ਭਾਰਤ ਭੂਸ਼ਣ ਆਸ਼ੂ ਨੇ ਵਾਰਡ ਨੰਬਰ 57 ਭਾਈ ਰਣਧੀਰ ਸਿੰਘ ਨਗਰ ਜੇ ਬਲਾਕ ਵਿੱਚ ਕੀਤੀ ਨੁੱਕੜ ਮੀਟਿੰਗ.
ਆਸ਼ੂ ਨੂੰ ਮਿਲਿਆ ਵੱਡਾ ਹੁੰਗਾਰਾ
ਲੁਧਿਆਣਾ--(ਵਾਸੂ ਜੇਤਲੀ)
ਹਲਕਾ ਪੱਛਮੀ ਦੀ ਜਿਮਨੀ ਚੋਣ ਪ੍ਰਚਾਰ ਦੌਰਾਨ ਕਾਂਗਰਸ ਦੇ ਉਮੀਦਵਾਰ ਸ਼੍ਰੀ ਭਾਰਤ ਭੂਸ਼ਣ ਆਸ਼ੂ ਨੇ ਵਾਰਡ ਨੰਬਰ 57 ਭਾਈ ਰਣਧੀਰ ਸਿੰਘ ਨਗਰ ਜੇ ਬਲਾਕ ਵਿੱਚ ਪੈਂਦੇ ਖਾਲਸਾ ਪਾਰਕ ਵਿੱਚ ਇੱਕ ਨੁਕੜ ਮੀਟਿੰਗ ਸ਼ਮੂਲੀਅਤ ਕੀਤੀ । ਇਸ ਮੌਕੇ ਖਾਲਸਾ ਪਾਰਕ ਦੇ ਨਿਵਾਸੀਆਂ ਕਾਲੀ ਚਰਣ ਨਈਅਰ ਨੇ ਭਾਰਤ ਭੂਸ਼ਨ ਆਸ਼ੂ ਜੀ ਆਇਆਂ ਨੂੰ ਕਿਹਾ ਤੇ ਵੱਡੇ ਸਮਰਥਨ ਦਾ ਹੁੰਗਾਰਾ ਭਰਿਆ ।ਇਸ ਮੌਕੇ
ਸਾਬਕਾ ਇਲਾਕਾ ਕੌਂਸਲਰ ਸੁਨੀਲ ਕਪੂਰ ਨੇ ਨੁਕੜ ਮੀਟਿੰਗ ਨੂੰ ਅੱਗੇ ਚਲਾਉਂਦਿਆਂ ਕਿਹਾ ਕਿ ਇਹ ਉਹ ਯੋਧਾ ਹੈ ਜੋ ਕਿਸੇ ਕੋਲੋਂ ਡਰਿਆ ਨਹੀਂ ਬੜਿਆਂ ਨੇ ਡਰਾਉਣ ਦੀ ਕੋਸ਼ਿਸ਼ ਕੀਤੀ । ਕਪੂਰ ਨੇ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਮੌਕੇ ਕਈ ਡਿਵੈਲਪਮੈਂਟਾਂ ਹੋਈਆਂ ਜਿਹਨਾਂ ਵਿੱਚ ਲਈਅਰ ਵੈਲੀ ਪਾਰਕਾਂ ਦਾ ਖਾਸ ਕਰਕੇ ਧਿਆਨ ਰੱਖਿਆ ਗਿਆ ਉਹਨਾਂ ਹਰੇਕ ਲੋੜਵੰਦ ਦੀ ਜਿੱਥੇ ਮਦਦ ਕੀਤੀ ਉਹ ਕਿਸੇ ਤੋਂ ਲੁਕਿਆ ਨਹੀਂ ਹੈ ਸੋ ਹੁਣ ਮੌਕਾ ਇੱਕ ਵਾਰੀ ਭਾਰਤ ਭੂਸ਼ਣ ਆਸ਼ੂ ਨੂੰ ਵੱਡੀ ਲੀਡ ਨਾਲ ਜਿਤਾਓ ਇਸ ਮੌਕੇ ਆਪਣੇ ਭਾਸ਼ਣ ਦੌਰਾਨ ਭਾਰਤ ਭੂਸ਼ਣ ਆਸ਼ੂ ਨੇ ਆਮ ਆਦਮੀ ਪਾਰਟੀ ਜੋ ਝੂਠ ਦੀ ਪੰਡ ਹੈ ਨੇ ਅੱਜ ਤੱਕ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਹੁਣ ਨਵਾਂ ਲੋਲੀ ਪੋਪ ਦੇ ਦਿੱਤਾ ਜੇ ਬਲਾਕ ਭਾਈ ਰਣਧੀਰ ਨਗਰ ਦੇ ਨਿਵਾਸੀਆਂ ਨੂੰ
ਤੇ ਟਰਸਟ ਦੀਆਂ ਰਜਿਸਟਰੀਆਂ ਹੋਣਗੀਆਂ ਪਰ ਇਹ ਸਭ ਧੋਖਾ ਹੈ । ਤੁਸੀਂ ਕਿਸੇ ਨੇ ਇਸ ਧੋਖੇ ਵਿੱਚ ਨਹੀਂ ਹੀਂ ਆਉਣਾ ਬੋਰਡਾਂ ਦੇ ਉੱਤੇ ਲਿਖਿਆ ਚੋਗਣੀ ਰਫਤਾਰ
ਉਹ ਰਫਤਾਰ ਹੈ ਕਿ ਆਪਣੀ ਜੇਬ ਰਫਤਾਰ ਨਾਲ ਭਰੀ ਜਾ ਰਹੀ ਹੈ ਵਿਕਾਸ ਨਾਂ ਦੀ ਕੋਈ ਚੀਜ਼ ਨਹੀਂ। ਲਾਅ ਐਂਡ ਆਰਡਰ ਦੀ ਕੋਈ ਚੀਜ਼ ਨਹੀਂ ਇਕ ਸਿਰਫ ਫੰਡਾ ਹੈ ਕਿ ਕੇਜਰੀਵਾਲ ਨੂੰ ਸੰਸਦ ਵਿੱਚ ਭੇਜਣਾ ਉਹਨਾਂ ਸੰਜੀਵ ਅਰੋੜਾ ਨੂੰ ਇੱਥੇ ਜਿਮਨੀ ਚੋਣ ਵਿੱਚ ਉਤਾਰਿਆ ਹੈ ਜੋ ਵਿਕਾਸ ਵੱਲ ਨਾ ਹੋ ਕੇ ਸਿਰਫ ਲੋਲੀਪੋਪ ਵੰਡਣ ਵਿੱਚ ਹੀ ਲੱਗੇ ਹਨ ਮੈਂ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਦਿੰਦਾ ਹਾਂ ਕਿ ਅਸੀਂ ਤੁਹਾਨੂੰ ਬਹੁਤ ਵੱਡੀ ਲੀਡ ਨਾਲ ਹਰਾਵਾਂਗੇ ਉਹ ਤੁਸੀਂ ਯਾਦ ਰੱਖੋਗ। ਮੈਂ ਭਾਈ ਰਣਧੀਰ ਸਿੰਘ ਨਗਰ ਦੇ ਸਮੁੱਚਾ ਇਲਾਕਾ ਵਾਸੀਆਂ ਨੂੰ ਅਪੀਲ ਕਰਦਾ ਜਿਮਨੀ ਚੋਣ ਦੌਰਾਨ ਆਪਣਾ ਭਰੋਸੇਮੰਦ ਜਿਸ ਨੇ ਤੁਹਾਡੀ ਔਖੇ ਸੌਖੇ ਬਾਂਹ ਫੜੀ ਹੈ ਚੋਣ ਨਿਸ਼ਾਨ ਹੱਥ ਪੰਜੇ ਦਾ ਬਟਨ ਦਬਾ ਕੇ ਮੈਨੂੰ ਕਾਮਯਾਬ ਕਰੋ ਤੁਹਾਨੂੰ ਭਰੋਸਾ ਦਿੰਦਾ ਹਾਂ ਤੇ ਮੇਰੀ ਟੀਮ ਅਤੇ ਮੈਂ ਤੁਹਾਨੂੰ ਨਿਰਾਸ਼ ਨਹੀਂ ਹੋਣ ਦਿਆਂਗਾ ਜੋ ਵੀ ਕੰਮ ਹੋਏਗਾ ਉਹ ਪਹਿਲ ਦੇ ਅਧਾਰ ਤੇ ਹੋਏਗਾ। ਇਸ ਮੌਕੇ ਕਾਲੀ ਚਰਨ ਨਈਅਰ ਨੇ ਸਮੁੱਚੀ ਇਲਾਕਾ ਨਿਵਾਸੀ ਅਤੇ ਭਾਰਤ ਭੂਸ਼ਨ ਆਸ਼ੂ ਦਾ ਧੰਨਵਾਦ ਕੀਤਾ ਇਸ ਮੌਕੇ ਹੋਰਨਾਂ ਤੋ ਇਲਾਵਾ ਦਿਨੇਸ਼ ਕੁਮਾਰ,ਰਾਜੂ,ਪਰਮਦੀਪ ਸਿੰਘ,ਰਾਜ ਕੁਮਾਰ.ਅਜੀਤ ਸਿੰਘ,ਲਕੀ,ਇੰਦਰਪਾਲ ਸਿੰਘ ਹਾਜਰ ਸਨ ।
