:ਲੁਧਿਆਣਾ ਪੱਛਮੀ ਅਸੈਂਬਲੀ ਹਲਕੇ ਦੀ ਜ਼ਿਮਨੀ ਚੋਣ ਦਾ ਹੋਇਆ ਐਲਾਨ.

19 ਜੂਨ ਨੂੰ ਪੈਣਗੀਆਂ ਵੋਟਾਂ 

23 ਜੂਨ ਨੂੰ ਹੋਵੇਗਾ ਨਤੀਜੇ ਦਾ ਐਲਾਨ

ਲੁਧਿਆਣਾ (ਵਾਸੂ ਜੇਤਲੀ) - ਚੋਣ ਕਮਿਸ਼ਨ ਵੱਲੋਂ ਬਾਕੀ ਥਾਂਵਾਂ ਤੇ ਚੋਣਾਂ ਦੇ ਐਲਾਨ ਦੇ ਨਾਲ ਹੀ ਲੁਧਿਆਣਾ ਪਛਮੀ ਜ਼ਿਮਣੀ ਚੋਣ ਦੀਆਂ ਤਰੀਕਾਂ ਦਾ ਐਲਾਣ ਕਰ ਦਿੱਤਾ ਹੈ। ਵੋਟਾਂ 19 ਜੂਨ ਨੂੰ ਪੈਣਗੀਆਂ ਤੇ ਨਤੀਜਾ 23ਨੂੰ ਆ ਜਾਵੇਗਾ। ਕਾਂਗਰਸ ਨੇ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਉਮੀਦਵਾਰ ਐਲਾਨਿਆ ਹੈ ਜਦੋਂ ਕਿ ਆਮ ਆਦਮੀ ਪਾਰਟੀ ਨੇ ਰਾਜ ਸਭਾ ਦੇ ਮੈਂਬਰ ਸੰਜੀਵ ਅਰੋੜਾ ਨੂੰ ਪੱਛਮੀ ਹਲਕੇ ਤੋਂ ਜ਼ਿਮਨੀ ਚੋਣ ਲਈ ਆਪਣਾ ਊਮੀਦਵਾਰ ਬਣਾਇਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸੀਨੀਅਰ ਵਕੀਲ ਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਹੇ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੂੰ ਮੈਦਾਨ ਵਿੱਚ ਉਤਾਰਿਆ ਹੈ। ਭਾਜਪਾ ਨੇ ਅਜੇ ਤਕ ਪੱਤੇ ਨਹੀਂ ਸਨ ਖੋਲ੍ਹੇ। ਜਾਪਦਾ ਹੈ ਕਿ ਕਿਸੇ ਬਾਹਰੀ ਸ਼ਖ਼ਸੀਅਤ ਜਾਂ ਸੈਲੀਬ੍ਰਿਟੀ ਨੂੰ ਇਸ ਸੀਟ ਤੋਂ ਭਾਜਪਾ ਚੋਣ ਲੜਾ ਸਕਦੀ ਹੈ। ਵੈਸੇ ਕਈ ਲੋਕਲ ਨਾਵਾਂ ਦੀ ਚਰਚਾ ਵੀ ਚਲ ਰਹੀ ਹੈ, ਜਿਨ੍ਹਾਂ ਵਿਚ ਸਿੱਖ ਚੇਹਰੇ ਵਜੋਂ ਸੁਖਮਿੰਦਰਪਾਲ ਸਿੰਘ ਗਰੇਵਾਲ ਤੇ ਅਮਰਜੀਤ ਸਿੰਘ ਟਿੱਕਾ ਦੇ ਨਾਂਅ ਸ਼ਾਮਿਲ ਹਨ। ਮਹਿਲਾ ਉਮੀਦਵਾਰ ਬਣਾਉਣ ਬਾਰੇ ਅਟਕਲਾਂ ਦਰਮਿਆਨ ਰਾਸ਼ੀ ਅਗਰਵਾਲ ਦਾ ਨਾਮ ਲਿਆ ਜਾ ਰਿਹਾ ਹੈ। ਜੀਵਨ ਗੁਪਤਾ, ਪੁਸ਼ਪਿੰਦਰ ਸਿੰਘਲ, ਰਾਕੇਸ਼ ਕਪੂਰ ਦੇ ਨਾਮ ਵੀ ਸਮੇਂ ਸਮੇਂ ਤੇ ਸਾਹਮਣੇ ਆਏ, ਜਿਨ੍ਹਾਂ ਵਿੱਚੋ ਜੀਵਨ ਗੁਪਤਾ ਦੇ ਨਾਂਅ ਤੇ ਭਾਜਪਾ ਵਲੋਂ ਮੁਹਰ ਲਾਏ ਜਾਣ ਦੀ ਚਰਚਾ ਵੀ ਹੈ। ਖੈਰ ਅੱਜ ਕੱਲ੍ਹ ਵਿਚ ਇਹਨਾਂ ਅਟਕਲਾਂ ਨੂੰ ਵਿਰਾਮ ਦਿੰਦੇ ਹੋਏ ਭਾਜਪਾ ਉਮੀਦਵਾਰ ਐਲਾਨ ਸਕਦੀ ਹੈਂ