ਕੈਨਾਲ ਰੋਡ 'ਤੇ ਲੁਧਿਆਣਾ ਨੂੰ ਮਿਲਣ ਜਾ ਰਿਹਾ ਹੈ ਨਵਾਂ ਅਰਬਨ ਲੈਂਡਮਾਰਕ, ਵਰਧਮਾਨ ਅਮਰਾਂਤੇ ਨੇ ਕੀਤੀ 7 ਏਕੜ ਜ਼ਮੀਨ ਦੀ ਡੀਲ.

 

ਲੁਧਿਆਣਾ 30 ਮਈ (ਰਾਕੇਸ਼ ਅਰੋੜਾ) ਸ਼ਹਿਰ ਦੇ ਪ੍ਰੀਮੀਅਮ ਇਲਾਕੇ ਸਾਊਥ ਸਿਟੀ ਦੀ ਮੁੱਖ ਕੈਨਾਲ ਰੋਡ 'ਤੇ ਹੁਣ ਇੱਕ ਨਵਾਂ ਅਰਬਨ ਹੌਟਸਪੌਟ ਬਣਨ ਜਾ ਰਿਹਾ ਹੈ। ਓਸਵਾਲ ਗਰੁੱਪ ਦੇ ਪ੍ਰੋਜੈਕਟ ਵਰਧਮਾਨ ਅਮਰਾਂਤੇ ਨੇ ਇੱਥੇ 7 ਏਕੜ ਜ਼ਮੀਨ ਖਰੀਦ ਕੇ ਇੱਕ ਸ਼ਾਨਦਾਰ ਮਿਕਸਡ-ਯੂਜ਼ ਪ੍ਰੋਜੈਕਟ ਲਾਂਚ ਕਰਨ ਦੀ ਤਿਆਰੀ ਕਰ ਲੀ ਹੈ। ਇਸ ਪ੍ਰੋਜੈਕਟ ਵਿੱਚ ਹਾਈ-ਐਂਡ ਕਮਰਸ਼ੀਅਲ ਤੇ ਰਿਟੇਲ ਸਪੇਸ, ਲੁਧਿਆਣਾ ਦਾ ਸਭ ਤੋਂ ਵੱਡਾ ਐਂਟਰਟੇਨਮੈਂਟ ਸੈਂਟਰ, ਮਲਟੀਪਲੇਕਸ, ਹੋਸਪਿਟੈਲਟੀ ਸਪੇਸ ਅਤੇ ਐਫ ਐਂਡ ਬੀ ਜ਼ੋਨ ਸ਼ਾਮਲ ਹੋਣਗੇ।

ਸਾਊਥ ਸਿਟੀ, ਜੋ ਕਿ ਸਿੱਧਵਾਂ ਨਹਿਰ ਦੇ ਕੰਢੇ ਵਸਿਆ ਹੋਇਆ ਹੈ, ਪਹਿਲਾਂ ਹੀ ਆਪਣੀ ਵਧੀਆ ਕਨੈਕਟਿਵਟੀ, ਸੁਰੱਖਿਆ ਅਤੇ ਵਿਕਸਿਤ ਇੰਫ੍ਰਾਸਟਰੱਕਚਰ ਲਈ ਜਾਣਿਆ ਜਾਂਦਾ ਹੈ। ਇੱਥੇ ਮਸ਼ਹੂਰ ਰਿਹਾਇਸ਼ੀ ਟਾਊਨਸ਼ਿਪਾਂ, ਸਕੂਲ-ਕਾਲਜ, ਹਸਪਤਾਲ ਅਤੇ ਸ਼ਾਪਿੰਗ-ਐਂਟਰਟੇਨਮੈਂਟ ਦੀਆਂ ਸੁਵਿਧਾਵਾਂ ਮੌਜੂਦ ਹਨ, ਜਿਸ ਕਾਰਨ ਇਹ ਇਲਾਕਾ ਨਿਵੇਸ਼ ਲਈ ਸਭ ਤੋਂ ਮਨਪਸੰਦ ਬਣਦਾ ਜਾ ਰਿਹਾ ਹੈ।

ਓਸਵਾਲ ਗਰੁੱਪ ਦੇ ਚੇਅਰਮੈਨ ਆਦਿਸ਼ ਓਸਵਾਲ ਨੇ ਕਿਹਾ, “ਇਹ ਸਿਰਫ਼ ਜ਼ਮੀਨ ਦੀ ਖਰੀਦ ਨਹੀਂ, ਸਗੋਂ ਲੁਧਿਆਣਾ ਦੇ ਵਿਕਾਸ ਵੱਲ ਇੱਕ ਢਿੱਕਣਾ ਕਦਮ ਹੈ। ਅਸੀਂ ਇਸਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸ਼ਾਨਦਾਰ ਅਰਬਨ ਲੈਂਡਮਾਰਕ ਬਣਾਉਣਾ ਚਾਹੁੰਦੇ ਹਾਂ। ਸਾਡੇ ਪ੍ਰੋਜੈਕਟ ਹਮੇਸ਼ਾ ਗਲੋਬਲ ਸੋਚ ਨਾਲ ਪੰਜਾਬ ਦੀ ਆਤਮਾ ਨੂੰ ਜੋੜਦੇ ਹਨ।”

ਟੈਕਸਟਾਈਲ ਅਤੇ ਰੀਅਲ ਐਸਟੇਟ ਖੇਤਰ ਵਿੱਚ 75 ਸਾਲ ਤੋਂ ਵੱਧ ਦਾ ਤਜਰਬਾ ਰੱਖਣ ਵਾਲਾ ਓਸਵਾਲ ਗਰੁੱਪ ਹੁਣ ਤੱਕ ਲੁਧਿਆਣਾ ਵਿੱਚ ਚਾਰ ਵੱਡੇ ਪ੍ਰੋਜੈਕਟ ਕਾਮਯਾਬੀ ਨਾਲ ਪੂਰੇ ਕਰ ਚੁੱਕਾ ਹੈ। ਗਰੁੱਪ ਨੇ 12 ਲੱਖ ਵਰਗ ਫੁੱਟ ਤੋਂ ਵੱਧ ਨਿਰਮਾਣ ਕਰ ਚੁੱਕਾ ਹੈ ਅਤੇ 1500 ਤੋਂ ਵੱਧ ਨਿਵੇਸ਼ਕਾਂ ਅਤੇ ਸਾਂਝੇਦਾਰਾਂ ਦਾ ਭਰੋਸਾ ਜਿੱਤ ਚੁੱਕਾ ਹੈ।w