ਆਸ਼ੂ ਦੀ ਨਾਮਜ਼ਦਗੀ ਰੈਲੀ ਵਿੱਚ ਉਮੜਿਆ ਜਨ - ਸੈਲਾਬ ਲੁਧਿਆਣਾ ਪੱਛਮੀ ਤੋਂ ਕਾਂਗਰਸ ਦੀ ਜਿੱਤ ਯਕੀਨ ਵਿੱਚ ਬਦਲੀ .

 

ਕਾਂਗਰਸ ਪਾਰਟੀ ਦਾ ਹਰੇਕ ਵਰਕਰ ਇਸ ਜ਼ਿਮਨੀ ਚੋਣ ਲਈ ਆਪਣਾ ਸਹਿਯੋਗ ਕਰੇਗਾ - ਭੂਪੇਸ਼ ਬਘੇਲ 

ਭਾਰਤ ਭੂਸ਼ਣ ਆਸ਼ੂ ਲੋਕਾਂ ਦਾ ਨੁਮਾਇੰਦਾ ਹੈ ਤੇ ਹਮੇਸ਼ਾ ਸੱਚ ਲਈ ਤੇ  ਆਪਣੇ ਹਲਕੇ ਲਈ ਲੜਦਾ ਹੈ - ਰਾਣਾ ਗੁਰਜੀਤ ਸਿੰਘ 


 ਮੈਨੂੰ ਆਪਣੇ ਹਲਕੇ ਦੇ ਲੋਕਾਂ 'ਤੇ ਮਾਣ ਹੈ ਤੇ ਮੈਂ ਹਰ ਸਮੇਂ ਆਪਣੇ ਸ਼ਹਿਰ 'ਤੇ ਇਲਾਕੇ ਨੂੰ ਸਮਰਪਿਤ ਹਾਂ — ਆਸ਼ੂ 


ਲੁਧਿਆਣਾ,29 ਮਈ (ਵਾਸੂ ਜੇਤਲੀ) - ਲੁਧਿਆਣਾ ਦੇ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਵੀਰਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤਾ । ਇਸ  ਮੌਕੇ ਪੰਜਾਬ ਕਾਂਗਰਸ ਦੇ ਇੰਚਾਰਜ ਤੇ ਸਾਬਕਾ ਮੁੱਖ ਮੰਤਰੀ ਸ਼੍ਰੀ ਭੁਪੇਸ਼ ਬਗੇਲ ਜੀ, ਅਮੇਠੀ ਤੋਂ ਮੈਂਬਰ ਪਾਰਲੀਮੈਂਟ ਸ੍ਰੀ ਕਿਸ਼ੋਰੀ ਲਾਲ ਸ਼ਰਮਾ ਜੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ੍ਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ, ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਸ੍ਰ  ਚਰਨਜੀਤ ਸਿੰਘ ਚੰਨੀ ਜੀ, ਕਪੂਰਥਲਾ ਤੋਂ ਵਿਧਾਇਕ ਅਤੇ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਲਈ ਇੰਚਾਰਜ ਰਾਣਾ ਗੁਰਜੀਤ ਸਿੰਘ ਜੀ ਮੌਜੂਦ ਸਨ । ਨਾਮਾਂਕਨ ਪੱਤਰ ਦਾਖਲ ਕਰਨ ਤੋਂ ਪਹਿਲਾਂ ਭਾਰਤ ਭੂਸ਼ਣ ਆਸ਼ੂ ਦੇ ਮੁੱਖ ਚੋਣ ਦਫ਼ਤਰ ਫਿਰੋਜਪੁਰ ਰੋਡ ਵਿਖੇ ਵਿਸ਼ਾਲ ਇਕੱਠ ਕੀਤਾ ਗਿਆ ਅਤੇ ਇਸ ਮੌਕੇ ਕਾਂਗਰਸ ਵਰਕਰਾਂ ਨੂੰ ਇਸ ਵੱਕਾਰੀ ਚੋਣ ਲਈ ਲਾਮਬੰਦ ਕੀਤਾ ਗਿਆ । ਇਸ ਮੋਕੇ ਪੰਜਾਬ ਕਾਂਗਰਸ ਦੇ ਇੰਚਾਰਜ ਤੇ ਆਲ ਇੰਡੀਆ ਕਮੇਟੀ ਦੇ ਜਨਰਲ ਸਕੱਤਰ ਭੂਪੇ਼ਸ਼  ਬਘੇਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਕਾਂਗਰਸ ਇਸ ਜ਼ਿਮਨੀ ਚੋਣ ਲਈ ਬਹੁਤ ਗੰਭੀਰ ਹੈ ਅਤੇ ਕਾਂਗਰਸ ਨੇ ਹਰ ਵਰਕਰ ਤੇ ਆਗੂ ਦੀ ਜ਼ਿੰਮੇਵਾਰੀ ਤਹਿ ਕੀਤੀ ਹੈ ਕਿ ਉਹ ਇਸ ਸੀਟ ਨੂੰ ਜਿੱਤਣ  ਆਪਣਾ ਸਹਿਯੋਗ ਕਰਨ । ਸ੍ਰੀ ਬਘੇਲ  ਨੇ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਇੱਕ ਊਰਜਾਵਾਨ ਇਨਸਾਨ ਹਨ ਅਤੇ ਆਪਣੇ ਹਲਕੇ ਦੇ ਲੋਕਾਂ ਨਾਲ ਜ਼ਮੀਨ ਤੋਂ ਜੁੜੇ ਹੋਏ ਵਰਕਰ ਹਨ । ਉਹਨਾਂ ਕਿਹਾ ਕਿ ਆਸ਼ੂ ਨੇ ਆਪਣੀ ਸਰਕਾਰ ਦੇ ਸਮੇਂ ਵਿੱਚ ਵਿਕਾਸ ਕਾਰਜਾਂ ਦੀ ਕੋਈ ਕਮੀ ਨਹੀਂ ਰੱਖੀ । ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਇਹ ਚੋਣ ਕਾਂਗਰਸ ਪਾਰਟੀ ਦੀ ਚੋਣ ਹੈ ਅਤੇ ਉਹਨਾਂ ਹਰ ਕਾਂਗਰਸੀ ਵਰਕਰ ਨੂੰ ਅਪੀਲ ਕੀਤੀ ਕਿ ਹਰ ਵਰਕਰ ਆਪਣੇ ਫਰਜ਼ ਨੂੰ ਪਛਾਣਦੇ ਹੋਏ ਇਸ ਸੀਟ ਨੂੰ ਜਿੱਤਣ ਲਈ ਹਰ ਹੀਲੇ ਵਸੀਲੇ ਦੀ ਵਰਤੋਂ ਕਰਨ । ਇਸ ਮੌਕੇ  ਜ਼ਿਮਨੀ ਚੋਣ ਦੇ ਇੰਚਾਰਜ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਨੂੰ  ਜਿਤਾਉਣਾ ਹਲਕੇ ਪੱਛਮੀ ਹੀ ਨਹੀਂ ਪੂਰੇ ਪੰਜਾਬ ਨੂੰ ਝੂਠੀ ਸਰਕਾਰ ਤੋਂ ਨਿਜਾਤ ਦਿਵਾਏਗਾ । ਉਹਨਾਂ ਕਿਹਾ ਕਿ ਆਸ਼ੂ ਹੀ ਨਹੀਂ ਉਹਨਾਂ ਦੀ ਧਰਮ ਪਤਨੀ ਮਮਤਾ ਆਸ਼ੂ ਨੇ ਵੀ ਇਲਾਕੇ ਦੀ ਲੰਬੀ ਸੇਵਾ ਕੀਤੀ ਹੈ ਅਤੇ ਕਰ ਰਹੀ ਹੈ । ਹਰ ਦਿਨ ਸ਼ਹਿਰ ਦੇ ਲੋਕਾਂ ਨਾਲ ਮਿਲਵਰਤਣ ਤੇ ਮੁਸ਼ਕਿਲਾਂ ਨੂੰ ਹਾਲ ਕਰਨਾ ਉਸਦਾ ਕਰਮ ਬਣ ਚੁੱਕਾ ਹੈ । 

ਇਸ ਮੌਕੇ ਤੇ ਪੰਜਾਬ ਕਾਂਗਰਸ ਦੀ ਸੀਨੀਅਰ ਸਾਬਤੇ ਵਰਕਰ ਵੱਡੀ ਗਿਣਤੀ ਵਿੱਚ ਮੌਜੂਦ ਸਨ ਜਿਹਨਾਂ ਵਿੱਚ ਖਾਸ ਤੌਰ ਤੇ  ਵਿਧਾਇਕ ਪ੍ਰਗਟ ਸਿੰਘ, ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਵਿਧਾਇਕ ਸੁਖਵਿੰਦਰ ਸਿੰਘ ਸਰਕਾਰੀਆ, ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ, ਵਿਧਾਇਕ ਅਰੁਣਾ ਚੌਧਰੀ, ਸਾਬਕਾ ਮੈਂਬਰ ਪਾਰਲੀਮੈਂਟ ਜਨਾਬ ਮੁਹੰਮਦ ਸਦੀਕ , ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਅਤੇ ਸ਼ਾਮ ਸੁੰਦਰ ਅਰੋੜਾ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਰਾਜ ਕੁਮਾਰ ਵੇਰਕਾ, ਰਾਕੇਸ਼ ਪਾਂਡੇ, ਸੁਰਿੰਦਰ ਡਾਬਰ, ਬਲਵਿੰਦਰ ਸਿੰਘ ਬੈਂਸ, ਸਿਮਰਜੀਤ ਸਿੰਘ ਬੈਂਸ, ਲਖਬੀਰ ਸਿੰਘ ਲੱਖਾ, ਰੁਪਿੰਦਰ ਸਿੰਘ ਰਾਜਾ ਗਿੱਲ, ਕੁਲਦੀਪ ਵੈਦ , ਰਾਜਿੰਦਰ ਬੇਰੀ, ਸਾਬਕਾ ਯੂਥ ਕਾਂਗਰਸ ਪ੍ਰਧਾਨ ਰਮਿੰਦਰ ਸਿੰਘ ਆਵਲਾ, ਸੀਨੀਅਰ ਕਾਂਗਰਸੀ ਆਗੂ ਈਸ਼ਵਰਜੋਤ ਚੀਮਾ, ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ, ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਮੇਅਰ ਬਲਕਾਰ ਸੰਧੂ ਅਤੇ ਸੀਨੀਅਰ ਕਾਂਗਰਸੀ ਆਗੂ ਕੇ.ਕੇ. ਬਾਵਾ, ਸ਼ਾਮ ਸੁੰਦਰ ਮਲਹੋਤਰਾ , ਬਰਿੰਦਰ ਢਿੱਲੋਂ ਸਾਬਕਾ ਯੁਵਾ ਨੇਤਾ , ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਇਤਿਹਾਸਕ ਪਲ ਦੇ ਗਵਾਹ ਬਣੇ। ਨਾਮਜ਼ਦਗੀ ਦੌਰਾਨ ਆਸ਼ੂ ਦੇ ਨਾਲ ਖੜ੍ਹੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੈਂਡਿੰਗ ਨੇ ਕਾਂਗਰਸ ਵਿੱਚ ਧੜੇਬੰਦੀ ਬਾਰੇ ਵਿਰੋਧੀ ਧਿਰ ਵੱਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਨੂੰ ਖਤਮ ਕਰ ਦਿੱਤਾ। ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ, ਆਸ਼ੂ ਨੇ ਫਿਰੋਜ਼ਪੁਰ ਰੋਡ ਸਥਿਤ ਆਪਣੇ ਚੋਣ ਦਫ਼ਤਰ ਵਿੱਚ ਹੋਈ ਮੀਟਿੰਗ ਵਿੱਚ ਕਿਹਾ ਕਿ ਉਨ੍ਹਾਂ ਦਾ ਪ੍ਰਧਾਨ ਉਨ੍ਹਾਂ ਦੇ ਨਾਲ ਖੜ੍ਹਾ ਹੈ। ਫਿਰ ਤੁਹਾਨੂੰ ਭਾਜਪਾ ਦਾ ਪ੍ਰਧਾਨ ਚੋਣ ਮੈਦਾਨ ਵਿੱਚ ਕਿਉਂ ਨਹੀਂ ਦਿਖਾਈ ਦਿੰਦਾ। ਪੰਜਾਬ ਕਾਂਗਰਸ ਦੇ ਇੰਚਾਰਜ ਮੁੱਖ ਮੰਤਰੀ ਭੁਪਿੰਦਰ ਸਿੰਘ ਬਘੇਲ ਨੇ ਆਸ਼ੂ ਦੇ ਹੱਕ ਵਿੱਚ ਵੋਟਾਂ ਦੀ ਅਪੀਲ ਕੀਤੀ। ਉਨ੍ਹਾਂ ਵੱਲ ਇਸ਼ਾਰਾ ਕਰਦਿਆਂ ਚਰਨਜੀਤ ਚੰਨੀ ਨੇ ਕਿਹਾ ਕਿ ਆਸ਼ੂ ਨੂੰ ਚੁਣ ਕੇ, ਪੰਜਾਬ ਤੋਂ ਦਿੱਲੀ ਆਏ ਕਾਲੇ ਅੰਗਰੇਜ਼ਾਂ (ਆਮ ਆਦਮੀ ਪਾਰਟੀ) ਨੂੰ ਬਾਹਰ ਕੱਢਣ ਦੀ ਨੀਂਹ ਰੱਖੋ। ਅਮਰੇਂਦਰ ਸਿੰਘ ਰਾਜਾ ਵੜਿੰਗ  ਨੇ ਵਿਧਾਨ ਸਭਾ ਪੱਛਮੀ ਤੋਂ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਵਿਧਾਨ ਸਭਾ ਪੱਛਮੀ ਸੀਟ ਕਾਂਗਰਸ ਦੀ ਝੋਲੀ ਵਿੱਚ ਪਾ ਕੇ ਕਾਂਗਰਸ ਦਾ ਝੰਡਾ ਬੁਲੰਦ ਕਰੋ। ਹਰ ਕਾਂਗਰਸੀ ਵਰਕਰ ਨੂੰ ਆਪਣੇ ਆਪ ਨੂੰ ਕਾਂਗਰਸ ਦਾ ਉਮੀਦਵਾਰ ਸਮਝਣਾ ਚਾਹੀਦਾ ਹੈ ਅਤੇ ਚੋਣਾਂ ਲਈ ਪ੍ਰਚਾਰ ਸ਼ੁਰੂ ਕਰਨਾ ਚਾਹੀਦਾ ਹੈ। ਚੋਣ ਇੰਚਾਰਜ ਅਤੇ ਵਿਧਾਇਕ ਰਾਣਾ ਗੁਰਜੀਤ ਨੇ ਕਿਹਾ ਕਿ ਪੂਰਾ ਪੰਜਾਬ ਚਾਹੁੰਦਾ ਹੈ ਕਿ ਆਸ਼ੂ ਚੋਣਾਂ ਜਿੱਤ ਕੇ ਵਿਧਾਨ ਸਭਾ ਵਿੱਚ ਪਹੁੰਚਣ। ਇਸ ਮੌਕੇ ਕਾਂਗਰਸ ਦੇ ਕੌਂਸਲਰ, ਸਾਬਕਾ ਕੌਂਸਲਰ, ਸੂਬਾ, ਜ਼ਿਲ੍ਹਾ, ਬਲਾਕ ਅਤੇ ਵਾਰਡ ਪੱਧਰ ਦੇ ਅਧਿਕਾਰੀਆਂ ਤੋਂ ਬਿਨਾਂ ਵੱਡੀ ਗਿਣਤੀ ਨੌਜਵਾਨ ਵੀ ਮੌਜੂਦ ਸਨ ।