*ਅੰਮ੍ਰਿਤਸਰ ਦੇ ਹਾਲ ਬਾਜ਼ਾਰ ਇਲਾਕੇ ਦੇ ਵਿੱਚ ਦਿਨ ਦਿਹਾੜੇ ਹੋਈ ਲੁੱਟ.
*ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪਿਓ ਪੁੱਤ ਨੂੰ ਕੀਤਾ ਜਖਮੀ
*ਲੁਟੇਰਿਆਂ ਨੇ ਮਨੀ ਐਕਸਚੇਂਜ ਦੀ ਦੁਕਾਨ ਦੇ ਉੱਪਰ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ - ਪੁਲਿਸ ਅਧਿਕਾਰੀ
ਅੰਮ੍ਰਿਤਸਰ ( ਸਵਿੰਦਰ ਸਿੰਘ ) ਅੰਮ੍ਰਿਤਸਰ ਵਿੱਚ ਇੱਕ ਵਾਰ ਫਿਰ ਤੋਂ ਲੁੱਟਦੀਆਂ ਵਾਰਦਾਤਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਭੀੜ ਭਾੜ ਵਾਲੇ ਇਲਾਕੇ ਹਾਲ ਬਾਜ਼ਾਰ ਦਾ ਹੈ ਜਿੱਥੇ ਕਿ ਦਿਨ ਦਿਹਾੜੇ ਲੁਟੇਰਿਆਂ ਵੱਲੋਂ ਇੱਕ ਮਣੀ ਐਕਸਚੇਂਜ ਦੀ ਦੁਕਾਨ ਦੇ ਉੱਪਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਸਬੰਧੀ ਚਸ਼ਮਦੀਦ ਨੇ ਦੱਸਿਆ ਕਿ ਦੋ ਵਿਅਕਤੀ ਨੋਟ ਬਦਲਾਉਣ ਲਈ ਦੁਕਾਨ ਤੇ ਪਹੁੰਚੇ ਸਨ ਤੇ ਉਹਨਾਂ ਨੇ ਦੱਸਿਆ ਕਿ ਸਾਡੇ ਕੋਲ 15 ਲੱਖ ਦੇ ਕਰੀਬ ਰਕਮ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਥੱਲੇ ਦੁਕਾਨ ਤੇ ਲਿਆਂਦਾ ਗਿਆ ਤੇ ਉੱਥੇ ਇਹਨਾਂ ਵਿਅਕਤੀਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਸੰਬੰਧੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਾਲ ਬਾਜ਼ਾਰ ਦੇ ਅੰਦਰ ਫਟੇ ਪੁਰਾਣੇ ਨੋਟ ਚੇਂਜ ਕਰਨ ਦੀ ਮਨੀ ਐਕਸਚੇਂਜ ਦੀ ਦੁਕਾਨ ਦੇ ਉੱਪਰ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਕਿੰਨੇ ਦੀ ਲੁੱਟ ਹੋਈ ਇਸ ਦੀ ਹਜੇ ਜਾਣਕਾਰੀ ਨਹੀਂ ਸਾਹਮਣੇ ਆਈ ਕਿਉਂਕਿ ਦੁਕਾਨ ਦੇ ਉੱਪਰ ਦੋਵੇਂ ਪਿਓ ਪੁੱਤ ਦਿਨੇਸ਼ ਕੁਮਾਰ ਅਤੇ ਕੁਲਦੀਪ ਕੁਮਾਰ ਬੈਠੇ ਸਨ ਤੇ ਲੁਟੇਰਿਆਂ ਵੱਲੋਂ ਦੋਨਾਂ ਨੂੰ ਹੀ ਜ਼ਖਮੀ ਕਰ ਦਿੱਤਾ ਗਿਆ। ਫਿਲਹਾਲ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਆ ਤੇ ਜਖਮੀਆਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੇ ਬਿਆਨ ਕਲਮਬੰਦ ਕੀਤੇ ਜਾਣਗੇ ਤੇ ਫਿਰ ਹੀ ਪੁਲਿਸ ਅੱਗੇ ਦੀ ਕਾਰਵਾਈ ਕਰੇਗੀ।
