ਗੁਰਦਵਾਰਾ ਸ੍ਰੀ ਸੁਖਮਨੀ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਕਰਵਾਏ.
ਲੁਧਿਆਣਾ, 26 ਮਈ : ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਧੰਨ-ਧੰਨ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ, ਦੁਗਰੀ ਫੇਸ 2 ਦੀਆਂ ਸਾਰੀਆਂ ਇਸਤਰੀ ਸਤਸੰਗ ਸਭਾਵਾਂ ਵਲੋਂ ਵਿਸ਼ੇਸ਼ ਸਮਾਗਮ ਗੁਰਦਵਾਰਾ ਸ੍ਰੀ ਸੁਖਮਨੀ ਸਾਹਿਬ ਫੇਸ 2 ਵਿੱਖੇ ਸਜਾਏ ਗਏ। ਇਸਤਰੀ ਸਤਸੰਗ ਸਭਾਵਾਂ ਵਾਲੀ ਸੁਖਮਨੀ ਸਾਹਿਬ ਦੇ ਪਾਠ 10.30 ਤੋਂ ਆਰੰਭ ਕੀਤੇ ਗਏ, ਉਪਰੰਤ ਭਾਈ ਅਮਨਦੀਪ ਸਿੰਘ ਜੀ (ਬੀਬੀ ਕੋਲਾਂ ਜੀ ਅੰਮ੍ਰਿਤਸਰ ਵਾਲੇ ) ਨੇ ਆਪਣੀ ਰਸਭਿੰਨੀ ਅਵਾਜ਼ ਨਾਲ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਸੰਗਤ ਨੂੰ ਨਿਹਾਲ ਕੀਤਾ। ਸ਼ਹਿਰ ਦੀਆਂ ਸਾਰੀਆਂ ਇਸਤਰੀ ਸਤਸੰਗ ਸਭਾਵਾਂ ਨੇ ਹਾਜ਼ਰੀ ਭਰ ਕੇ ਸਮਾਗਮ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਪੰਥ ਪ੍ਰਚਾਰਕ ਮਾਤਾ ਵਿਪਨਪ੍ਰੀਤ ਕੌਰ ਨੇ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ। ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਅਰਵਿੰਦਰ ਸਿੰਘ ਨੇ ਭਾਈ ਸਾਹਿਬ ਅਤੇ ਆਈ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਰਭੈ ਸਿੰਘ, ਮਹਿੰਦਰ ਸਿੰਘ, ਰਾਮ ਸਿੰਘ, ਗੁਰਚਰਨ ਸਿੰਘ ਸਿੱਧੂ, ਸੁਖਵਿੰਦਰ ਸਿੰਘ, ਨਰਿੰਦਰ ਸਿੰਘ, ਅਵਨਿੰਦਰ ਸਿੰਘ ਮਾਨ, ਨਰਿੰਦਰ ਸਿੰਘ ਕਾਲਾ, ਪ੍ਰਿਥਵੀਪਾਲ ਸਿੰਘ ਗੰਭੀਰ, ਪ੍ਰੀਤਮ ਸਿੰਘ ਗੰਭੀਰ, ਕਮਲ ਸਿੰਘ, ਜੀਵਨਜੋਤ ਸਿੰਘ, ਮਾਤਾ ਹਰਜੀਤ ਕੌਰ, ਜਗਜੀਤ ਕੌਰ, ਹਰਜੀਤ ਕੌਰ, ਰਵਿੰਦਰ ਕੌਰ ਰਿੰਕੂ, ਜਸਵੰਤ ਕੌਰ, ਮਨਜੀਤ ਕੌਰ, ਜਸਮੀਤ ਕੌਰ ਅਤੇ ਨਰਿੰਦਰ ਕੌਰ ਨੇ ਸਮਾਗਮ ਚ ਵਿਸ਼ੇਸ਼ ਤੋਰ ਤੇ ਹਾਜ਼ਰੀ ਭਰੀ।
