ਫੋਰਟਿਸ ਹਸਪਤਾਲ ਵੱਲੋਂ ਪ੍ਰਸਿੱਧ ਰਾਸ਼ਟਰੀ ਮਾਹਿਰ ਨਾਲ ਵਿਸ਼ੇਸ਼ ਪੀਡੀਐਟ੍ਰਿਕ ਆਰਥੋਪੀਡਿਕ ਓਪੀਡੀ ਸੇਵਾਵਾਂ ਦੀ ਸ਼ੁਰੂਆਤ.
ਲੁਧਿਆਣ, 30 ਮਈ (ਰਾਕੇਸ਼ ਅਰੋੜਾ) ਫੋਰਟਿਸ ਹਸਪਤਾਲ, ਮਾਲ ਰੋਡ, ਲੁਧਿਆਣਾ ਨੇ ਅੱਜ ਆਪਣੀਆਂ ਵਿਸ਼ੇਸ਼ ਪੀਡੀਐਟ੍ਰਿਕਆਰਥੋਪੀਡਿਕ ਓਪੀਡੀ ਸੇਵਾਵਾਂ ਦੀ ਸ਼ੁਰੂਆਤ ਕੀਤੀ, ਜਿਸ ਨਾਲ ਖੇਤਰ ਵਿੱਚ ਬੱਚਿਆਂ ਲਈ ਆਰਥੋਪੀਡਿਕ ਓਪੀਡੀ ਸਬੰਧੀ ਦੇਖਭਾਲ ਹੋਰ ਮਜ਼ਬੂਤ ਹੋਈ ਹੈ। ਪ੍ਰਸਿੱਧ ਰਾਸ਼ਟਰੀ ਪੀਡੀਐਟ੍ਰਿਕ ਆਰਥੋਪੀਡਿਕ ਵਿਸ਼ੇਸ਼ ਡਾ. ਮਨੋਜ ਪਦਮਨ ਦੇ ਸਹਿਯੋਗ ਨਾਲ, ਇਹ ਸੇਵਾਵਾਂ ਮਹੀਨਾਵਾਰ ਪੀਡੀਐਟ੍ਰਿਕ ਆਰਥੋਪੀਡਿਕ ਓਪੀਡੀ, ਸਰਜਰੀ ਅਤੇ ਪੋਸਟ-ਓਪਰੇਟਿਵ ਦੇਖਭਾਲ - ਸਭ ਇੱਕ ਛੱਤ ਹੇਠਾਂ ਫੋਰਟਿਸ ਲੁਧਿਆਣਾ ਵਿੱਚ ਉਪਲਬਧ ਕਰਵਾਈਆਂ ਜਾਣਗੀਆਂ।ਇਸ ਸਮਾਰੋਹ ਵਿੱਚ ਸ਼ਾਮਲ ਹੋਏ ਡਾ. ਸੰਜੀਵ ਮਹਾਜਨ, ਡਾਇਰੈਕਟਰ - ਆਰਥੋਪੀਡਿਕਸ, ਜੋਇੰਟ ਰੀਪਲੇਸਮੈਂਟ ਅਤੇ ਖੇਡ ਚਿਕਿਤਸਾ, ਫੋਰਟਿਸ ਲੁਧਿਆਣਾ; ਡਾ. ਮਨੋਜ ਪਦਮਨ, ਡਾਇਰੈਕਟਰ ਸੈਂਟਰ ਫਾਰ ਪੀਡੀਐਟ੍ਰਿਕ ਆਰਥੋਪੀਡਿਕਸ ਐਂਡ ਡਿਸਏਬਿਲਿਟੀਜ਼ , ਫੋਰਟਿਸ ਗੁਰੁਗ੍ਰਾਮ; ਅਤੇ ਸ਼੍ਰੀ ਗੁਰਦਰਸ਼ਨ ਸਿੰਘ ਮਾਂਗਟ, ਫੈਸਿਲਿਟੀ ਡਾਇਰੈਕਟਰ, ਫੋਰਟਿਸ ਹਸਪਤਾਲ, ਮਾਲ ਰੋਡ, ਲੁਧਿਆਣਾ।ਦੋਹਾਂ ਵਿਸ਼ੇਸ਼ਜ ਾਂ ਨੇ ਸਮਰਪਿਤ ਪੀਡੀਐਟ੍ਰਿਕ ਆਰਥੋਪੀਡਿਕ ਓਪੀਡੀ ਸੇਵਾਵਾਂ ਦੀ ਤਤਕਾਲ ਲੋੜ ਉਤੇ ਜ਼ੋਰ ਦਿੱਤਾ ਅਤੇ ਦੱਸਿਆ ਕਿ ਜੇ ਸਮੇਂ ਸਿਰ ਨਿਦਾਨ ਤੇ ਇਲਾਜ ਕੀਤਾ ਜਾਵੇ ਤਾਂ ਬੱਚਿਆਂ ਦੀ ਜੀਵਨ ਗੁਣਵੱਤਾ ਵਿੱਚ ਵੱਡਾ ਸੁਧਾਰ ਹੋ ਸਕਦਾ ਹੈ।ਇਸ ਪਹਲ ਹੇਠਾਂ, ਡਾ. ਪਦਮਨ ਹਰ ਮਹੀਨੇ ਦੇ ਆਖਰੀ ਵੀਰਵਾਰ ਨੂੰ ਲੁਧਿਆਣਾ ਆਉਣਗੇ, ਵਿਸ਼ੇਸ਼ ਓਪੀਡੀ ਕਰਣਗੇ, ਇਥੇ ਹੀ ਸਰਜਰੀ ਕਰਣਗੇ ਅਤੇ ਇਹ ਯਕੀਨੀ ਬਣਾਵਣਗੇ ਕਿ ਪੋਸਟ-ਓਪਰੇਟਿਵ ਦੇਖਭਾਲ ਫੋਰਟਿਸ ਹਸਪਤਾਲ ਵਿੱਚ ਹੀ ਸੁਚੱਜੀ ਤਰੀਕੇ ਨਾਲ ਮਿਲੇ, ਤਾਂ ਜੋ ਪਰਿਵਾਰਾਂ ਨੂੰ ਉੱਚ ਪੱਧਰੀ ਪੀਡੀਐਟ੍ਰਿਕ ਆਰਥੋਪੀਡਿਕ ਓਪੀਡੀ ਇਲਾਜ ਲਈ ਖੇਤਰ ਤੋਂ ਬਾਹਰ ਜਾਣ ਦੀ ਲੋੜ ਨਾ ਪਏ।
ਪੀਡੀਐਟ੍ਰਿਕ ਆਰਥੋਪੀਡਿਕ ਓਪੀਡੀ ਸੇਵਾਵਾਂ ਹੇਠ ਇਨ੍ਹਾਂ ਬਿਮਾਰੀਆਂ ਦਾ ਇਲਾਜ ਕੀਤਾ ਜਾਵੇਗਾ:
ਅੰਗਾਂ ਦੀ ਵਿਕ੍ਰਿਤੀ (ਜਨਮ ਤੋਂ ਜਾਂ ਹਾਦਸੇ ਜਾਂ ਸੰਕਰਮਣ ਤੋਂ ਬਾਅਦ)
ਵੱਧ ਰਹੇ ਬੱਚਿਆਂ ਵਿੱਚ ਕੂਲ੍ਹੇ ਦੀਆਂ ਸਮੱਸਿਆਵਾਂਡਿਵੈਲਪਮੈਂਟਲ ਡਿਸਪਲੇਸੀਆ ਆਫ਼ ਹਿੱਪ
ਕਲੱਬਫੁੱਟ ਅਤੇ ਹੋਰ ਪੈਰ ਦੀਆਂ ਵਿਕ੍ਰਿਤੀਆਂਸੈਰੇਬੁਲ ਪਾਲਸੀ
ਮੈਟਾਬੋਲਿਕ ਬੋਨ ਬਿਮਾਰੀਆਂ ਅਤੇ ਸਕੈਲੇਟਲ ਡਿਸਪਲੇਸੀਆ
ਵੱਕਰੇ-ਤਿਰਛੇ ਪੈਰ ਜਿਵੇਂ ਕਿ ਬੋ ਲੈਗਸ ਅਤੇ ਨੌਕ ਨੀਜ਼ ਡਾ. ਮਨੋਜ ਪਦਮਨ, ਡਾਇਰੈਕਟਰ ਸੈਂਟਰ ਫਾਰ ਪੀਡੀਐਟ੍ਰਿਕ ਆਰਥੋਪੀਡਿਕਸ ਐਂਡ ਡਿਸਏਬਿਲਿਟੀਜ਼ , ਫੋਰਟਿਸ ਗੁਰੁਗ੍ਰਾਮ, ਨੇ ਕਿਹਾ,"ਕਈ ਪੀਡੀਐਟ੍ਰਿਕ ਆਰਥੋਪੀਡਿਕ ਓਪੀਡੀ ਦੀਆਂ ਸਮੱਸਿਆਵਾਂ ਜੇ ਸਮੇਂ ਉਤੇ ਪਤਾ ਲੱਗ ਜਾਣ, ਤਾਂ ਉਹਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਠੀਕ ਕੀਤਾ ਜਾ ਸਕਦਾ ਹੈ। ਲੁਧਿਆਣਾ ਵਿੱਚ ਇਹ ਵਿਸ਼ੇਸ਼ ਸੇਵਾਵਾਂ ਸ਼ੁਰੂ ਕਰਕੇ, ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਇਲਾਕੇ ਦੇ ਬੱਚਿਆਂ ਨੂੰ ਵਿਸ਼ੇਸ਼ਜ ਸਲਾਹ, ਸਰਜਰੀ ਹੱਲ ਅਤੇ ਫਾਲੋ-ਅੱਪ ਦੇਖਭਾਲ ਇੱਕ ਹੀ ਭਰੋਸੇਯੋਗ ਥਾਂ ਉਤੇ ਮਿਲੇ।"ਡਾ. ਸੰਜੀਵ ਮਹਾਜਨ, ਡਾਇਰੈਕਟਰ ਆਰਥੋਪੀਡਿਕਸ, ਜੋਇੰਟ ਰੀਪਲੇਸਮੈਂਟ ਅਤੇ ਖੇਡ ਚਿਕਿਤਸਾ, ਫੋਰਟਿਸ ਲੁਧਿਆਣਾ,ਨੇ ਕਿਹਾ,
"ਅਸੀਂ ਇਹ ਬਹੁਤ ਹੀ ਲੋੜੀਂਦੀ ਸੇਵਾ ਲੁਧਿਆਣਾ ਵਿੱਚ ਲਿਆਉਣ ਲਈ ਬਹੁਤ ਉਤਸ਼ਾਹਤ ਹਾਂ। ਪੀਡੀਐਟ੍ਰਿਕ ਆਰਥੋਪੀਡਿਕ ਓਪੀਡੀ ਲਈ ਵਿਸ਼ੇਸ਼ ਤਜਰਬੇ ਦੀ ਲੋੜ ਹੁੰਦੀ ਹੈ, ਅਤੇ ਇਹ ਪ੍ਰੋਗਰਾਮ ਪੰਜਾਬ ਦੇ ਬੱਚਿਆਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਹੀ ਵਿਸ਼ਵ ਪੱਧਰੀ ਇਲਾਜ ਦੇਵੇਗਾ, ਜਿਸ ਨਾਲ ਉਨ੍ਹਾਂ ਨੂੰ ਵੱਡੇ ਸ਼ਹਿਰਾਂ ਵਿੱਚ ਜਾਣ ਦੀ ਲੋੜ ਨਹੀਂ ਰਹੇਗੀ।"
ਸ਼੍ਰੀ ਗੁਰਦਰਸ਼ਨ ਸਿੰਘ ਮਾਂਗਟ, ਫੈਸਿਲਿਟੀ ਡਾਇਰੈਕਟਰ, ਫੋਰਟਿਸ ਹਸਪਤਾਲ, ਮਾਲ ਰੋਡ, ਲੁਧਿਆਣਾ, ਨੇ ਕਿਹਾ, "ਪੀਡੀਐਟ੍ਰਿਕ ਆਰਥੋਪੀਡਿਕ ਓਪੀਡੀ ਸੇਵਾਵਾਂ ਦੀ ਸ਼ੁਰੂਆਤ ਨਾਲ, ਅਸੀਂ ਪੰਜਾਬ ਵਿੱਚ ਇੱਕ ਮਹੱਤਵਪੂਰਨ ਸਿਹਤ ਸੇਵਾ ਦੀ ਕਮੀ ਨੂੰ ਪੂਰਾ ਕਰ ਰਹੇ ਹਾਂ। ਫੋਰਟਿਸ ਲੁਧਿਆਣਾ ਸੁਪਰ-ਸਪੈਸ਼ਲਟੀ ਸੇਵਾਵਾਂ ਦਾ ਵਿਸ਼ਤਾਰ ਕਰਨ ਅਤੇ ਸਾਡੇ ਸਥਾਨਕ ਸਮੁਦਾਇ ਤੱਕ ਸਭ ਤੋਂ ਵਧੀਆ ਵਿਸ਼ੇਸ਼ਜ ਤੇ ਇਲਾਜ ਲਿਆਂਦਾ ਰਹੇਗਾ।"