ਅੰਮ੍ਰਿਤਸਰ ਤੋਂ ਯੋਗ ਗੁਰੂ ਸ਼ਕੁੰਤਲਾ ਦੇਵੀ ਪੁੱਜੀ ਸ਼ੈਫ ਲਾਫਟਰ ਸ਼ੋਅ ਦੇ ਵਿੱਚ.
ਅੰਮ੍ਰਿਤਸਰ ( ਸਵਿੰਦਰ ਸਿੰਘ ) 85 ਸਾਲ ਦੀ ਯੋਗ ਗੁਰੂ ਸ਼ਕੁੰਤਲਾ ਦੇਵੀ ਪੁੱਜੀ ਸ਼ੇਫ ਲੈਫਟਰ ਸ਼ੋਅ ਦੇ ਵਿੱਚ ਕੀਤੀ ਪ੍ਰਸਿੱਧ ਕਾਮੇਡੀਅਨ ਸੁਦੇਸ਼ ਲਹਿਰੀ, ਅਭਿਸ਼ੇਕ ਕ੍ਰਿਸ਼ਨਾ,ਕਸ਼ਮੀਰਾਂ ਸ਼ਾਹ,ਭਾਰਤੀ ਸਿੰਘ ਤੇ ਸ਼ੇਫ ਹਰਪਾਲ ਸਿੰਘ ਹੋਰਾਂ ਦੇ ਨਾਲ ਮੁਲਾਕਾਤ ਤੇ ਚੱਖਿਆ ਵੱਖ ਵੱਖ ਖਾਣਿਆ ਦਾ ਸਵਾਦ!
ਇਸ ਮੌਕੇ ਤੇ ਰਾਜ ਕੁਮਾਰ ਆਰੀਆ ਨੇ ਦੱਸਿਆਂ ਕਿ ਸਾਨੂੰ ਮੁੰਬਈ ਤੋਂ ਲਾਫਟਰ ਸ਼ੇਫ ਸ਼ੋਅ ਦੀ ਟੀਮ ਵੱਲੋਂ ਨਿਊਤਾ ਆਇਆ ਸੀ ਤੇ ਮੁੰਬਈ ਪੁੱਜਣ ਤੇ ਪੂਰੀ ਟੀਮ ਵੱਲੋਂ ਸਾਡਾ ਸਾਰਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ! ਰਾਜ ਕੁਮਾਰ ਆਰੀਆ ਨੇ ਦੱਸਿਆਂ ਕਿ ਜੇ ਅਸੀਂ ਅੱਜ ਇਸ ਸ਼ੋਅ ਤੱਕ ਪੁੱਜੇ ਹਾ ਤਾ ਸਾਰੇ ਮੀਡਿਆ ਦੀ ਬਦੌਲਤ ਪੁੱਜੇ ਹਾ ਜੇ ਉਹ ਮਾਤਾ ਜੀ ਦੀ ਇੰਨੀ ਪ੍ਰਸਿੱਧੀ ਨਾ ਕਰਦੇ ਤਾ ਸਾਡਾ ਇਥੋਂ ਤੱਕ ਨਾ ਪੁੱਜਦੇ ਤੇ ਨਾਲ ਹੀ ਸੁਵਾਮੀ ਬਾਬਾ ਰਾਮ ਦੇਵ ਜੀ ਦਾ ਜਿੰਨਾ ਨੇ ਸਾਡੇ ਸਿਰ ਤੇ ਹਮੇਸ਼ਾ ਅਸ਼ੀਰਵਾਦ ਬਣਾਈ ਰੱਖਿਆ ਹੈ! ਸ਼ੋਅ ਵਿੱਚ ਪੁੱਜ ਕੇ ਹੋਰ ਵੀ ਚੰਗਾ ਲੱਗਾ ਜਦੋ ਸਾਡੀ ਮੁਲਾਕਾਤ ਸਾਡੇ ਅੰਮ੍ਰਿਤਸਰ ਦੇ ਪ੍ਰਸਿੱਧ ਕਲਾਕਾਰ ਭਾਰਤੀ ਸਿੰਘ ਅਤੇ ਸੁਦੇਸ਼ ਲਹਿਰੀ ਜੀ ਦੇ ਨਾਲ ਹੋਈ ਇਸ ਮੌਕੇ ਤੇ ਮਾਤਾ ਸ਼ਕੁੰਤਲਾ ਜੀ ਵੱਲੋਂ ਸਾਰੇ ਕਲਾਕਾਰਾ ਨੂੰ ਆਪਣੇ ਅਸ਼ੀਰਵਾਦ ਦੇ ਤੋਰ ਤੇ ਸਨਮਾਨਿਤ ਵੀ ਕੀਤਾ ਗਿਆ !
