ਸਰਬ ਰੋਗ ਕਾ ਅਉਖਧ ਨਾਮ ਦੀ ਬਾਣੀ ਸੁਣਨ ਨਾਲ ਕੱਟੇ ਜਾਂਦੇ ਹਨ ਸ਼ਰੀਰਕ ਰੋਗ.
ਲੁਧਿਆਣਾ - ਐਚਆਈਜੀ ਫਲੈਟਸ ਦੀ ਮਾਈ ਭਾਗੋ ਸੇਵਾ ਸੁਸਾਇਟੀ ਵੱਲੋਂ ਦੁੱਗਰੀ ਅਰਬਨ ਅਸਟੇਟ ਫੇਸ-2 ਨਿਵਾਸੀ ਬੇਬੀ ਕੱਕੜ ਦੇ ਘਰ ਸਰਬ ਰੋਗ ਕਾ ਅਉਖਦ ਨਾਮ ਬਾਣੀ ਦਾ ਪਾਠ ਤੇ ਜਾਪ ਕੀਤਾ ਗਿਆ। ਪ੍ਰੀਤ ਕੋਹਲੀ ਦੇ ਨਾਲ ਸਾਰੀਆਂ ਬੀਬੀਆਂ ਨੇ ਬਾਣੀ ਦਾ ਜਾਪ ਕੀਤਾ। ਇਸ ਮੌਕੇ ਪ੍ਰੀਤ ਕੋਹਲੀ ਨੇ ਕਿਹਾ ਕਿ ਉਹਨਾਂ ਦੀ ਸੁਸਾਇਟੀ ਪਿਛਲੇ ਦੋ ਸਾਲਾਂ ਤੋਂ ਇਹ ਦੀ ਪਾਠ ਤੇ ਕੀਰਤਨ ਕਰਦੀ ਆ ਰਹੀ ਹੈ। ਇਸ ਬਾਣੀ ਦਾ ਕੀਰਤਨ ਸੁਣ ਕੇ ਵੱਡੇ-ਵੱਡੇ ਸ਼ਰੀਰਕ ਰੋਗ ਵੀ ਠੀਕ ਹੋ ਜਾਂਦੇ ਹਨ। ਪ੍ਰੀਤ ਕੋਹਲੀ ਨੇ ਦੱਸਿਆ ਕਿ ਸਰਬ ਰੋਗ ਕਾ ਅਉਖਧ ਨਾਮ ਬਾਣੀ ਸੁਣਨ ਨਾਲ ਹਰ ਬੀਮਾਰੀ ਦਾ ਮਰੀਜ਼ ਠੀਕ ਹੋ ਸਕਦਾ ਹੈ। ਇਸ ਬਾਣੀ ਵਿਚ ਐਨੀ ਤਾਕਤ ਹੈ ਕਿ ਇਸ ਨੂੰ ਸੁਣ ਕੇ ਕੈਂਸਰ ਨਾਲ ਜੂਝ ਰਹੇ ਮਰੀਜ਼ ਵੀ ਠੀਕ ਹੋ ਚੁੱਕੇ ਹਨ। ਠੀਕ ਹੋਣ ਤੋਂ ਬਾਅਦ ਕਈ ਪਰਿਵਾਰ ਸ਼ੁਕਰਾਨੇ ਵਜੋਂ ਵੀ ਕੀਰਤਨ ਕਰਵਾਉਂਦੇ ਹਨ। ਪਾਠ ਤੇ ਗੁਰਬਾਣੀ ਕੀਰਤਨ ਤੋਂ ਬਾਅਦ ਅਰਦਾਸ ਵੀ ਕੀਤੀ ਗਈ। ਪਰਮਜੀਤ ਕੌਰ ਪੰਮਾ ਨੇ ਕਿਹਾ ਕਿ ਸੁਸਾਇਟੀ ਵੱਲੋਂ ਘਰ-ਘਰ ਜਾ ਕੇ ਸਰਬਰੋਗ ਦਾ ਅਉਖਦ ਨਾਮ ਕੀਰਤਨ ਦੀ ਮੁਫਤ ਸੇਵਾ ਕੀਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਇਸ ਬਾਣੀ ਨੂੰ ਸੁਣ ਕੇ ਕੈਂਸਰ ਵਰਗੇ ਰੋਗ ਵੀ ਠੀਕ ਹੋ ਜਾਂਦੇ ਹਨ। ਸੁਸਾਇਟੀ ਦਾ ਮਕਸਦ ਹੈ ਕਿ ਗੁਰੂ ਸਾਹਿਬ ਦੀ ਇਹ ਬਾਣੀ ਘਰ-ਘਰ ਪਹੁੰਚਾਈ ਜਾਏ, ਤਾਂ ਜੋ ਲੋਕ ਠੀਕ ਹੋ ਸਕਣ ਅਤੇ ਸੰਗਤਾਂ ਦਾ ਵਿਸ਼ਵਾਸ ਗੁਰੂ ਸਾਹਿਬ ਦੀ ਬਾਣੀ ਤੇ ਬਣਿਆ ਰਹੇ। ਬੇਬੀ ਕੱਕੜ ਨੇ ਕਿਹਾ ਕਿ ਪਰਿਵਾਰ ਦੀ ਸੁਖ ਸ਼ਾਂਤੀ ਵਾਸਤੇ ਅਤੇ ਸਭ ਦੀ ਚੜਦੀ ਕਲਾਂ ਵਾਸਤੇ ਬਾਬਾ ਜੀ ਦੇ ਚਰਨ ਘਰ ਪਵਾਏ ਹਨ। ਸੰਗਤਾਂ ਦੇ ਚਰਨ ਪੈਣ ਨਾਲ ਘਰ ਪਵਿੱਤਰ ਹੋ ਜਾਂਦਾ ਹੈ। ਉਹ ਲਗਾਤਾਰ ਸਰਬ ਰੋਗ ਕਾ ਅਉਖਦ ਨਾਮ ਬਾਣੀ ਦਾ ਕੀਰਤਨ ਕਰਵਾਉਂਦੇ ਰਹਿੰਦੇ ਹਨ। ਇਸ ਮੌਕੇ ਰੂਪਮ ਸ਼ਰਮਾ, ਅਨੀਤਾ, ਨੇਹਾ, ਨੀਤੂ, ਕਮਲ, ਮੀਨੂੰ ਖੰਨਾ, ਜੋਤੀ, ਰਾਣੀ, ਪਰਮ ਕੌਰ, ਪਾਲੀ, ਕਮਲਦੀਪ ਕੌਰ, ਪਰਮਜੀਤ ਕੌਰ, ਚਰਨਜੀਤ ਕੌਰ ਅਤੇ ਰੁਕਮਣ ਸ਼ਰਮਾ ਸਮੇਤ ਸੁਸਾਇਟੀ ਦੀਆਂ ਬੀਬੀਆਂ ਵੀ ਮੌਜੂਦ ਰਹੀਆਂ।
