ਰੂਹ ਦੀ ਖੁਰਾਕ ਹੈ ਸੰਗੀਤ.

 

ਕੰਪਨੀ ਬਾਗ਼ ਵਿੱਚ "ਦੋਸਤੋ ਕੀ ਮਹਿਫਲ" ਮਿਊਜ਼ਿਕਲ ਗਰੁੱਪ ਵੱਲੋਂ ਲੱਗਦੀਆਂ ਨੇ ਰੌਣਕਾਂ


ਅੰਮ੍ਰਿਤਸਰ ( ਸਵਿੰਦਰ ਸਿੰਘ ) ਕਹਿੰਦੇ ਨੇ ਜਿੰਨੀ ਸਿਹਤ ਦੀ ਤੰਦਰੁਸਤੀ ਲਈ ਕਸਰਤ ਜਰੂਰੀ ਹੈ ਉਹਨਾਂ ਹੀ ਸੰਗੀਤ ਜਿਸ ਦੀ ਤਾਜ਼ਾ ਮਿਸਾਲ ਮਿਲਦੀ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਵਾਰਾਂ ਬਣਾਇਆ ਗਿਆ ਅੰਮ੍ਰਿਤਸਰ ਦਾ ਰਾਮ ਬਾਗ਼ ਜਿਸ ਨੂੰ ਅੱਜ ਕੱਲ ਕੰਪਨੀ ਬੈਗ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇੱਥੇ ਅੰਮ੍ਰਿਤਸਰ ਦੇ ਲੋਕ ਭਾਵੇਂ ਬੱਚੇ, ਜਵਾਨ ਅਤੇ ਬੁੱਢੇ ਕਿਉਂ ਨਾ ਹੋਣ ਇੱਥੇ ਸਵੇਰ ਦੀ ਸੈਰ ਕਰਨ ਦੇ ਲਈ ਆਉਂਦੇ ਹਨ ਅਤੇ ਉਹਨਾਂ ਦੇ ਸਵਾਗਤ ਅਤੇ ਮਨੋਰੰਜਨ ਕਰਨ ਦੇ ਲਈ ਕੰਪਨੀ ਬਾਗ਼ ਦਾ ਇੱਕ ਸੰਗੀਤ ਗਰੁੱਪ ਹੈ ਜਿਸ ਦਾ ਨਾਮ ਦੋਸਤੋ ਕੀ ਮਹਿਫਲ ਹੈ ਜੋ ਨਵੇਂ ਪੁਰਾਣੇ ਪੰਜਾਬੀ ਹਿੰਦੀ ਗੀਤਾ ਦੇ ਰਾਹੀ ਜਿੱਥੇ ਗਾਇਕ ਆ ਕੇ ਸੰਗੀਤ ਦੀ ਦੁਨੀਆਂ ਦੇ ਵਿੱਚ ਘੁਲ ਮਿਲ ਜਾਂਦੇ ਹਨ ਉੱਥੇ ਹੀ ਸੈਰ ਕਰਨ ਵਾਲੇ ਆਪਣੀ ਥਕਾਨ ਨੂੰ ਖ਼ਤਮ ਕਰਨ ਦੇ ਲਈ ਇੱਥੇ ਬੈਠ ਕੇ ਸੰਗੀਤ ਦੀ ਮਹਿਫਲ ਵਿੱਚ ਬੈਠ ਕੇ ਆਪਣਾ ਮਨੋਰੰਜਨ ਵੀ ਕਰਦੇ ਹਨ !


ਦੋਸਤੋ ਕੀ ਮਹਿਫਲ ਦੇ ਪ੍ਰਬੰਧਿਕ ਦਮਿੰਦਰ ਕੁਮਾਰ ਨੇ ਦੱਸਿਆਂ ਕਿ ਇਸ ਸੰਗੀਤ ਦੀ ਮਹਿਫਲ ਨੂੰ ਸਜ਼ਾਉਣ ਦੇ ਲਈ ਅੰਮ੍ਰਿਤਸਰ ਸ਼ਹਿਰ ਦੇ ਉਹ ਲੋਕ ਆ ਕੇ ਆਪਣੇ ਗੀਤਾ ਦੇ ਰਾਹੀ ਮਹਿਫਲ ਨੂੰ ਰੰਗੀਨ ਬਣਾਉਂਦੇ ਹਨ ਜਿਹੜੇ ਪੇਸ਼ੇ ਤੋਂ ਪ੍ਰੋਫੈਸ਼ਨਲ ਗਾਇਕ ਨਹੀਂ ਹਨ ਇਹ ਸਾਰੇ ਵੱਖਰੇ ਵੱਖਰੇ ਕਿੱਤੇ ਦੇ ਨਾਲ ਸਬੰਧ ਰੱਖਦੇ ਹਨ ਪਰ ਇਹਨਾਂ ਸਾਰਿਆ ਦੀ ਰੂਹ ਦੀ ਖੁਰਾਕ ਹੈ ਸੰਗੀਤ ਜੋ ਆਪਣੇ ਗੀਤਾ ਨੂੰ ਕਰਾਉਕੇ ਦੀ ਮੱਦਦ ਦੇ ਨਾਲ ਗਾ ਕੇ ਮਨੋਰੰਜਨ ਕਰਦੇ ਹਨ !


ਦਮਿੰਦਰ ਕੁਮਾਰ ਨੇ ਦੱਸਿਆਂ ਕਿ ਬਾਲੀਵੁੱਡ ਦੇ ਕਿਸੇ ਵੀ ਗਾਇਕ,ਗੀਤਕਾਰ, ਸੰਗੀਤਕਾਰ ਦਾ ਭਾਵੇ ਜਨਮ ਦਿਨ ਹੋਵੇ ਜਾ ਬਰਸੀ ਉਹਨਾਂ ਨੂੰ ਦੋਸਤੋ ਕੀ ਮਹਿਫਲ ਵੱਲੋਂ ਯਾਦ ਕੀਤਾ ਜਾਂਦਾ ਹੈ ਜਿਸ ਨਾਲ ਸਾਡੀ ਸੰਗੀਤ ਦੀ ਦੁਨੀਆਂ ਹਮੇਸ਼ਾ ਦੀ ਤਰਾਂ ਚਲਦੀ ਹੈ ਅਤੇ ਸਾਡੀ ਆਉਣ ਵਾਲੀ ਪੀੜੀ ਨੂੰ ਪਤਾ ਲੱਗਦਾ ਰਹੇ ਕੇ ਸਾਡੀ ਫਿਲਮ ਇੰਡਸਟਰੀ ਦੇ ਸਿਤਾਰੇ ਗਾਇਕ ਭਾਵੇ ਸਾਡੇ ਵਿੱਚ ਨਹੀਂ ਹਨ ਪਰ ਆਪਣੇ ਸੰਗੀਤ ਦੇ ਰਾਹੀ ਜਿੰਦਾ ਹਨ ਅਤੇ ਹਫਤੇ ਦੇ ਸ਼ਨੀਵਾਰ ਅਤੇ ਐਤਵਾਰ ਨੂੰ ਕੰਪਨੀ ਬਾਗ ਵਿਖੇ ਦੋਸਤੋ ਕੀ ਮਹਿਫਲ ਲੱਗਦੀ ਹੈ ਤੇ ਅੰਮ੍ਰਿਤਸਰ ਨਿਵਾਸੀਆਂ ਨੂੰ ਅਪੀਲ ਕੇ ਉਹ ਵੀ ਆ ਕੇ ਸੰਗੀਤ ਦੀ ਮਹਿਫਲ ਦੇ ਵਿੱਚ ਆਪਣੀਆਂ ਹਾਜਰੀ ਲਗਵਾਉਣ ਤੇ ਆਪਣੇ ਜੀਵਨ ਨੂੰ ਹੋਰ ਖੁਸ਼ਹਾਲ ਬਣਾਉਣ !