ਪਿੰਗਲਵਾੜਾ ਸੰਸਥਾ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਦੇ 121ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ 4 ਜੂਨ ਨੂੰ.
28 ਮਈ ਨੂੰ “ਪਾਣੀ ਬਚਾਓ, ਮਨੁੱਖਤਾ ਬਚਾਓ” ਰੈਲੀ ਅਤੇ 4 ਜੂਨ ਨੂੰ ਹੋਵੇਗਾ ਮੁੱਖ ਸਮਗ : ਡਾ: ਇੰਦਰਜੀਤ ਕੌਰ
ਅੰਮ੍ਰਿਤਸਰ ( ਸਵਿੰਦਰ ਸਿੰਘ ) ਲਾਵਾਰਸ, ਪਾਗਲਾਂ, ਅਪਾਹਿਜਾਂ, ਬਜੁਰਗਾਂ ਤੇ ਮੰਦਬੁੱਧੀ ਬੱਚਿਆਂ ਦੀ ਸੇਵਾ ਸੰਭਾਲ ਕਰਨ ਵਾਲੀ ਸੰਸਥਾ
ਪਿੰਗਲਵਾੜਾ ਅੰਮ੍ਰਿਤਸਰ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਦਾ 121ਵਾਂ ਜਨਮ ਦਿਹਾੜਾ ਸਮਾਰੋਹ ਪਿਛਲੇ
ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਮੰਤਵੀ ਸਮਾਜ ਭਲਾਈ ਕਾਰਜਾਂ ਨੂੰ ਸਮਰਪਿਤ ਬੜੀ ਸ਼ਰਧਾ ਤੇ ਧੂਮਧਾਮ
ਨਾਲ ਮਨਾਇਆ ਜਾ ਰਿਹਾ ਹੈ।
ਪ੍ਰੈਸ ਕਾਨਫਰੰਸ ਦੇ ਦੌਰਾਨ ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਨੇ ਦੱਸਿਆ ਕਿ ਭਗਤ ਪੂਰਨ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਸਮੂੰਹ ਪਿੰਗਲਵਾੜਾ ਪਰਿਵਾਰ ਵੱਲੋਂ
28 ਮਈ ਪਾਣੀ ਬਚਾਓ, ਮਨੁੱਖਤਾ ਬਚਾਓ ਰੈਲੀ ਕੱਢੀ ਜਾ ਰਹੀ ਹੈ। ਇਹ ਰੈਲੀ
ਸਿਟੀ ਸੈਂਟਰ ਨੇੜੇ ਬੱਸ ਸਟੈਂਡ ਸਵੇਰੇ 10 ਵਜੇ ਤੋਂ ਚੱਲ ਕੇ ਹੁਸੈਨਪੂਰਾ ਚੌਂਕ, ਨੰਦਨ ਸਿਨੇਮਾ ਚੌਂਕ, ਰਾਮਬਾਗ
ਚੌਂਕ, ਹਾਲ ਗੇਟ, ਹਾਲ ਬਾਜ਼ਾਰ, ਟਾਊਨ ਹਾਲ ਤੋਂ ਹੁੰਦੀ ਹੋਈ ਭਾਈ ਗੁਰਦਾਸ ਹਾਲ ਵਿਖੇ ਪਹੁੰਚੇਗੀ। ਭਾਈ
ਗੁਰਦਾਸ ਹਾਲ ਵਿੱਚ ਵਿਦਵਾਨ ਆਪਣੇ ਅਨਮੋਲ ਵਿਚਾਰ ਦੱਸਣਗੇ। ਇਸ ਤੋਂ ਇਲਾਵਾ ਵੱਖ-ਵੱਖ ਵਿੱਦਿਅਕ
ਆਦਾਰਿਆਂ ਦੇ ਵਿਿਦਆਰਥੀ ਵੀ ਵੱਡੇ ਪੱਧਰ ਤੇ ਹਿੱਸਾ ਲੈ ਰਹੇ ਹਨ। ਉਪਰੰਤ ਹਾਲ ਵਿੱਚ ਗੁਰੂ ਕਾ ਲੰਗਰ ਅਤੁੱਟ
ਵਰਤੇਗਾ।
ਇਸ ਤੋਂ ਇਲਵਾ ਜਨਮ ਦਿਹਾੜੇ ਸਮਾਰੋਹ 04 ਜੂਨ, ਨੂੰ ਭਗਤ ਪੂਰਨ ਸਿੰਘ ਜੀ ਦੇ ਜਨਮ ਦਿਹਾੜੇ ਵਾਲੇ ਦਿਨ ਸਵੇਰੇ 8:30
ਤੋਂ 09:00 ਵਜੇ ਮੁੱਖ ਦਫਤਰ, ਪਿੰਗਲਵਾੜਾ ਵਿਖੇ ਸ੍ਰੀ ਸਹਿਜ ਪਾਠ ਸਾਹਿਬ ਜੀ ਦਾ ਭੋਗ ਪਾਇਆ ਜਾਵੇਗਾ ।
ਉਪਰੰਤ ਸਵੇਰੇ 09:00 ਤੋਂ 11:30 ਵਜੇ ਭਾਈ ਜਸਬੀਰ ਸਿੰਘ ਜੀ ਅਤੇ ਸੰਸਥਾ ਦੇ ਬੱਚਿਆਂ ਦੁਆਰਾ ਗੁਰਬਾਣੀ
ਕੀਰਤਨ ਕੀਤਾ ਜਾਵੇਗਾ। ਸਵੇਰੇ 11:30 ਤੋਂ 12:30 ਵਜੇ ਤਕ ਮਹਾਨ ਸਮਾਜ ਸੇਵੀ ਅਤੇ ਵਾਤਾਵਰਣ ਪੇ੍ਰਮੀਆਂ
ਵੱਲੋਂ ਭਗਤ ਜੀ ਦੇ ਜੀਵਨ ਬਾਰੇ ਵੱਖ-ਵੱਖ ਪਹਿਲੂਆਂ ਤੇ ਵਿਚਾਰਾਂ ਕੀਤੀਆਂ ਜਾਣਗੀਆਂ। ਦੁਪਹਿਰ 12.30 ਵਜੇ
ਪੁਸਤਕਾਂ ਦਾ ਰਿਲੀਜ਼ ਸਮਾਰੋਹ ਕੀਤਾ ਜਾਵੇਗਾ।
•ਇਸ ਪ੍ਰੈਸ ਕਾਨਫਰੰਸ ਵਿਚ ਸ੍ਰ. ਮੁਖਤਾਰ ਸਿੰਘ ਆਨਰੇਰੀ ਸਕੱਤਰ,
ਸ੍ਰ. ਰਾਜਬੀਰ ਸਿੰਘ, ਮੈਂਬਰ ਪਿੰਗਲਵਾੜਾ ਸੋਸਾਇਟੀ, ਸ਼੍ਰੀ ਯੋਗੇਸ਼ ਸੂਰੀ, ਮੁੱਖ ਪ੍ਰਸ਼ਾਸਕ, ਸ੍ਰ ਪਰਮਿੰਦਰਜੀਤ ਸਿੰਘ
ਭੱਟੀ ਅਤੇ ਸੁਰਿੰਦਰ ਕੌਰ ਭੱਟੀ, ਜਨਰਲ ਮੈਨੇਜਰ ਸ਼੍ਰੀ ਤਿਲਕ ਰਾਜ, ਸ੍ਰ. ਹਰਪਾਲ ਸਿੰਘ ਸੰਧੂ ਅਤੇ ਕਈ ਹੋਰ
ਪਤਵੰਤੇ ਸ਼ਾਮਿਲ ਸਨ ।
