ਪੰਜਾਬ ਸਟੇਟ ਮਾਸਟਰਜ਼ ਵੈੈਟਰਨਜ਼ ਪਲੇਅਰਜ਼ ਟੀਮ ਨੇ ਕੀਤੀਆਂ ਨਿਯੁਕਤੀਆਂ.

 

ਬੀਤੇ ਵਰ੍ਹਿਆਂ ਵਾਂਗ ਸੰਸਥਾ ਕਰਵਾਏਗੀ ਪ੍ਰਭਾਵਸ਼ਾਲੀ ਤੇ ਮਿਸਾਲੀ ਸਮਾਰੋਹ: ਬੇਦੀ ਕੰਗ 


ਅੰਮ੍ਰਿਤਸਰ ( ਸਵਿੰਦਰ ਸਿੰਘ ) ਅੰਮ੍ਰਿਤਸਰ ਵੱਖ ਵੱਖ ਖੇਡਾਂ ਦੇ ਅਤੇ ਵੱਖ ਵੱਖ ਉਮਰ ਵਰਗ ਦੇ ਮਹਿਲਾ ਪੁਰਸ਼ ਮਾਸਟਰ ਤੇ ਵੈਟਰਨ ਖਿਡਾਰੀਆਂ ਦਾ ਸਮੇਂ ਸਮੇਂ ਤੇ ਮਾਨ^ਸਨਮਾਨ ਕਰਨ ਵਾਲੀ ਸੂਬੇ ਦੀ ਸਿਰਮੌਰ ਖੇਡ ਸੰਸਥਾ ਪੰਜਾਬ ਸਟੇਟ ਮਾਸਟਰਜ਼$ਵੈੈਟਰਨਜ਼ ਪਲੇਅਰਜ਼ ਟੀਮ ਦੇ ਵੱਲੋਂ ਆਪਣੇ ਅਹੁੱਦੇਦਾਰਾਂ ਦੀ ਸਲਾਨਾ ਚੋਣ ਕੀਤੀ ਗਈ ਹੈ। ਜਿਸ ਦੌਰਾਨ ਟੀਮ ਦੇ ਸਮੂੰਹਿਕ ਅਹੁੱਦੇਦਾਰਾਂ ਤੇ ਮੈਂਬਰਾਂ ਦੇ ਵੱਲੋਂ ਮੁੜ ਸਰਬ ਸੰਮਤੀ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਅਤੇ ਫਾਰਮਾਸਿਊਟੀਕਲ ਦੇ ਸੀਨੀਅਰ ਪ੍ਰੋH ਡਾH ਪ੍ਰੀਤ ਮਹਿੰਦਰ ਸਿੰਘ ਬੇਦੀ ਨੂੰ ਚੀਫ ਪੈਟਰਨ, ਐਸਜੀਆਰਡੀ ਇੰਸਟੀਚਿਊਟ ਪੰਧੇਰ ਦੀ ਐਮਡੀ ਕਮ ਪ੍ਰਿੰਸੀਪਲ ਹਰਜਿੰਦਰਪਾਲ ਕੌਰ ਕੰਗ ਨੂੰ ਪੈਟਰਨ, ਸਾਬਕਾ ਕੌਮੀ ਹਾਕੀ ਖਿਡਾਰਨ ਸੰਦੀਪ ਕੌਰ ਵਿੱਕੀ ਸੰਧੂ ਨੂੰ ਮਹਿਲਾ ਵਿੰਗ ਪ੍ਰਧਾਨ, ਪ੍ਰਿੰਸੀਪਲ ਗੁਰਚਰਨ ਸਿੰਘ ਸੰਧੂ ਨੂੰ ਸੂਬਾ ਪ੍ਰਧਾਨ, ਕੌਮੀ ਮਾਸਟਰ ਐਥਲੀਟ ਬਾਪੂ ਅਜੀਤ ਸਿੰਘ ਰੰਧਾਵਾ ਨੂੰ ਅਗਲੇ ਵਰ੍ਹੇ ਲਈ ਕਨਵੀਨਰ ਚੁਣ ਲਿਆ ਗਿਆ ਹੈ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਸੰਸਥਾਪਕ ਕਮ ਸੰਗਠਨ ਸਕੱਤਰ ਜੀਐਸ ਸੰਧੂ ਤੇ ਸੂਬਾ ਪ੍ਰਚਾਰ ਸਕੱਤਰ ਅਵਤਾਰ ਸਿੰਘ ਜੀਐਨਡੀਯੂ ਨੇ ਦੱਸਿਆ ਕਿ ਸੰਸਥਾ ਬੀਤੇ ਲੰਮੇ ਸਮੇਂ ਤੋਂ ਵੱਖ^ਵੱਖ ਖੇਡਾਂ ਦੇ ਨਾਲ ਸਬੰਧਤ ਮਾਸਟਰਜ਼ ਵੈਟਰਨਜ਼ ਮਹਿਲਾ ਪੁਰਸ਼ ਖਿਡਾਰੀਆਂ ਦਾ ਸਮੇਂ ਸਮੇਂ ਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਦੇ ਮੱਦੇਨਜ਼ਰ ਮਾਨ^ਸਨਮਾਨ ਕਰਦੀ ਆ ਰਹੀ ਹੈ। ਅਜਿਹੇ ਵਿੱਚ ਸੰਸਥਾ ਦੀ ਕਾਰਜਸ਼ੈਲੀ ਨੂੰ ਮਿਸਾਲੀ ਤੇ ਸਫਲਤਾਪੂਰਵਕ ਬਣਾਉਣ ਦੇ ਲਈ ਸਲਾਨਾ ਚੋਣ ਸਮੇਂ ਦੀ ਮੰਗ ਅਤੇ ਲੋੜ ਹੈ। ਇਸੇ ਸਿਲਸਿਲੇ ਤਹਿਤ ਲੰਮੀ ਸੋਚ ਵਿਚਾਰ ਤੋਂ ਬਾਅਦ ਉਪਰੋਕਤ ਅਹੁੱਦੇਦਾਰਾਂ ਨੂੰ ਸਰਬ ਸੰਮਤੀ ਨਾਲ ਚੁਣਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਕੀ ਦੇ ਅਹੁੱਦੇਦਾਰਾਂ ਵਿੱਚ ਡਾਇਰੈਕਟਰ ਕਮ ਪ੍ਰਿੰ: ਤੇਜਬੀਰ ਸਿੰਘ ਵਿਰਕ ਨੂੰ ਮੁੱਖ ਸਲਾਹਕਾਰ, ਅਵਤਾਰ ਸਿੰਘ ਜੀਐਨਡੀਯੂ ਨੂੰ ਪ੍ਰਚਾਰ ਸਕੱਤਰ, ਪਹਿਲਵਾਨ ਕਮਲ ਕਿਸ਼ੌਰ ਨੂੰ ਕਾਨੂੰਨੀ ਸਲਾਹਕਾਰ, ਮੈਡਮ ਮਾਨਸੀ ਖੰਨਾ ਨੂੰ ਜੁਆਇੰਟ ਸੈਕਟਰੀ, ਕੌਮਾਂਤਰੀ ਮਹਿਲਾ ਮਾਸਟਰ ਐਥਲੀਟ ਮਨਜੀਤ ਕੌਰ ਨੂੰ ਪ੍ਰਧਾਨ ਬਟਾਲਾ ਤੇ ਗੁਰਦਾਸਪੁਰ, ਖੇਡ ਪ੍ਰਮੋਟਰ ਚਰਨਜੀਤ ਕੌਰ ਸੰਧੂ ਨੂੰ ਪ੍ਰਧਾਨ ਘੁਮਾਣ ਤੇ ਹਰਗੋਬਿੰਦਪੁਰ, ਵੈਟਰਨ ਖਿਡਾਰਨ ਰਮਨੀ ਸੁਜਾਨਪੁਰੀ ਨੂੰ ਪ੍ਰਧਾਨ ਪਠਾਨਕੋਟ, ਕੌਮਾਂਤਰੀ ਮਾਸਟਰ ਐਥਲੀਟ ਮੈਡਮ ਕਮਲਜੀਤ ਕੌਰ ਨੂੰ ਪ੍ਰਧਾਨ ਜਲੰਧਰ ਤੇ ਆਦਮਪੁਰ, ਖੇਡ ਪ੍ਰਮੋਟਰ ਉਪਕਾਰ ਸਿੰਘ ਸੰਧੂ ਨੂੰ ਪ੍ਰਧਾਨ ਅੰਮ੍ਰਿਤਸਰ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕਾਰਜਕਾਰਨੀ ਮੈਂਬਰ ਵੀ ਚੁਣੇ ਗਏ ਹਨ। ਜਦੋਂ ਕਿ ਰਹਿੰਦੇ ਅਹੁੱਦਿਆਂ ਦੀਆਂ ਨਿਯੁੱਕਤੀਆਂ ਆਉਣ ਵਾਲੇ ਕੁੱਝ ਦਿਨਾਂ ਤੱਕ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਨਵੇਂ ਚੁਣੇ ਗਏ ਅਹੁੱਦੇਦਾਰਾਂ ਦੇ ਸਨਮਾਨ ਹੇਤੂ ਬਹੁਤ ਜਲਦ ਇੱਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਰੋਹ ਦਾ ਆਯੋਜਨ ਵੀ ਕੀਤਾ ਜਾਵੇਗਾ। ਜਦੋਂ ਕਿ ਸੰਸਥਾ ਦੀਆਂ ਸ਼ਿਖਰ ਸਰਗਰਮੀਆਂ ਅਤੇ ਸਮਾਰੋਹਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਵੀ ਰੂਪ ਰੇਖਾ ਤਿਆਰ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵਰੇ੍ਹ ਵੀ ਬੀਤੇ ਵਰ੍ਹਿਆਂ ਵਾਂਗ ਸ਼ਾਨਦਾਰ ਤੇ ਮਿਸਾਲੀ ਸਨਮਾਨ ਸਮਾਰੋਹਾਂ ਦਾ ਆਯੋਜਨ ਕੀਤਾ ਜਾਵੇਗਾ।