ਪ੍ਰਿਟੀ ਜ਼ਿੰਟਾ ਦੀ ਦਰਿਆਦਿਲੀ ਦੇ ਬਾਲੀਵੁੱਡ ਹੀ ਨਹੀਂ, ਦੇਸ਼ ਭਰ:ਚ ਹੋ ਰਹੇ ਚਰਚੇ, ਜਾਣੋਂ ਵਜ੍ਹਾ .

ਬਾਲੀਵੁੱਡ ਅਦਾਕਾਰਾ ਪ੍ਰਿੰਟੀ ਜਿੰਟਾ ਦੇ ਵਿਖਾਈ ਦਰਿਆਦਿਲੀ ਸ਼ਹੀਦ ਹੋਏ ਫੋਜੀਆਂ ਦੇ ਪਰਿਵਾਰਾਂ ਲਈ ਦਿੱਤਾ 1.10 ਕਰੋੜ ਰੁਪਇਆ


ਅੰਮ੍ਰਿਤਸਰ ( ਸਵਿੰਦਰ ਸਿੰਘ ) ਆਈਪੀਐਲ ਟੀਮ ਪੰਜਾਬ ਕਿੰਗਜ਼ ਦੀ ਸਹਿ-ਮਾਲਕ ਅਤੇ ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਨੇ 'ਆਪ੍ਰੇਸ਼ਨ ਸਿੰਦੂਰ' ਪਹਿਲਕਦਮੀ ਤਹਿਤ ਆਰਮੀ ਵਾਈਵਜ਼ ਵੈਲਫੇਅਰ ਐਸੋਸੀਏਸ਼ਨ (AWWA) ਨੂੰ 1.10 ਕਰੋੜ ਰੁਪਏ ਦਾਨ ਕੀਤੇ ਹਨ। ਇਹ ਰਕਮ ਪੰਜਾਬ ਕਿੰਗਜ਼ ਦੇ ਸੀਐਸਆਰ ਫੰਡ ਵਿੱਚੋਂ ਦਿੱਤੀ ਗਈ ਹੈ ਜਿਸਦਾ ਉਦੇਸ਼ ਬਹਾਦਰ ਫੋਜੀਆਂ ਦੀਆਂ �"ਰਤਾਂ ਨੂੰ ਮਜਬੂਤ ਬਣਾਉਣਾ ਅਤੇ ਉਨ੍ਹਾਂ ਦੇ ਬੱਚਿਆਂ ਦੀ ਸਿੱਖਿਆ ਵਿੱਚ ਮਦਦ ਕਰਨਾ ਹੈ।