ਅਦਾਕਾਰ ਮੁਕੁਲ ਦੇਵ ਦੇ ਦਿਹਾਂਤ ਤੇ ਫਿਲਮ ਇੰਡਸਟਰੀ ਦੇ ਕਲਾਕਾਰਾਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ.
ਅੰਮ੍ਰਿਤਸਰ ( ਸਵਿੰਦਰ ਸਿੰਘ ) ਅਦਾਕਾਰ ਮੁਕਲ ਦੇਵ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਜਿਸ ਦੀ ਖ਼ਬਰ ਸੋਸ਼ਲ ਮੀਡਿਆ ਤੇ ਬਹੁਤ ਤੇਜੀ ਦੇ ਨਾਲ ਵਾਇਰਲ ਹੋਈ ਅਤੇ ਫਿਲਮ ਇੰਡਸਟਰੀ ਦੇ ਵਿੱਚ ਇੱਕ ਸੋਗ ਦੀ ਲਹਿਰ ਛਾ ਗਈ ਫਿਲਮ ਇੰਡਸਟਰੀ ਦੇ ਨਾਲ ਜੁੜੇ ਕਲਾਕਾਰਾ ਨੇ ਮਰਹੂਮ ਅਦਾਕਾਰ ਮੁਕਲ ਦੇਵ ਨੂੰ ਜਿਥੇ ਸ਼ਰਧਾਂਜਲੀ ਦਿਤੀ ਉਥੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਜਿੰਨਾ ਦੇ ਵਿੱਚ ਭਾਵੇ ਬਾਲੀਵੁੱਡ, ਪੋਲੀਵੁਡ ਅਤੇ ਬਹੁਤ ਸਾਰੀਆਂ ਭਾਸ਼ਾਵਾਂ ਦੇ ਨਾਲ ਜੁੜੇ ਲੋਕਾਂ ਨੇ ਆਪਣੇ ਕੋਮਿੰਟਾਂ ਦੇ ਵਿੱਚ ਉਨ੍ਹਾਂ ਦੀ ਜੀਵਨ ਸ਼ੈਲੀ ਬਾਰੇ ਬਹੁਤ ਕੁਝ ਲਿਖ ਕੇ ਮੁਕਲ ਦੇਵ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਅਤੇ ਫਿਲਮ ਇੰਡਸਟਰੀ ਨੂੰ ਉਹਨਾਂ ਦੇ ਜਾਣ ਤੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਜਿੰਨਾ ਦੇ ਵਿੱਚ ਮੁਕੇਸ਼ ਰਿਸ਼ੀ, ਵਿੰਦੂ ਦਾਰਾ ਸਿੰਘ ,ਦੀਪਸਿਖਾ ਨਾਗਪਾਲ,ਮਨੋਜ ਬਾਜਪਾਈ ਅਤੇ ਪੋਲੀਵੁਡ ਤੋਂ ਅਦਾਕਾਰ ਗੁੱਗੂ ਗਿੱਲ, ਬੱਬੂ ਮਾਨ ਤੋਂ ਇਲਾਵਾ ਬਹੁਤ ਸਾਰੇ ਕਲਾਕਾਰ ਹਨ !
ਮੁਕੁਲ ਦੇਵ, ਅਦਾਕਾਰ ਰਾਹੁਲ ਦੇਵ ਦੇ ਛੋਟੇ ਭਰਾ ਸਨ। ਰਾਹੁਲ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਕਿ ਬੀਤੀ ਰਾਤ ਉਨ੍ਹਾਂ ਦੇ ਭਰਾ ਮੁਕੁਲ ਦੇਵ ਨੇ ਨਵੀਂ ਦਿੱਲੀ ਵਿੱਚ ਆਖਰੀ ਸਾਹ ਲਿਆ। ਮੁਕੁਲ ਦੀ ਇੱਕ ਧੀ ਹੈ ਜਿਸਦਾ ਨਾਮ ਸੀਆ ਦੇਵ ਹੈ। ਮੁਕੁਲ ਦੇਵ ਦਾ ਅੰਤਿਮ ਸੰਸਕਾਰ ਸ਼ਨੀਵਾਰ, 24 ਮਈ ਨੂੰ ਸ਼ਾਮ 5 ਵਜੇ ਦਯਾਨੰਦ ਮੁਕਤੀ ਧਾਮ ਵਿਖੇ ਕੀਤਾ ਜਾਵੇਗਾ।
ਅਦਾਕਾਰ ਮੁਕਲ ਦੇਵ ਨੇ 1996 ਵਿੱਚ ਇੱਕ ਟੀਵੀ ਸ਼ੋਅ ਨਾਲ ਆਪਣੀ ਸ਼ੁਰੂਆਤ ਕੀਤੀ ਮੁਕੁਲ ਦੇਵ ਦਾ ਜਨਮ 17 ਸਤੰਬਰ 1970 ਨੂੰ ਨਵੀਂ ਦਿੱਲੀ ਦੇ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ ਸੀ। ਉਸਨੇ 1996 ਵਿੱਚ ਟੀਵੀ ਸੀਰੀਅਲ 'ਮਮਕਿਨ' ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਇਸ ਵਿੱਚ ਉਸਨੇ ਵਿਜੇ ਪਾਂਡੇ ਦੀ ਭੂਮਿਕਾ ਨਿਭਾਈ। ਉਹ ਸ਼ੋਅ 'ਏਕ ਸੇ ਬੜਕਰ ਏਕ' 'ਚ ਵੀ ਨਜ਼ਰ ਆਏ ਅਤੇ ਇਸ ਤੋਂ ਬਾਅਦ ਉਹਨਾਂ ਦਾ ਫ਼ਿਲਮੀ ਸਫ਼ਰ 1996 ਵਿੱਚ ਫ਼ਿਲਮ 'ਦਸਤਕ' ਨਾਲ ਸ਼ੁਰੂ ਹੋਇਆ ਸੀ। ਇਸ ਫਿਲਮ ਵਿੱਚ ਉਸਨੇ ਏਸੀਪੀ ਰੋਹਿਤ ਮਲਹੋਤਰਾ ਦੀ ਭੂਮਿਕਾ ਨਿਭਾਈ ਸੀ। ਬਾਅਦ ਵਿੱਚ ਉਸਨੇ 'ਕਹਾਨੀ ਘਰ ਘਰ ਕੀ' ਅਤੇ 'ਕਭੀ ਕਭੀ ਪਿਆਰ ਕਭੀ ਕਭੀ ਯਾਰ' ਸਮੇਤ ਕਈ ਫਿਲਮਾਂ ਅਤੇ ਟੀਵੀ ਸ਼ੋਅ ਵਿੱਚ ਕੰਮ ਕੀਤਾ।
ਮੁਕੁਲ ਦੇਵ ਨੇ ਕਈ ਬਾਲੀਵੁੱਡ ਫਿਲਮਾਂ ਵਿੱਚ ਵੀ ਕੰਮ ਕੀਤਾ ਉਸਨੇ ਫਿਲਮ 'ਸਨ ਆਫ਼ ਸਰਦਾਰ' ਵਿੱਚ ਟੋਨੀ ਸਿੰਘ ਸੰਧੂ ਦੀ ਭੂਮਿਕਾ ਨਿਭਾਈ ਸੀ। ਇਸ ਭੂਮਿਕਾ ਤੋਂ ਉਸਨੂੰ ਵਿਸ਼ੇਸ਼ ਪਛਾਣ ਮਿਲੀ ਅਤੇ ਉਸਨੇ 'ਯਮਲਾ ਪਗਲਾ ਦੀਵਾਨਾ', 'ਆਰ...ਰਾਜਕੁਮਾਰ' ਅਤੇ 'ਜੈ ਹੋ' ਵਰਗੀਆਂ ਫਿਲਮਾਂ ਵਿੱਚ ਵੀ ਅਹਿਮ ਭੂਮਿਕਾਵਾਂ ਨਿਭਾਈਆਂ।
