ਭਾਰਤ ਭੂਸ਼ਣ ਆਸ਼ੂ ਵਿਰੁੱਧ ਸਿਆਸੀ ਰੰਜਿਸ਼ ਤਹਿਤ ਦਰਜ ਕੀਤੇ ਪਰਚੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰਕੇ ਸੱਚ ਦੀ ਜਿੱਤ ਦਾ ਪ੍ਰਮਾਣ ਦਿੱਤਾ - ਰਾਣਾ ਗੁਰਜੀਤ ਸਿੰਘ, ਪਰਗਟ ਸਿੰਘ.
ਬਦਲਾਅ ਵਾਲੀ ਸਰਕਾਰ ਦਾਬਦਲਾਅ ਸੱਤਾ ਵਿੱਚ ਆ ਕੇ ਬਦਲੇ ਵਿੱਚ ਬਦਲ ਗਿਆ- ਪਰਗਟ ਸਿੰਘ
ਕੱਟੜ ਇਮਾਨਦਾਰ ਅਖਵਾਉਣ ਵਾਲੇ ਦਿੱਲੀ ਹਾਰਨ ਤੋਂ ਬਾਅਦ ਇਮਾਨਦਾਰੀ ਬਾਰੇ ਬੋਲਣਾ ਵੀ ਛੱਡ ਗਏ-ਰਾਣਾ
ਲੁਧਿਆਣਾ (ਵਾਸੂ ਜੇਤਲੀ) -
"ਮਾਨਯੋਗ ਪੰਜਾਬ ਤੇ ਹਰਿਆਣਾ ਹਰਿਆਣਾ ਕੋਰਟ ਵੱਲੋਂ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਕੀਤੇ ਸਿਆਸੀ ਰੰਜਿਸ਼ ਤਹਿਤ ਝੂਠੇ ਪਰਚੇ ਮੂਲੋਂ ਰੱਦ ਕਰਕੇ ਸੱਚਾਈ ਦੀ ਜਿੱਤ ਦਾ ਪ੍ਰਮਾਣ ਦਿੱਤਾ ਹੈ । ਮਾਨਯੋਗ ਅਦਾਲਤ ਨੇ ਮੌਜੂਦਾ ਸਰਕਾਰ ਦੀ ਝੰਬ ਝਾੜ ਵੀ ਕੀਤੀ । ਇਸ ਤੋਂ ਸਪੱਸ਼ਟ ਹੋ ਗਿਆ ਕਿ ਪੰਜਾਬ ਦੀ ਝੂਠੀ ਆਪ ਸਰਕਾਰ ਸੂਬੇ ਦੀ ਸੇਵਾ ਕਰਨ ਦੀ ਬਜਾਏ ਵਿਰੋਧੀਆਂ ਤੇ ਬਦਲੇ ਦੀ ਰਾਜਨੀਤੀ ਕਰ ਰਹੀ ਹੈ ।"
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੇ ਲੁਧਿਆਣਾ ਵਿਖੇ ਪੱਤਰਕਾਰ ਸੰਮੇਲਨ ਵਿੱਚ ਕੀਤਾ ।
ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਲੁਧਿਆਣਾ ਪੱਛਮੀ ਹਲਕੇ ਦੇ ਚੋਣ ਇੰਚਾਰਜ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਨਿੱਤ ਦਿਹਾੜੇ ਸਟੇਜਾਂ 'ਤੇ ਚੀਕ ਚੀਕ ਕੇ ਕੱਟੜ ਇਮਾਨਦਾਰ ਕਹਾਉਣ ਵਾਲੀ ਪਾਰਟੀ ਦੇ ਦਿੱਲੀ ਵਿੱਚ ਜਨਤਾ ਵੱਲੋਂ ਨਕਾਰਨ ਤੋਂ ਬਾਅਦ ਬੁੱਲ੍ਹ ਸੀਤੇ ਗਏ ਹਨ । ਹੁਣ ਹਾਰੇ ਹੋਏ ਤੇ ਲੋਕਾਂ ਵੱਲੋਂ ਨਕਾਰੇ ਗਏ ਦਿੱਲੀ ਵਾਲੇ ਜਿਹੜੇ ਪੰਜਾਬ ਵਿੱਚ ਡੰਮੀ ਸਰਕਾਰ ਚਲਾ ਰਹੇ ਹਨ, ਖੁਦ ਵੱਡੇ ਘਪਲਿਆਂ ਵਿੱਚ ਜ਼ਮਾਨਤ ਤੇ ਬਾਹਰ ਹਨ । ਸ੍ਰ. ਰਾਣਾ ਨੇ ਕਿਹਾ ਕਿ ਜਨਤਾ ਦੀ ਸੱਚੀ ਸੇਵਾ ਕਰਨ ਵਾਲੇ ਚਾਹੇ ਉਹ ਰਾਜਨੀਤਕ ਲੋਕ ਹਨ ਚਾਹੇ ਕੋਈ ਪੱਤਰਕਾਰ ਹਨ ਜਾਂ ਸਧਾਰਣ ਆਦਮੀ ਸੱਭ ਤੇ ਬਦਲਾਅ ਨਹੀਂ ਬਦਲੇ ਦੀ ਨੀਤੀ ਨਾਲ ਪਰਚੇ ਦਰਜ ਕਰਕੇ ਡਰਾਇਆ ਤੇ ਧਮਕਾਇਆ ਜਾ ਰਿਹਾ ਹੈ। ਰਾਣਾ ਗੁਰਜੀਤ ਨੇ ਕਿਹਾ ਕਿ ਆਪ ਸਰਕਾਰ ਨੇ ਕੇਵਲ ਭਾਰਤ ਭੂਸ਼ਣ ਆਸ਼ੂ ਨੂੰ ਹੀ ਟਾਰਗੇਟ ਨਹੀਂ ਕੀਤਾ ਸਗੋਂ ਸਾਬਕਾ ਮੰਤਰੀ ਸ਼ਾਮ ਸੁੰਦਰ ਅਰੋੜਾ, ਸਾਬਕਾ ਵਿਧਾਇਕ ਹਰਦਿਆਲ ਕੰਬੋਜ 'ਤੇ ਵੀ ਪਰਚੇ ਦਰਜ ਕੀਤੇ ਜੋ ਮਾਨਯੋਗ ਅਦਾਲਤ ਨੇ ਖਾਰਜ ਕਰ ਦਿੱਤੇ ਤੇ ਸੱਚਾਈ ਦਾ ਜਿੱਤ ਹੋਈ । ਉਹਨਾਂ ਇਹ ਵੀ ਕਿਹਾ ਕਿ ਜੇਕਰ ਆਪ ਵਾਲੇ ਇੰਨੇ ਹੀ ਸੱਚੇ ਸੁੱਚੇ ਤੇ ਕੱਟੜ ਇਮਾਨਦਾਰ ਹਨ ਤਾਂ ਹੁਣ ਤੱਕ ਦਿੱਲੀ ਵਾਲੇ ਜ਼ਮਾਨਤਾਂ 'ਤੇ ਹੀ ਕਿਉਂ ਹਨ ?
ਲੁਧਿਆਣਾ ਪੱਛਮੀ ਤੋਂ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਬਾਰੇ ਗੱਲ ਕਰਦਿਆਂ ਰਾਣਾ ਗੁਰਜੀਤ ਨੇ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਨੇ ਕੌਂਸਲਰ ਤੋਂ ਆਪਣੀ ਸਿਆਸੀ ਪਾਰੀ ਸ਼ੁਰੂ ਕੀਤੀ ਤੇ ਆਪਣੀ ਜ਼ਿੰਦਗੀ ਦਾ ਲੰਬਾ ਸਮਾਂ ਲੁਧਿਆਣਾ ਪੱਛਮੀ ਦੇ ਲੋਕਾਂ ਦੀ ਸੇਵਾ ਕੀਤੀ ਤੇ ਜੀ ਜਾਨ ਨਾਲ ਹਲਕੇ ਦਾ ਵਿਕਾਸ ਕਰਵਾਇਆ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਲੜਾਈ ਬਹੁਤ ਵੱਡੀ ਹੈ ਅਤੇ ਸਾਡੀ ਲੜਾਈ ਦੋ ਸਰਕਾਰਾਂ ਨਾਲ ਹੈ ਦਿੱਲੀ ਕੇਜਰੀਵਾਲ ਤੇ ਪੰਜਾਬ ਸਰਕਾਰ ਨਾਲ। ਸਰਕਾਰ ਧੱਕਾ ਵੀ ਕਰੇਗੀ ਤੇ ਧਮਕਾਵੇਗੀ ਪਰ ਤੁਸੀਂ ਸਾਰੇ ਬਿਨਾਂ ਡਰ ਭਉ ਦੇ ਭਾਰਤੀ ਲੋਕਤੰਤਰ ਨੂੰ ਬਚਾਉਣ ਸਈ ਆਸ਼ੂ ਦਾ ਸਾਥ ਦਿਓ ।
ਇਸ ਮੌਕੇ ਮੀਡੀਆ ਨੂੰ ਮੁਖਾਤਿਬ ਹੁੰਦਿਆਂ ਸਾਬਕਾ ਵਿਧਾਇਕ ਸ੍ਰ .ਪ੍ਰਗਟ ਸਿੰਘ ਨੇ ਕਿਹਾ ਕਿ ਆਪ ਸਰਕਾਰ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਝੂਠੀ ਇਸ਼ਤਿਹਾਰਬਾਜ਼ੀ ਤੇ ਮਾਅਰਕੇਬਾਜ਼ੀ ਦੀ ਰਾਜਨੀਤੀ ਕਰਦੀ ਹੈ ਤੇ ਆਪਣੇ ਭ੍ਰਿਸ਼ਟ ਵਿਧਾਇਕਾਂ ਨੂੰ ਫੜਨ ਦਾ ਡਰਾਮਾ ਕਰਦੀ ਹੈ ਪਰ ਕਿਸੇ ਵੀ ਵਿਧਾਇਕ ਜਾਂ ਮੰਤਰੀ ਤੇ ਕੇਸ ਦਰਜ ਕਰਨ ਤੋਂ ਬਾਅਦ ਕੋਈ ਕਾਰਵਾਈ ਨਹੀਂ ਕਰਵਾਉਂਦੀ, ਜਿਸ ਦੀਆਂ ਪ੍ਰਤੱਖ ਉਦਾਹਰਨਾਂ ਹਨ ਜਿਵੇਂ ਸਾਬਕਾ ਮੰਤਰੀ ਵਿਜੇ ਸਿੰਗਲਾ, ਵਿਧਾਇਕ ਅਮਿਤ ਰਤਨ ਕੋਟਫੱਤਾ ਤੇ ਹੁਣ ਵਿਧਾਇਕ ਰਮਨ ਅਰੋੜਾ ਜਲੰਧਰ ਕੇਂਦਰੀ ਹਲਕੇ ਤੋਂ ਵਿਜੀਲੈਂਸ ਦੀ ਗਿਰਫਤ ਵਿੱਚ ਹੈ। ਉਹਨਾਂ ਕਿਹਾ ਕਿ ਸਾਬਕਾ ਮੰਤਰੀ ਤਿੰਨ ਸਾਲਾਂ ਤੋਂ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਨਾਮਜ਼ਦ ਹਨ ਤੇ ਉਸਦੀ ਸਾਰੀ ਜਾਣਕਾਰੀ ਵੀ ਮੁੱਖ ਮੰਤਰੀ ਨੂੰ ਸੀ। ਪਰ ਸਰਕਾਰ ਵੱਲੋਂ ਇਸ ਮੰਤਰੀ ਦੇ ਖਿਲਾਫ ਕੋਈ ਢੁਕਵੀਂ ਕਾਰਵਾਈ ਨਾ ਕਰਦੇ ਹੋਏ 17 ਮਾਰਚ 2025 ਨੂੰ ਅਨਟਰੇਸਡ ਕਰਕੇ ਕੇਸ ਖਤਮ ਕਰ ਦਿੱਤਾ। ਸ੍ਰ. ਪ੍ਰਗਟ ਸਿੰਘ ਨੇ ਕਿਹਾ ਕਿ ਹੁਣ ਲੁਧਿਆਣਾ ਪੱਛਮੀ ਦੀ ਚੋਣ ਦੇ ਐਲਾਨ ਤੋਂ ਇੱਕ ਦਿਨ ਪਹਿਲਾਂ ਹੀ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਹੈ ਜੋ ਕਿ ਕੇਵਲ ਇਲੈਕਸ਼ਨ ਫ਼ਿਲਮੀ ਡਰਾਮਾ ਹੀ ਹੈ । ਆਮ ਲੋਕਾਂ ਦੇ ਰੋਜ਼ਾਨਾ ਦੇ ਸਵਾਲਾਂ ਤੋਂ ਬਚਣ ਲਈ ਸਰਕਾਰ ਭ੍ਰਿਸ਼ਟਾਚਾਰ ਦਾ ਡਰਾਮਾ ਰਚ ਕੇ ਲੋਕਾਂ ਦਾ ਧਿਆਨ ਭਟਕਾ ਰਹੀ ਹੈ । ਇਸ ਪ੍ਰੈੱਸ ਕਾਨਫਰੰਸ ਵਿੱਚ ਸਾਬਕਾ ਐਮਪੀ ਜਨਾਬ ਮੁਹੰਮਦ ਸਦੀਕ, ਸਾਬਕਾ ਵਿਧਾਇਕ ਰਾਜ ਕੁਮਾਰ ਵੇਰਕਾ, ਸਾਬਕਾ ਵਿਧਾਇਕ ਕੁਸ਼ਲਦੀਪ ਕਿੱਕੀ ਢਿੱਲੋਂ, ਸਾਬਕਾ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ, ਸਾਬਕਾ ਪੀਪੀਐਸਸੀ ਚੇਅਰਮੈਨ ਡਾ. ਮੋਹੀ, ਸਾਬਕਾ ਯੂਥ ਕਾਂਗਰਸ ਪੰਜਾਬ ਪ੍ਰਧਾਨ ਬਰਿੰਦਰ ਢਿੱਲੋਂ, , ਕਾਮਿਲ ਅਮਰ ਸਿੰਘ, ਈਸ਼ਵਰਜੋਤ ਸਿੰਘ ਚੀਮਾ, ਐਨਐਸਯੂਆਈ ਪ੍ਰਧਾਨ ਪੰਜਾਬ ਈਸ਼ਵਰਪ੍ਰੀਤ ਸਿੰਘ ਸਿੱਧੂ, ਯਾਦਵਿੰਦਰ ਸਿੰਘ ਬਰਾੜ ਅਤੇ ਡਾ. ਸੁਨੀਲ ਦੱਤ ਮੌਜੂਦ ਸਨ ।
