ਨਸ਼ਾ ਮੁਕਤ ਸਮਾਜ ਵੱਲ ਇਕ ਕਦਮ: ਸੀਟੀ ਯੂਨੀਵਰਸਿਟੀ ਅਤੇ ਪੰਜਾਬ ਪੁਲਿਸ ਦੀ ਸਾਂਝੀ ਪਹਿਲ -ਯੁੱਧ ਨਸ਼ਿਆਂ ਵਿਰੁੱਧ.

ਲੁਧਿਆਣਾ 28 ਮਈ (ਰਾਕੇਸ਼ ਅਰੋੜਾ)- ਸਿਟੀ ਯੂਨੀਵਰਸਿਟੀ ਵਲੋਂ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਜਗਰਾਓਂ ਵਿਖੇ ਇੱਕ ਨਸ਼ਾ ਜਾਗਰੂਕਤਾ ਮੁਹਿੰਮ ਰੋਡ ਸ਼ੋ ਰੂਪ ਵਿੱਚ ਸਫਲਤਾਪੂਰਵਕ ਆਯੋਜਿਤ ਕੀਤੀ ਗਈ।ਇਸ ਮੁਹਿੰਮ ਦਾ ਮਕਸਦ ਨੌਜਵਾਨਾਂ ਵਿੱਚ ਨਸ਼ੇ ਦੇ ਖਤਰਨਾਕ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਉਨ੍ਹਾਂ ਨੂੰ ਇਕ ਸਿਹਤਮੰਦ, ਨਸ਼ਾ ਮੁਕਤ ਜੀਵਨ ਸ਼ੈਲੀ ਵਲ ਪ੍ਰੇਰਿਤ ਕਰਨਾ ਸੀ।ਇਸ ਰੋਡ ਸ਼ੋ ਦੌਰਾਨ ਕਈ ਮਾਣਯੋਗ ਮਹਿਮਾਨਾਂ ਨੇ ਹਾਜ਼ਰੀ ਭਰੀ, ਜਿਨ੍ਹਾਂ ਵਿੱਚ ਵਿਧਾਇਕ (ਜਗਰਾਓਂ) ਸਰਵਜੀਤ ਕੌਰ ਮਾਨੂਕੇ, ਆਈ.ਪੀ.ਐਸ. ਨੀਲਮਬਰੀ ਜਗਦਾਲੇ (ਡੀ.ਆਈ.ਜੀ. ਲੁਧਿਆਣਾ ਰੇਂਜ), ਐਸ.ਐਸ.ਪੀ. ਡਾ. ਅੰਕੁਰ ਗੁਪਤਾ, ਐਸ.ਪੀ. ਰਮੀੰਦਰ ਢਿੱਲੋਂ, ਸਮਾਜ ਸੇਵੀ ਅਨੁਰਾਗ ਪੌਲ ਅਤੇ ਡੀ.ਐਸ.ਪੀ. ਜਸਜੋਤ ਸਿੰਘ ਸ਼ਾਮਿਲ ਰਹੇ।

ਸੀਟੀ ਯੂਨੀਵਰਸਿਟੀ ਦੇ ਚਾਂਸਲਰ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਸਾਰੇ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕੀਤਾ।

ਇਸ ਮੌਕੇ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਵਾਈਸ ਚਾਂਸਲਰ ਡਾ. ਅਭਿਸ਼ੇਕ ਤ੍ਰਿਪਾਠੀ, ਡੀਨ ਅਕੈਡਮਿਕਸ ਡਾ. ਸਿਮਰਨਜੀਤ ਕੌਰ ਗਿੱਲ ਅਤੇ ਡਾਇਰੈਕਟਰ ਸਟੂਡੈਂਟ ਵੇਲਫੇਅਰ ਇੰਜੀ. ਦਵਿੰਦਰ ਸਿੰਘ ਵੀ ਮੌਜੂਦ ਰਹੇ।

ਵਿਧਾਇਕ ਸਰਵਜੀਤ ਕੌਰ ਮਾਨੂਕੇ ਨੇ ਨਸ਼ੇ ਦੀ ਰੋਕਥਾਮ ਵਿੱਚ ਸਮੂਹਕ ਯਤਨਾਂ ਦੀ ਲੋੜ 'ਤੇ ਜ਼ੋਰ ਦਿੰਦਿਆਂ ਆਖਿਆ ਕਿ ਸਮਾਜ ਨੂੰ ਇਕਜੁਟ ਹੋ ਕੇ ਨਸ਼ਿਆਂ ਵਿਰੁੱਧ ਜੰਗ ਲੜਣੀ ਚਾਹੀਦੀ ਹੈ ਅਤੇ ਸਚੇਤ ਤੇ ਜ਼ਿੰਮੇਵਾਰ ਸਮਾਜ ਦੀ ਸਿਰਜਣਾ ਕਰਨੀ ਚਾਹੀਦੀ ਹੈ।ਡੀ.ਆਈ.ਜੀ. ਨੀਲਮਬਰੀ ਜਗਦਾਲੇ ਨੇ ਸੀਟੀ ਯੂਨੀਵਰਸਿਟੀ ਦੀ ਇਸ ਕਦਮ ਦੀ ਸਾਰੀਹਨਾ ਕਰਦਿਆਂ ਕਿਹਾ ਕਿ ਸਿੱਖਿਆ ਅਤੇ ਜਾਗਰੂਕਤਾ ਹੀ ਨਸ਼ਿਆਂ ਦੀ ਸਮੱਸਿਆ ਦਾ ਸਭ ਤੋਂ ਅਸਰਦਾਰ ਹੱਲ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਸੋਚ ਸਮਝ ਕੇ ਫੈਸਲੇ ਲੈਣ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਉਤਸ਼ਾਹਤ ਕੀਤਾ।ਰੋਡ ਸ਼ੋ ਦੌਰਾਨ ਜਾਣਕਾਰੀਭਰੇ ਪੋਸਟਰ, ਬੈਨਰ ਅਤੇ ਨਾਅਰੇ ਲਗਾਏ ਗਏ, ਜੋ ਨਸ਼ਾ ਮੁਕਤੀ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਸਹਾਇਕ ਸਾਬਤ ਹੋਏ। ਇਹ ਸਮਾਗਮ ਇੱਕ ਮਜ਼ਬੂਤ ਮੰਚ ਬਣਿਆ, ਜਿੱਥੇ ਲੋਕਾਂ ਨੇ ਨਸ਼ੇ ਦੀ ਸਮੱਸਿਆ, ਇਸ ਦੇ ਪ੍ਰਭਾਵ ਅਤੇ ਰੋਕਥਾਮ ਬਾਰੇ ਖੁੱਲ੍ਹ ਕੇ ਵਿਚਾਰ ਸਾਂਝੇ ਕੀਤੇ।ਸੀਟੀ ਯੂਨੀਵਰਸਿਟੀ ਅਤੇ ਪੰਜਾਬ ਪੁਲਿਸ ਵੱਲੋਂ ਚੁੱਕਿਆ ਗਿਆ ਇਹ ਕਦਮ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਵੱਲ ਇੱਕ ਪ੍ਰੇਰਣਾਦਾਇਕ ਤੇ ਲਾਏਕ-ਸਲਾਹ ਪਹਲ ਹੈ।