ਸ਼੍ਰੋਮਣੀ ਅਕਾਲੀ ਦਲ ਨੇ ਲੁਧਿਆਣਾ ਦੇ ਗਲਾਡਾ ਦਫ਼ਤਰ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ.
24000 ਏਕੜ ਦੇ ਕਰੀਬ ਜ਼ਮੀਨ ਐਕਵਾਇਰ ਕਰਨ ਦੇ ਮਾਮਲੇ 'ਚ ਰੋਸ ਪ੍ਰਦਰਸ਼ਨ
SAD ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਦਿੱਤਾ ਗਿਆ ਧਾਰਨਾ
ਲੁਧਿਆਣਾ : ਅੱਜ ਅਕਾਲੀ ਦਲ ਵੱਲੋਂ ਗਲਾਡਾ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਨਹੀਂ ਲੈਣ ਦੇਵਾਂਗੇ ਕਿਸਾਨਾਂ ਦੀ ਖੇਤੀ ਯੋਗ ਜਮੀਨ। ਆਪ ਸਰਕਾਰ ਤੇ ਬੋਲਿਆ ਹਮਲਾ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਲੁਧਿਆਣਾ ਦੇ ਵਿੱਚ ਗਲਾਡਾ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਅਕਾਲੀ ਦਲ ਦੀ ਸਮੁੱਚੇ ਲੀਡਰਸ਼ਿਪ ਸ਼ਾਮਿਲ ਰਹੇ। ਇਸ ਮੌਕੇ ਦਲਜੀਤ ਚੀਮਾ, ਮਹੇਸ਼ਇੰਦਰ ਗਰੇਵਾਲ, ਪਰਉਪਕਾਰ ਸਿੰਘ ਘੁੰਮਣ ਅਤੇ ਹੋਰ ਲੀਡਰ ਵੀ ਮੌਜੂਦ ਰਹੇ ਜਿਨਾਂ ਨੇ ਮੰਚ ਤੋਂ ਸੰਬੰਧਿਤ ਕਰਦੇ ਹੋਏ ਸਰਕਾਰ ਦੇ ਖਿਲਾਫ ਆਪਣੀ ਭੜਾਸ ਕੱਢੀ ਅਤੇ ਕਿਹਾ ਕਿ ਅੱਜ ਸਰਕਾਰ ਪੰਜਾਬ ਦੀ ਖੇਤੀ ਯੋਗ ਜਮੀਨ ਨੂੰ ਉਜਾੜਨ ਤੇ ਤੁਲੀ ਹੋਈ ਹੈ ਉਹਨਾਂ ਕਿਹਾ ਕਿ ਅਸੀਂ ਕਿਸੇ ਵੀ ਕੀਮਤ ਦੇ ਵਿੱਚ ਕਿਸਾਨਾਂ ਦੀਆਂ ਜਮੀਨਾਂ ਤੇ ਕਬਜ਼ਾ ਨਹੀਂ ਹੋਣ ਦੇਵਾਂਗੇ। ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਅਸੀਂ ਪਹਿਲੇ ਦਿਨ ਤੋਂ ਇਸ ਦਾ ਵਿਰੋਧ ਕਰ ਰਹੇ ਹਨ। ਦਿੱਲੀ ਤੋਂ ਆਏ ਹੋਏ ਇਹਨਾਂ ਪਾਰਟੀਆਂ ਦੇ ਲੀਡਰਾਂ ਵੱਲੋਂ ਹੁਣ ਪੰਜਾਬ ਦੇ ਵਿੱਚ ਲੁੱਟ ਖਸੁੱਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਕਿਸਾਨ ਸਾਲਾਂ ਤੋਂ ਇਸ ਤੇ ਖੇਤੀ ਕਰਦੇ ਆ ਰਹੇ ਹਨ ਅਤੇ ਹੁਣ ਸਰਕਾਰ ਇਹਨਾਂ ਤੋਂ ਇਹ ਜ਼ਮੀਨਾਂ ਲੈਣ ਦੇ ਨਵੇਂ ਨਵੇਂ ਢੰਗ ਅਪਣਾ ਰਹੀ ਹੈ।
