ED ਨੂੰ ਪਾਈ SC ਨੇ ਝਾੜ, ਕਿਹਾ- EDਸਾਰੀਆਂ ਹੱਦਾਂ ਕਰ ਰਹੀ ਪਾਰ, ਫੈਡਰਲ ਢਾਂਚੇ ਨੂੰ ਪਹੁੰਚਾ ਰਹੀ ਨੁਕਸਾਨ.

 

 ਬੈਂਗਲੁਰੂ : ਮਾਨਯੋਗ ਸੁਪਰੀਮ ਕੋਰਟ ਨੇ 21 ਮਈ ਨੂੰ ਤਾਮਿਲਨਾਡੂ ਸਟੇਟ ਮਾਰਕੀਟਿੰਗ ਕਾਰਪੋਰੇਸ਼ਨ (TASMAC) ਦੇ ਮੁੱਖ ਦਫ਼ਤਰ 'ਤੇ ਛਾਪੇਮਾਰੀ ਲਈ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਆਲੋਚਨਾ ਕੀਤੀ ਅਤੇ ਇਸ ਮਾਮਲੇ ਦੇ ਸੰਬੰਧ ਵਿੱਚ ਸ਼ੁਰੂ ਕੀਤੇ ਗਏ ਮਨੀ ਲਾਂਡਰਿੰਗ ਮਾਮਲੇ ਵਿੱਚ ਕੇਂਦਰੀ ਏਜੰਸੀ ਵੱਲੋਂ ਕੀਤੀ ਗਈ ਕਾਰਵਾਈ 'ਤੇ ਰੋਕ ਲਗਾ ਦਿੱਤੀ।


ਜੱਜਾਂ ਦੇ ਬੈਂਚ ਨੇ ਕਿਹਾ ਕਿ ED ਸਾਰੀਆਂ ਹੱਦਾਂ ਪਾਰ ਕਰ ਰਿਹਾ ਹੈ ਅਤੇ ਇੱਕ ਸਰਕਾਰੀ ਸੰਸਥਾ ਵਿਰੁੱਧ ਕਾਰਵਾਈ ਸ਼ੁਰੂ ਕਰਕੇ ਸੰਵਿਧਾਨ ਦੀ ਉਲੰਘਣਾ ਕਰ ਰਿਹਾ ਹੈ।          ਦੱਸ ਦੇਈਏ ਕਿ ਕੱਲ੍ਹ ਈਡੀ ਨੇ ਕਰਨਾਟਕ ਦੇ ਗ੍ਰਹਿ ਮੰਤਰੀ ਜੀ. ਪ੍ਰਮੇਸ਼ਵਰ ਨਾਲ ਜੁੜੇ ਕਈ ਵਿਦਿਅਕ ਅਦਾਰਿਆਂ 'ਤੇ ਛਾਪੇ ਮੇਰੇ ਸਨ.

                  ਬੈਂਗਲੁਰੂ ਦੇ ਬਾਹਰਵਾਰ ਤੁਮਕੁਰੂ ਚ ਵੀ ਸ੍ਰੀ ਸਿਧਾਰਥ ਮੈਡੀਕਲ ਕਾਲਜ ਤੇ ਸ੍ਰੀ ਸਿਧਾਰਥ ਇੰਸਟੀਟਿਊਟ ਆਫ਼ ਟੈਕਨਾਲੋਜੀ ਅਤੇ ਨੇਲਮੰਗਲਾ ਚ ਸ੍ਰੀ ਸਿਧਾਰਥ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸਜ਼ ਚ ਛਾਪੇ ਮਾਰੇ ਗਏ ਸਨ..