ਆਮ ਨਾਗਰਿਕ ਵਾਂਗ ਗੱਡੀ ਚਲਾਕੇ ਨਾਮਾਂਕਨ ਪੱਤਰ ਭਰਨ ਪਹੁੰਚੇ ਐਡਵੋਕੇਟ ਘੁੰਮਣ.
ਵਿਰੋਧੀ ਪਾਰਟੀਆਂ ਵੱਲੋਂ ਮਿੱਟੀ ਦੇ ਖੜੇ ਕੀਤੇ ਮਹਿਲ ਡਿੱਗਣੇ ਸ਼ੁਰੂ ਹੋਏ
ਇਸ ਵਾਰ ਪੰਜਾਬ, ਪੰਜਾਬੀਅਤ ਦੇ ਹੱਕ ਵਿੱਚ ਹੋਵੇਗਾ ਫੈਸਲਾ
ਲੁਧਿਆਣਾ 29 ਮਈ (ਰਾਕੇਸ਼ ਅਰੋੜਾ) - ਵਿਧਾਨ ਸਭਾ ਹਲਕਾ ਪੱਛਮੀ ਦੀ ਉੱਪ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪ੍ਰਉਪਕਾਰ ਸਿੰਘ ਘੁੰਮਣ ਨੇ ਰੋਜਾਨਾ ਵਾਂਗ ਸਵੇਰੇ ਪਾਰਕ ਵਿੱਚ ਸੈਰ ਕਰਨ ਵੇਲੇ ਹਲਕੇ ਦੇ ਲੋਕਾਂ ਨਾਲ ਮੁਲਾਕਾਤ ਕਰਕੇ ਇਲਾਕੇ ਦੀਆਂ ਬੁਨਿਆਦੀ ਸਹੂਲਤਾਂ ਦੀ ਕਮੀ ਅਤੇ ਸਮੱਸਿਆਵਾਂ ਵਾਰੇ ਗੱਲਬਾਤ ਕੀਤੀ। ਐਡਵੋਕੇਟ ਘੁੰਮਣ ਨੇ ਉੱਪ ਚੋਣ ਲਈ ਅੱਜ਼ ਅਪਣੇ ਨਾਮਾਂਕਨ ਪੱਤਰ ਦਾਖਲ ਕਰਨ ਤੋਂ ਪਹਿਲਾ ਪ੍ਰੀਵਾਰ ਸਮੇਤ ਦੁਰਗਾ ਮਾਤਾ ਮੰਦਿਰ ਭਾਈ ਰਣਧੀਰ ਸਿੰਘ ਨਗਰ, ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਅਤੇ ਭਗਵਾਨ ਬਾਲਮੀਕੀ ਜੀ ਮੰਦਿਰ ਜਵਾਹਰ ਨਗਰ ਕੈਂਪ ਵਿਖੇ ਮੱਥਾ ਟੇਕਿਆ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ। ਉਸ ਤੋਂ ਬਾਅਦ ਐਡਵੋਕੇਟ ਪ੍ਰਉਪਕਾਰ ਸਿੰਘ ਘੁੰਮਣ ਇੱਕ ਆਮ ਨਾਗਰਿਕ ਵਾਂਗ ਗੱਡੀ ਚਲਾਕੇ ਡਿਪਟੀ ਕਮਿਸ਼ਨ ਦਫਤਰ ਅਪਣਾ ਨਾਮਾਂਕਨ ਪੱਤਰ ਦਾਖਲ ਕਰਨ ਪੁੱਜੇ। ਇਸ ਵਕਤ ਉਨ੍ਹਾ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਮੁਢਲੀ ਕਤਾਰ ਦੇ ਆਗੂ ਬਲਵਿੰਦਰ ਸਿੰਘ ਭੂੰਦੜ, ਡਾ. ਦਲਜੀਤ ਸਿੰਘ ਚੀਮਾ, ਜੱਥੇਦਾਰ ਹੀਰਾ ਸਿੰਘ ਗਾਬੜ੍ਹੀਆ, ਮਹੇਸ਼ਇੰਦਰ ਸਿੰਘ ਗਰੇਵਾਲ, ਪ੍ਰਿਤਪਾਲ ਸਿੰਘ ਪ੍ਰਧਾਨ ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਰਣਜੀਤ ਸਿੰਘ ਢਿੱਲੋਂ, ਭੁਪਿੰਦਰ ਸਿੰਘ ਭਿੰਦਾ, ਨਰੇਸ਼ ਧੀਗਾਨ, ਗੁਰਦੀਪ ਸਿੰਘ ਲੀਲ ਵੀ ਮੌਜੂਦ ਸਨ। ਇਸ ਮੌਕੇ ਐਡਵੋਕੇਟ ਘੁੰਮਣ ਨੇ ਸੱਭ ਤੋਂ ਪਹਿਲਾ ਪਾਰਟੀ ਦੀ ਹਾਈਕਮਾਂਡ ਦਾ ਧੰਨਵਾਦ ਕਰਦਿਆ ਕਿਹਾ ਕਿ ਅੱਜ਼ ਜੋ ਮੈਨੂੰ ਹਲਕਾ ਪੱਛਮੀ ਤੋਂ ਚੋਣ ਲੜਨ ਦਾ ਮੌਕਾ ਮਿਲਿਆ ਹੈ ਉਹ ਪਾਰਟੀ ਦੇ ਕਾਰਨ ਹੀ ਮਿਲਿਆ ਹੈ। ਉਨ੍ਹਾ ਕਿਹਾ ਕਿ ਮੈਂ ਹਲਕਾ ਪੱਛਮੀ ਦੇ ਵੋਟਰਾਂ ਅਤੇ ਸਪੋਟਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾ ਨੇ ਮੈਨੂੰ ਅਥਾਹ ਪਿਆਰ ਤੇ ਸਤਿਕਾਰ ਦਿੱਤਾ ਹੈ। ਐਡਵੋਕੇਟ ਘੁੰਮਣ ਨੇ ਕਿਹਾ ਕਿ ਵਿਰੋਧੀਆਂ ਵੱਲੋਂ ਝੂਠ ਅਤੇ ਫਰੇਬ ਦੀ ਰਾਜਨੀਤੀ ਕਰਕੇ ਉਸਾਰੇ ਮਹਿਲ ਡਿੱਗਣੇ ਸ਼ੁਰੂ ਹੋ ਚੁੱਕੇ ਹਨ। ਉਨ੍ਹਾ ਕਿਹਾ ਕਿ ਹੁਣ ਹਲਕਾ ਪੱਛਮੀ ਦੇ ਵੋਟਰਾਂ ਦਾ ਫਤਵਾ ਪੰਜਾਬ, ਪੰਜਾਬੀਅਤ ਹੱਕ ਵਿੱਚ ਹੋਵੇਗਾ। ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਐਡਵੋਕੇਟ ਘੁੰਮਣ ਨੇ ਕਿਹਾ ਕਿ ਪਿਛਲੇ ਤਿੰਨ ਸਾਲ ਤੋਂ ਵੱਧ ਦੇ ਸਮੇਂ ਦੌਰਾਨ ਜੋ ਸੰਤਾਪ ਪੰਜਾਬ ਦੇ ਲੋਕਾਂ ਨੇ ‘ਆਮ ਆਦਮੀ ਪਾਰਟੀ’ ਦੇ ਕਾਰਜਕਾਲ ਦੌਰਾਨ ਅਪਣੇ ਪਿੰਡੇ ਤੇ ਹੰਢਾਇਆ ਉਸ ਕਿਸੇ ਤੋਂ ਛੁਪਾਇਆ ਨਹੀਂ ਜਾ ਸਕਦਾ। ਪੰਜਾਬ ਦੇ ਲੋਕ ਅੱਜ ਅਪਣੇ ਕੀਤੇ ਦਾ ਪਛਤਾਵਾ ਕਰ ਰਹੇ ਹਨ। ਪੰਜਾਬ ਅੰਦਰ ਲਾਅ ਐਂਡ ਆਡਰ ਦੀ ਸਥਿੱਤੀ ਨਾਂ ਬਰਾਬਰ ਹੈ। ਪੰਜਾਬ ਦੀ ਵਾਂਗਡੋਰ ਅੱਜ਼ ਦਿੱਲੀ ਤੋਂ ਭਜਾਏ ਉਨ੍ਹਾ ਲੋਕਾਂ ਹੱਥ ਫੜਾਈ ਜਾ ਰਹੀ ਹੈ ਜਿਨ੍ਹਾ ਨੇ ਜੇਲ ਦੀਆਂ ਸਲਾਖਾ ਅੰਦਰ ਦਿਨ ਅਤੇ ਰਾਤਾਂ ਬਤੀਤ ਕੀਤੀਆਂ ਹਨ। ਉਨ੍ਹਾ ਕਿਹਾ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦੇ ਰਾਜ ਵਿੱਚ ਕੀਤੇ ਗਏ ਵਿਕਾਸ ਦੇ ਕੰਮਾਂ ਨੂੰ ਅੱਜ਼ ਵੀ ਯਾਦ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਆਉਣ ਵਾਲਾ ਸਮਾ ਇੱਕ ਵਾਰ ਫੇਰ ਸ਼੍ਰੋਮਣੀ ਅਕਾਲੀ ਦਲ ਦਾ ਹੋਵੇ। ਐਡਵੋਕੇਟ ਘੁੰਮਣ ਨੇ ਕਿਹਾ ਕਿ ਜਿਸ ਤਰ੍ਹਾ ਲੋਕਾਂ ਦਾ ਸਾਥ ਮਿਲ ਰਿਹਾ ਹੈ ਉਸ ਨਾਲ ਆਉਣ ਵਾਲੇ ਸਮੇਂ ਵਿੱਚ ਹਲਕਾ ਪੱਛਮੀ ਦੇ ਲੋਕਾਂ ਨੂੰ ਹਰ ਸੁੱਖ ਸਹੂਲਤ ਮਿਲੇਗੀ ਜਿਸ ਤੋਂ ਉਹ ਅਜੇ ਤੱਕ ਵਾਂਝੇ ਹਨ। ਉਨ੍ਹਾ ਹਲਕਾ ਪੱਛਮੀ ਦੇ ਵੋਟਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਅਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਤੋਂ ਪਹਿਲਾ ਇੱਕ ਵਾਰ ਜਰੂਰ ਸੋਚ ਲੈਣ ਕਿ ਇਲਾਕੇ ਦੇ ਭਵਿੱਖ ਵਾਰੇ ਕੌਣ ਸੋਚ ਸਕਦਾ ਹੈ। ਇਸ ਮੌਕੇ ਐਡਵੋਕੇਟ ਘੁੰਮਣ ਨੇ ਵਿਸ਼ੇਸ ਤੌਰ ਤੇ ਪੱਤਰਕਾਰ ਭਾਈਚਾਰੇ ਦਾ ਵੀ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ ਜਿਨ੍ਹਾ ਨੇ ਤੱਪਦੀ ਕੜਕ ਧੁੱਪ ਵਿੱਚ ਉਨ੍ਹਾ ਦੀ ਆਵਾਜ ਨੂੰ ਆਵਾਮ ਤੱਕ ਪਹੁੰਚਾਣ ਦਾ ਉਪਰਾਲਾ ਕੀਤਾ।ਇਸ ਮੌਕੇ ਐਡਵੋਕੇਟ ਘੁੰਮਣ ਨਾਲ ਵੱਡੀ ਗਿਣਤੀ ਵਿੱਚ ਵਕੀਲ ਭਾਈਚਾਰਾ ਵੀ ਹਾਜਰ ਸੀ।
