ਸ੍ਰੀ ਗੁਰੂ ਰਾਮ ਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰੀਸਰਚ, ਸ੍ਰੀ ਅੰਮ੍ਰਿਤਸਰ ਵਿਖੇ ਵਿਸ਼ਵ ਥੈਲੈਸੀਮੀਆਂ ਦਿਨ ਨੂੰ ਸਮਰਪਿਤ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ.

 ਅੰਮ੍ਰਿਤਸਰ,  24 ਮਈ  ( ਸਵਿੰਦਰ ਸਿੰਘ  ) - ਸ੍ਰੀ ਗੁਰੂ ਰਾਮ ਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰੀਸਰਚ, ਵੱਲ੍ਹਾ, ਸ੍ਰੀ ਅੰਮ੍ਰਿਤਸਰ ਵਿਖੇ ‘ਐਸ.ਜੀ.ਆਰ.ਡੀ. ਥੈਲੇਸੀਮੀਆ ਵੈਲਫੇਅਰ ਸੋਸਾਇਟ ਅਤੇ ਅੰਮ੍ਰਿਤਸਰ ਐਕੇਡੈਮਿਕ ਆਫ਼ ਪੀਡੀਐਡਟ੍ਰਿਕਸ’ ਵੱਲੋਂ ਵਿਸ਼ਵ ਥੈਲਾਸੀਮੀਆ ਦਿਨ ਨੂੰ ਸਮਰਪਿਤ ਮਿਤੀ 24/05/2025 ਨੂੰ ਇੱਕ ਵਿਸ਼ਾਲ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ, ਲੋੜਵੰਦ ਮਰੀਜਾਂ ਦੇ ਵਾਰਸਾਂ ਅਤੇ ਸਵੈ-ਇੱਛੁਕ ਖੂਨਦਾਨੀਆਂ ਨੇ ਮਿਤੀ 06/05/2025 ਅਤੇ 07/05/2025 ਨੂੰ ਭਾਗ ਲੈ ਕੇ 100 ਤੋ ਜਿਆਦਾ ਯੂਿਨਟ ਖੂਨ ਦਾਨ ਕੀਤਾ ਇਸ ਤੋਂ ਇਲਾਵਾ ਉਕਤ ਸੰਸਥਾ ਵੱਲੋਂ ਬੱਚਿਆ ਦਾ ਮਨੋਬਲ ਵਧਾਉਣ ਲਈ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਬੱਚਿਆਂ ਦਾ ਮਨੋਬਲ ਵਧਾਉਣ ਲਈ ਉਨ੍ਹਾਂ ਨੇ ਟੈਲੰਟ ਸ਼ੋਅ, ਰੋਲ ਪਲੇਅ, ਪੋਸਟਰ ਮੇਕਿੰਗ, ਸਟੋਰੀ ਨਰੇਸ਼ਨ ਆਦਿ ਮੁਕਾਬਲਿਆ ਵਿੱਚ ਹਿੱਸਾ ਲਿਆ।

 


ਇਸ ਮੌਕੇ ਐਸਜੀਆਰਡੀ ਥੈਲੇਸੀਮੀਆ ਵੈਲਫੇਅਰ ਸੋਸਾਇਟੀ ਦੇ ਜਨਰਲ ਸਕੱਤਰ ਡਾ. ਗੁਰਸ਼ਰਨ ਸਿੰਘ ਨਾਰੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੰਸਥਾ ਨਾਲ ਜਿਲ੍ਹਾ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਤੋਂ ਲਗਭਗ 180 ਦੇ ਕਰੀਬ ਅਜਿਹੇ ਬੱਚੇ ਜੁੜੇ ਹੋਏ ਹਨ, ਜਿੰਨ੍ਹਾਂ ਦਾ ਜਨਮ ਤੋ ਹੀ ਆਪਣਾ ਖੂਨ ਨਹੀ ਬਣਦਾ ਅਤੇ ਇੰਨ੍ਹਾਂ ਨੂੰ ਮਹੀਨੇ ਵਿੱਚ ਇੱਕ-ਦੋ ਵਾਰ ਖੂਨ ਚੜਾਿੲਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਿੰਨ੍ਹਾਂ ਬੱਚਿਆਂ ਨੂੰ ਬੋਨਮੈਰੋ ਟਰਾਂਸਪਲਾਂਟ ਦੀ ਜਰੂਰਤ ਹੁੰਦੀ ਹੈ, ਉਨ੍ਹਾਂ ਨੂੰ ਐੱਚ.ਐੱਲ.ਏ. ਮੈਚਿੰਗ ਕਰਵਾ ਕੇ ਅੱਗੇ ਵਾਸਤੇ ਮਾਰਗ ਦਰਸ਼ਨ ਕੀਤਾ ਜਾਂਦਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਐਸਜੀਆਰਡੀ ਥੈਲੇਸੀਮੀਆ ਵੈਲਫੇਅਰ ਸੋਸਾਇਟੀ ਵੱਲੋ ਸ੍ਰੀ ਗੁਰੂ ਰਾਮ ਦਾਸ ਚੈਰੀਟੇਬਲ ਹਸਪਤਾਲ, ਵੱਲ੍ਹਾ, ਸ੍ਰੀ ਅੰਮ੍ਰਿਤਸਰ ਵਿਖੇ ਅਜਿਹੇ ਸਮਾਗਮਾਂ ਦਾ ਆਯੋਜਨ ਕਰਕੇ ਖੂਨ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਡਾ. ਸ਼ਰੂਤੀ ਕੱਕੜ, ਡਾ. ਪ੍ਰੀਤੀ ਮਲਹੋਤਰਾ ਦੀ ਦੇਖ-ਰੇਖ ਹੇਠ ਥੈਲੇਸੀਮੀਆਂ ਨਾਲ ਪੀੜ੍ਹਤ ਮਰੀਜ਼ਾਂ ਲਈ ਇਲਾਜ ਦੀਆਂ ਸਹੂਲਤਾਂ, ਲੋੜੀਦੀਆਂ ਦਵਾਈਆਂ, ਖੂਨ ਦਾ ਪ੍ਰਬੰਧ ਅਤੇ ਫਿਲਟਰ ਆਦਿ ਮੁਫ਼ਤ ਦਿੱਤੇ ਜਾਂਦੇ ਹਨ ਤਾਂ ਕਿ ਇੰਨ੍ਹਾਂ ਬੱਚਿਆਂ ਦੇ ਵਾਰਸਾਂ ਨੂੰ ਕੋਈ ਮੁਸ਼਼ਕਲ ਪੇਸ਼਼ ਨਾ ਆਵੇ।


 

ਇਸ ਮੌਕੇ ਸ੍ਰ. ਅਜੀਤ ਸਿੰਘ, ਸਾਬਕਾ ਪ੍ਰਿੰਸੀਪਲ ਅਤੇ ਮਸ਼ਹੂਰ ਪੰਜਾਬੀ ਗਾਇਕ ਅਤੇ ਲਿਖਾਰੀ ਸ੍ਰ. ਬੀਰ ਸਿੰਘ ਨੇ ਥੈਲੇਸੀਮੀਆਂ ਨਾਲ ਪੀੜ੍ਹਤ ਬੱਚਿਆਂ ਦਾ ਮਨੋਬਲ ਵਧਾਉਣ ਲਈ ਖਾਸ ਤੌਰ ਤੇ ਸੰਸਥਾ ਵਿਖੇ ਸ਼ਿਰਕਤ ਕੀਤੀ। ਉਨ੍ਹਾਂ ਅਪੀਲ ਕੀਤੀ ਕਿ ਥੈਲੇਸੀਮੀਆਂ ਨਾਲ ਪੀੜ੍ਹਤ ਇਹ ਬੱਚੇ ਮਨੁੱਖਤਾ ਦੇ ਭਲੇ ਅਤੇ ਚੰਗੇ ਉਦੇਸ਼਼ ਵਾਲੀਆਂ ਸੰਸਥਾਵਾਂ ਅਤੇ ਨਿਸ਼ਕਾਮ ਸੇਵਕਾਂ ਵੱਲੋਂ ਦਿੱਤੇ ਸਹਿਯੋਗ ਨਾਲ ਇਸ ਦੁਨੀਆਂ ਵਿੱਚ ਅੱਗੇ ਵੱਧ ਰਹੇ ਹਨ, ਇਸ ਲਈ ਹਰੇਕ ਚੰਗੇ ਅਤੇ ਸਿਹਤਮੰਦ ਨਾਗਰਿਕ/ ਸ਼ਹਿਰੀ ਦਾ ਫਰਜ ਬਣਦਾ ਹੈ ਕਿ ਉਹ ਆਪ ਵੱਧ ਤੋਂ ਵੱਧ ਖੂਨ ਦਾਨ ਜਾਂ ਮਾਲੀ ਸਹਾਇਤਾ ਕਰਨ ਅਤੇ ਨਾਲ ਹੀ ਦੂਸਰੇ ਸਿਹਤਮੰਦ ਨਾਗਰਿਕਾਂ ਨੂੰ ਵੀ ਇਹ ਸਭ ਕਰਨ ਲਈ ਪ੍ਰੇਰਿਤ ਕਰਨ ਤਾਂ ਜੋ ਖੂਨ ਚੜਾਉਣ ਦੇ ਨਾਲ ਨਾਲ ਲੋੜੀਂਦੀਆਂ ਮਿਹੰਗੀਆਂ ਦਵਾਈਆਂ ਜੋ ਕਿ ਇਹਨਾਂ ਦੀ ਪਹੁੰਚ ਵਿੱਚ ਨਹੀਂ ਹਨ, ਲੋੜਵੰਦਾਂ ਨੂੰ ਦੇ ਕੇ ਇਹਨਾਂ ਬੱਚਿਆਂ ਦੀ ਜਿੰਦਗੀ ਨੂੰ ਬਚਾਿੲਆ ਜਾ ਸਕੇ।


 

ਇਸ ਮੌਕੇ ਹੋਰਨਾ ਤੋ ਇਲਾਵਾ ਐਾ.ਜੀ.ਆਰ.ਡੀ. ਯੂਨੀਵਰਸਿਟੀ ਤੋਂ ਡਾ. ਮਨਜੀਤ ਸਿੰਘ ਉੱਪਲ, ਵਾਈਸ ਚਾਂਸਲਰ ਅਤੇ ਸ੍ਰ. ਅਮਨਦੀਪ ਸਿੰਘ, ਡਿਪਟੀ ਰਜਿਸ਼ਟਰਾਰ, ਸ੍ਰ. ਦਲਬੀਰ ਸਿੰਘ, ਪ੍ਰਧਾਨ, ਮਾਤਾ ਗੰਗਾ ਜੀ ਚੈਰੀਟੇਬਲ ਸੋਸਾਇਟੀ, ਬਾਬਾ ਬਕਾਲਾ, ਸ੍ਰ. ਅੰਗਰੇਜ਼ ਸਿੰਘ, ਪ੍ਰਧਾਨ, ਰੈਵੀਨਿਊ ਪਟਵਾਰੀ ਯੂਨੀਅਨ, ਬਾਬਾ ਬਕਾਲਾ, ਸ੍ਰੀ ਪ੍ਰਸ਼ਾਂਤ, ਸੰਚਾਲਕ, ਲਾਇਨ ਕਲੱਬ ਰਈਆ ਬਿਆਸ ਨਾਈਟ, ਸ੍ਰ. ਪਲਵਿੰਦਰ ਸਿੰਘ, ਜਾਇੰਟ ਸਕੱਤਰ, ਐਸ.ਜੀ.ਆਰ.ਡੀ. ਥੈਲੇਸੀਮੀਆ ਸੋਸਾਇਟੀ, ਬੱਚਿਆਂ ਦੇ ਵਿਭਾਗ ਤੋਂ ਡਾ. ਗੁਰਪ੍ਰੀਤ ਸਿੰਘ ਛਾਬੜਾ, ਪ੍ਰੋਫੈਸਰ, ਡਾ. ਗੁਰਮੀਤ ਸਿੰਘ, ਪ੍ਰੋਫੈਸਰ, ਡਾ. ਮਨਦੀਪ ਸਿੰਘ ਖੁਰਾਣਾ, ਪ੍ਰੋਫੈਸਰ, ਡਾ. ਕਰਮਜੀਤ ਸਿੰਘ ਗਿੱਲ, ਪ੍ਰੋਫੈਸਰ ਤੇ ਮੁੱਖੀ, ਪੈਥੋਲੋਜੀ ਵਿਭਾਗ, ਡਾ. ਹਰਜੋਤ ਕੌਰ, ਇੰਚਾਰਜ ਬਲੱਡ ਬੈਂਕ ਅਤੇ ਪ੍ਰੋਫੈਸਰ ਪੈਥੋਲੋਜੀ ਵਿਭਾਗ, ਬਲਵਿੰਦਰ ਸਿੰਘ ਬੱਲ ਅਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ।