾਂ ਨੂੰ ਲੋਕ ਅੱਜ ਵੀ ਯਾਦ ਕਰ ਰਹੇ ਹਨ।
ਉਨ੍ਹਾਂ ਟਕਸਾਲੀ ਆਗੂ ਗੁਰਦੀਪ ਸਿੰਘ ਲੀਲ ਵੱਲੋਂ ਅਕਾਲੀ ਦਲ ਦੇ ਵੱਖ ਵੱਖ ਦਿੱਤੇ ਅਸਤੀਫੇ ਨੂੰ ਨਾ ਮਨਜ਼ੂਰੀ ਕਰਦਿਆਂ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਇੱਕ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸ: ਲੀਲ ਨੇ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਭਰੋਸਾ ਭਰੋਸਾ ਦਿੱਤਾ ਕਿ ਉਹ ਆਪਣੇ ਸਾਥੀਆਂ ਸਮੇਤ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਦੀ ਜਿੱਤ ਲਈ ਦਿਨ ਰਾਤ ਇੱਕ ਕਰਨਗੇ।
ਇਸ ਮੌਕੇ ਸਾਬਕਾ ਮੰਤਰੀ ਡਾ: ਦਲਜੀਤ ਸਿੰਘ ਚੀਮਾ ਅਤੇ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਵੀ ਸ: ਲੀਲ ਵੱਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਪਰਮਬੰਸ ਸਿੰਘ ਰੋਮਾਣਾ, ਬਚਿੱਤਰ ਸਿੰਘ ਕੋਹਾੜ, ਸਾਬਕਾ ਵਿਧਾਇਕ ਐਸਆਰ ਕਲੇਰ,
ਸਾਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ, ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਸਾਬਕਾ ਚੇਅਰਮੈਨ ਬਾਬਾ ਅਜੀਤ ਸਿੰਘ, ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਅਤੇ ਨਛੱਤਰ ਸਿੰਘ ਸਿੱਧੂ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਗੁਰਦੀਪ ਸਿੰਘ ਲੀਲ ਨੂੰ ਸਿਰੋਪਾ ਭੇਟ ਕਰਕੇ ਸਨਮਾਨਿਤ ਕੀਤਾ ਜਦਕਿ ਲੀਲ ਅਤੇ ਸਾਥੀਆਂ ਨੇ ਬਾਦਲ ਸਮੇਤ ਹੋਰ ਆਗੂਆਂ ਨੂੰ ਵੀ ਸਿਰੋਪੇ ਭੇਂਟ ਕੀਤੇ। ਇਸ ਮੌਕੇ ਜੋਰਾ ਸਿੰਘ, ਕੁਲਦੀਪ ਸਿੰਘ ਖਾਲਸਾ, ਪ੍ਰਭਦੀਪ ਸਿੰਘ ਖੋਸਾ, ਸੰਦੀਪ ਸਿੰਘ ਲੀਲ, ਮਨਵਿੰਦਰ ਕੌਰ, ਸਾਬਕਾ ਵਿਧਾਇਕ ਰਣਜੀਤ ਸਿੰਘ ਢਿਲੋਂ, ਕਮਲ ਚੇਤਲੀ, ਤੇਜਿੰਦਰ ਸਿੰਘ ਲੀਲ, ਪੂਰਨ ਸਿੰਘ ਬੇਦੀ, ਡਾਕਟਰ ਪ੍ਰਿਤਪਾਲ ਸਿੰਘ, ਪ੍ਰਧਾਨ ਰਘਬੀਰ ਸਿੰਘ, ਜਥੇਦਾਰ ਚਰਨ ਸਿੰਘ, ਜਥੇਦਾਰ ਸਤਪਾਲ ਸਿੰਘ ਸਹਿਣਾ, ਸੁਖਦੇਵ ਸਿੰਘ ਐਲਏ, ਜਗਤਾਰ ਸਿੰਘ ਐਤੀਆਣਾ, ਨਰਿੰਦਰਪਾਲ ਸਿੰਘ ਮੱਕੜ, ਭਗਤ ਸਿੰਘ, ਜਗਦੀਸ਼ ਸਿੰਘ ਬਿੱਟੂ, ਰਜਿੰਦਰ ਸਿੰਘ ਰਾਜੂ, ਰਵਿੰਦਰ ਸਿੰਘ ਬੇਦੀ, ਕਰਮਿੰਦਰ ਸਿੰਘ ਰੂਬਲ, ਅਵਤਾਰ ਸਿੰਘ ਨਿਰਬਾਣ, ਐਡਵੋਕੇਟ ਗਗਨਪ੍ਰੀਤ ਸਿੰਘ, ਕਮਲਜੀਤ ਸਿੰਘ ਮਠਾੜੂ, ਮਨਮੋਹਣ ਸਿੰਘ ਮੋਹਣੀ, ਜਗਦੀਪ ਸਿੰਘ ਗਰੇਵਾਲ, ਮਨਮੋਹਣ ਸਿੰਘ ਮਨੀ, ਡਾ: ਮੰਗਲ ਸਿੰਘ, ਮਦਨ ਮੋਹਨ, ਲਾਲ ਸਿੰਘ ਬਾੜੇਵਾਲ, ਜਸਵਿੰਦਰ ਸਿੰਘ ਘਈ, ਰਤਨ ਚੋਪੜਾ, ਅਮਨਿੰਦਰ ਸਿੰਘ ਬੀਲਾ, ਨਰਿੰਦਰ ਸਿੰਘ ਨੋਕਵਾਲ, ਜਥੇਦਾਰ ਹਰਨਾਮ ਸਿੰਘ ਖਾਲਸਾ, ਮਨਜੋਤ ਸਿੰਘ ਬਰਨਾਲਾ, ਹਰਮਨਦੀਪ ਸਿੰਘ ਚੜਿੱਕ, ਅਵਤਾਰ ਸਿੰਘ ਸੈਣੀ , ਗੁਰਮੀਤ ਸਿੰਘ ਕੋਚਰ, ਗੁਰਦੀਪ ਸਿੰਘ, ਐਡਵੋਕੇਟ ਰਣਜੀਤ ਕੁਮਾਰ, ਸੁਖਦੇਵ ਸਿੰਘ, ਜਸਵੀਰ ਸਿੰਘ ਰਿੰਪੀ , ਕਰਨਵੀਰ ਸਿੰਘ, ਜਸਵਿੰਦਰ ਸਿੰਘ ਖੱਟੜ, ਜਗਜੀਤ ਸਿੰਘ ਟਵਿੰਕਲ, ਭੁਪਿੰਦਰ ਸਿੰਘ ਮਿੰਕੂ, ਰੰਜਿਤਵੀਰ ਹੰਸਰਾ, ਬਲਵੀਰ ਸਿੰਘ ਬਿੱਲਾ, ਅਵਤਾਰ ਸਿੰਘ, ਸੁਖਵਿੰਦਰ ਸਿੰਘ ਸਨੀ, ਨਿਰਵੈਰ ਸਿੰਘ, ਸੁਖਵੀਰ ਸਿੰਘ ਗੋਲਡੀ, ਜਸਵੰਤ ਸਿੰਘ, ਰਵਿੰਦਰ ਸਿੰਘ, ਬੀਬੀ ਰੁਪਿੰਦਰ ਕੋਰ ਲੀਲ, ਬੀਬੀ ਪਰਮਜੀਤ ਕੋਰ ਲੀਲ, ਬੀਬੀ ਗੁਰਲੀਨ ਕੌਰ, ਬੀਬੀ ਜਸਵਿੰਦਰ ਕੌਰ ਸਰਾ ਅਤੇ ਬੀਬੀ ਸੀਤਲ ਪ੍ਰਕਾਸ਼ ਕੌਰ ਸਮੇਤ ਕਈ ਆਗੂ ਹਾਜ਼ਰ ਸਨ।
