ਟਰੈਫਿਕ ਪੁਲਿਸ, ਅੰਮ੍ਰਿਤਸਰ ਸਿਟੀ ਵੱਲੋਂ ਚਲਾਇਆ ਗਿਆ ਸਪੈਸ਼ਲ ਅਭਿਆਨ.
ਸ਼ਹਿਰ ਵਿੱਚ ਪ੍ਰੈਸ਼ਰ ਹਾਰਨ ਵਜਾਉਣ ਤੇ ਡਰਾਇਵਿੰਗ ਕਰਦੇ ਸਮੇਂ ਮੋਬਾਇਲ ਫੋਨ ਕਰਨ ਵਾਲਿਆ ਖਿਲਾਫ਼ ਹੋਵੇਗੀ ਕਾਰਵਾਈ
ਆਟੋ-ਈ-ਰਿਕਸ਼ਾ ਚਾਲਕ ਯੂਨੀਫਾਰਮ ਪਹਿਨਣਗੇ, ਨੇਮ ਪਲੇਟ ਲਗਾਉਣਗੇ ਅਤੇ ਸਵਾਰੀਆਂ ਨੂੰ ਉਤਾਰਣ ਅਤੇ ਚੜਾਉਣ ਸਮੇਂ ਸੜਕ ਦੇ ਖੱਬੇ ਪਾਸੇ ਕਰਕੇ ਗੱਡੀ ਖੜੀ ਕਰਨਗੇ
ਅੰਮ੍ਰਿਤਸਰ/24 ਮਈ ( ਸਵਿੰਦਰ ਸਿੰਘ ) ਕਮਿਸ਼ਨਰ ਪੁਲਿਸ, ਸ੍ਰੀ ਗੁਰਪ੍ਰੀਤ ਸਿੰਘ, ਭੁਲੱਰ, ਆਈ.ਪੀ.ਐਸ, ਜੀ ਦੀਆਂ ਹਦਾਇਤਾਂ ਤੇ ਸ੍ਰੀਮਤੀ ਅਮਨਦੀਪ ਕੌਰ, ਪੀ.ਪੀ.ਐਸ.ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਟਰੈਫਿਕ, ਅੰਮ੍ਰਿਤਸਰ ਵੱਲੋ ਸਮੇਤ ਜੋਨ ਇੰਚਾਰਜਾਂ ਨਾਲ ਅੱਜ ਸ਼ਹਿਰ ਵਿੱਚ ਆਵਾਜ਼ਾਈ ਨਿਰਵਿਘਨ ਚਲਾਉਂਣ ਤੇ ਨਜਾਇਜ਼ ਕਬਜਿਆ ਖਿਲਾਫ਼ ਸਪੈਸ਼ਲ ਮੁਹਿੰਮ ਚਲਾਈ ਗਈ ਹੈ।
ਰਾਮ ਬਾਗ ਚੌਕ, ਰਾਮ ਬਾਗ ਬਜਾਰ ਤੋ ਲੈ ਕੇ ਕੱਟੜਾ ਆਹਲੂਵਾਲੀਆਂ, ਕੱਟੜਾ ਜੈਮਲ ਸਿੰਘ ਤੇ ਸਿਕੰਦਰੀ ਗੇਟ ਤੱਕ ਸੜਕਾਂ ਤੇ ਲੱਗੀਆਂ ਰੇਹੜੀਆਂ/ਫਤੜੀਆਂ ਅਤੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਜਾਇਜ ਕਬਜਿਆਂ ਨੂੰ ਹਟਾਇਆ ਗਿਆ ਅਤੇ ਟਰੈਫਿਕ ਨੂੰ ਸਹੀ ਢੰਗ ਨਾਲ ਰੈਗੂਲੇਟ ਕੀਤਾ ਗਿਆ।
ਇਸ ਤੋਂ ਇਲਾਵਾ ਬੱਸ ਸਟੈਂਡ ਦੇ ਆਲੇ-ਦੁਆਲੇ ਰੇਹੜੀਆਂ ਫੜੀਆਂ ਹਟਾਈਆਂ ਗਈਆਂ ਅਤੇ ਨਜਾਇਜ ਇੰਨਕਰੋਚਮੈਂਟ ਹਟਾਕੇ ਰਸਤੇ ਕਲੀਅਰ ਕਰਵਾਏ ਗਏ। ਈ-ਰਿਕਸ਼ਾ ਅਤੇ ਆਟੋ ਰਿਕਸ਼ਾ ਯੂਨੀਅਨ ਦੇ ਪ੍ਰਧਾਨਾ ਨਾਲ ਮੀਟਿੰਗ ਕਰਕੇ ਉਹਨਾ ਨੂੰ ਹਦਾਇਤ ਕੀਤੀ ਗਈ ਕਿ ਸਾਰੇ ਆਟੋ-ਈ-ਰਿਕਸ਼ਾ ਚਾਲਕ ਯੂਨੀਫਾਰਮ ਪਹਿਨਣਗੇ, ਨੇਮ ਪਲੇਟ ਲਗਾਉਣਗੇ, ਸਵਾਰੀਆਂ ਨੂੰ ਉਤਾਰਣ ਅਤੇ ਚੜਾਉਣ ਸਮੇਂ ਸੜਕ ਦੇ ਖੱਬੇ ਪਾਸੇ ਕਰਕੇ ਗੱਡੀ ਖੜੀ ਕਰਨਗੇ। ਇਕ-ਦੂਸਰੇ ਦੇ ਅੱਗੇ ਗੱਡੀ ਖੜੀ ਨਹੀ ਕਰਨਗੇ, ਗੱਡੀਆਂ ਤਰਤੀਬਵਾਰ ਸਹੀ ਢੰਗ ਨਾਲ ਲਗਾਉਣਗੇ ਤਾਂ ਜੋ ਸੜਕਾਂ ਤੇ ਜਾਮ ਨਾ ਲੱਗੇ।
ਅੱਡਾ ਪ੍ਰਧਾਨਾਂ ਨਾਲ ਮੀਟਿੰਗ ਕਰਕੇ ਹਦਾਇਤ ਕੀਤੀ ਗਈ ਕਿ ਬੱਸ ਚਲਾਉਂਦੇ ਸਮੇਂ ਕੋਈ ਵੀ ਬੱਸ ਡਰਾਇਵਰ ਪੈਸ਼ਰ ਹਾਰਨ, ਮੋਬਾਇਲ ਫੋਨ ਦੀ ਵਰਤੋ ਨਹੀ ਕਰੇਗਾ, ਗੱਡੀ ਦੇ ਸਾਰੇ ਡਾਕੂਮੈਂਟ ਆਪਣੇ ਪਾਸ ਰੱਖਣਗੇ, ਬੱਸ ਸਟੈਂਡ ਦੇ ਬਾਹਰ ਕੋਈ ਵੀ ਬੱਸ ਖੜੀ ਨਹੀ ਕਰੇਗਾ, ਬੱਸਾਂ ਬੱਸ ਸਟੈਂਡ ਦੇ ਅੰਦਰ ਖੜੀਆਂ ਕਰਨਗੇ। ਇਹ ਮੁਹਿੰਮ ਭੱਵਿਖ ਵਿੱਚ ਵੀ ਲਗਾਤਾਰ ਜਾਰੀ ਰੱਖੀ ਜਾਵੇਗੀ, ਤਾਂ ਜੋ ਸ਼ਹਿਰ ਵਾਸੀਆਂ ਨੂੰ ਟਰੈਫਿਕ ਸਬੰਧੀ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ।
