ਨਾਜਾਇਜ਼ ਵਸੂਲੀ ਬੰਦ ਕਰਵਾਉਣ ਲਈ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ.
ਲੁਧਿਆਣਾ - ਹਲਕਾ ਆਤਮ ਨਗਰ ਦੇ ਰੇਹੜੀ ਫੜੀ ਯੂਨੀਅਨ ਦੀ ਨਜਾਇਜ ਵਸੂਲੀ ਦੇ ਖ਼ਿਲਾਫ ਮੰਗਾਂ ਨੂੰ ਲੈ ਕੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਮਿਲ ਕੇ ਦੋਸ਼ੀਆਂ ਦੇ ਖ਼ਿਲਾਫ ਕਾਨੂੰਨੀ ਕਾਰਵਾਈ ਕਰਨ ਸਬੰਧੀ ਦਰਖ਼ਾਸਤ ਦਿੱਤੀ ਗਈ। ਮੰਗ ਪੱਤਰ ਦੇਣ ਤੋਂ ਪਹਿਲਾਂ ਰੇਹੜੀ ਫੜ੍ਹੀ ਯੂਨੀਅਨ ਵੱਲੋਂ ਯੂਥ ਆਗੂ ਖਮਿਦ ਅਲੀ ਦੀ ਅਗਵਾਈ ਵਿੱਚ ਇੱਕ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਅਤੇ ਨਾਜਾਇਜ਼ ਵਸੂਲੀ ਬੰਦ ਕਰੋ, ਗਰੀਬਾਂ ਨੂੰ ਤੰਗ ਕਰਨਾ ਬੰਦ ਕਰੋ, ਦੇ ਨਾਅਰੇ ਵੀ ਲਗਾਏ ਗਏ ।
