ਅੰਮ੍ਰਿਤਸਰ ਦੇ ਮਜੀਠਾ ਰੋਡ ਧਮਾਕੇ ਦੀ ਜਾਂਚ ਵਿੱਚ ਵੱਡਾ ਖੁਲਾਸਾ, ਵਿਸਫੋਟਕ ਸਮੱਗਰੀ ਹਟਾਉਂਦੇ ਸਮੇਂ ਹੋਇਆ ਧਮਾਕਾ.


ਧਮਾਕੇ ਵਿੱਚ ਇੱਕ ਸ਼ੱਕੀ ਅੱਤਵਾਦੀ ਦੀ ਮੌਤ :  ਡੀਆਈਜੀ ਸਤਿੰਦਰ ਸਿੰਘ



ਅੰਮ੍ਰਿਤਸਰ ( ਸਵਿੰਦਰ ਸਿੰਘ ) ਅੱਜ ਸਵੇਰੇ ਮਜੀਠਾ ਰੋਡ ਸਥਿਤ ਡੀਸੇਂਟ ਐਵਨਿਊ ਵਿਖੇ ਤਕਰੀਬਨ 09:15 ਵਜੇ ਇੱਕ ਜ਼ੋਰਦਾਰ ਧਮਾਕਾ ਹੋਇਆ ਜਿਸ ਨਾਲ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੋ ਗਿਆ ਧਮਾਕੇ ਵਾਲੀ ਥਾ ਤੇ ਇੱਕ ਵਿਆਕਤੀ ਬੁਰੀ ਤਰਾਂ ਜਖਮੀ ਹੋ ਗਿਆ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਅਤੇ ਜਖਮੀ ਨੂੰ ਨੇੜੇ ਪੈਂਦੇ ਗੁਰੂ ਨਾਨਕ ਹਸਪਤਾਲ ਵਿਖੇ ਜੇਰੇ ਇਲਾਜ ਦੇ ਲਈ ਭਾਰਤੀ ਕਰਵਾਇਆ ਗਿਆ ਜਿਸ ਤੋਂ ਬਾਅਦ ਜਖਮੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ! 


ਧਮਾਕੇ ਵਾਲੀ ਜਗ੍ਹਾ ਤੇ ਪੁੱਜੇ ਡੀ ਆਈ ਜੀ ਸਤਿੰਦਰ ਸਿੰਘ ਨੇ ਕਿਹਾ ਕਿ ਮਜੀਠਾ ਰੋਡ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮਰਨ ਵਾਲਾ ਵਿਅਕਤੀ ਖੁਦ ਅੱਤਵਾਦੀ ਸੰਗਠਨ ਨਾਲ ਜੁੜਿਆ ਹੋਇਆ ਸੀ। ਡੀਆਈਜੀ ਨੇ ਕਿਹਾ ਕਿ ਮਰਨ ਵਾਲੇ ਵਿਅਕਤੀ ਨੂੰ ਉਸ ਜਗ੍ਹਾ ਦੀ ਤਸਵੀਰ ਭੇਜੀ ਗਈ ਸੀ ਜਿੱਥੋਂ ਉਸਨੂੰ ਬੰਬ ਵਰਗੀ ਵਸਤੂ ਚੁੱਕਣੀ ਸੀ ਅਤੇ ਜਦੋਂ ਉਹ ਉਸ ਜਗ੍ਹਾ 'ਤੇ ਪਹੁੰਚਿਆ ਅਤੇ ਸ਼ੱਕੀ ਵਸਤੂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਵਸਤੂ ਫਟ ਗਈ। ਜਿਸ ਕਾਰਨ ਉਸਦੀ ਮੌਤ ਹੋ ਗਈ, ਡੀਆਈਜੀ ਨੇ ਕਿਹਾ ਕਿ ਸਾਨੂੰ ਉਸ ਵਿਅਕਤੀ ਤੋਂ ਕੁਝ ਬਹੁਤ ਮਹੱਤਵਪੂਰਨ ਚੀਜ਼ ਮਿਲੀ ਹੈ ਜੋ ਕਿਸੇ ਤਰ੍ਹਾਂ ਉਸਨੂੰ ਅੱਤਵਾਦੀਆਂ ਨਾਲ ਜੋੜਦੀ ਹੈ, ਇਸ ਤੋਂ ਬਾਅਦ, ਫੋਰੈਂਸਿਕ ਟੀਮ ਅਤੇ ਤਕਨੀਕੀ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਗ੍ਰਨੇਡ ਧਮਾਕਾ ਸੀ ਜਾਂ ਆਈਈਡੀ ਧਮਾਕਾ। ਇਸ ਪੂਰੇ ਮਾਮਲੇ ਦੀ ਜਾਂਚ ਜਾਰੀ ਹੈ।