ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਮਿਲਿਆ ਬਜ਼ੁਰਗਾਂ ਦਾ ਆਸ਼ੀਰਵਾਦ.



“ ਆਪ’ ਉਮੀਦਵਾਰ ਫਰਜੀ ਵਿਕਾਸ ਦੇ ਝੂਠੇ ਬਲਬੂਤੇ ਤੇ ਹਾਰੀ  ਹੋਈ ਚੋਣ ਜਿੱਤਣ ਦੇ ਵੇਖ ਰਹੇ ਹਨ ਸੁਫਨੇ  : ਆਸ਼ੂ


ਲੁਧਿਆਣਾ (ਵਾਸੂ ਜੇਤਲੀ) - ਕਾਂਗਰਸ ਪਾਰਟੀ ਨੇ ਲੁਧਿਆਣਾ ਪੱਛਮੀ ਹਲਕੇ  ਵਿੱਚ ਆਪਣੀ ਚੋਣ ਮੁਹਿੰਮ ਸਿਖਰ ਤੇ  ਪਹੁੰਚਾ ਦਿੱਤੀ ਹੈ । ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਲਗਾਤਾਰ ਮੀਟਿੰਗਾਂ ਦੇ ਸਿਲਸਿਲੇ ਵਿੱਚ ਚੋਣ ਪ੍ਰਚਾਰ ਦੌਰਾਨ ਭਾਈ ਰਣਧੀਰ ਸਿੰਘ ਨਗਰ ਅਤੇ ਸਰਗੋਧਾ ਕਲੋਨੀ ਵਿੱਖੇ ਮੀਟਿੰਗਾਂ ਨੂੰ ਸੰਬੋਧਨ ਕੀਤਾ। ਸਾਬਕਾ ਕੌਂਸਲਰ ਹਰੀ ਸਿੰਘ ਬਰਾੜ ਦੀ ਅਗਵਾਈ ਹੋਠ ਸਥਾਨਕ ਲੋਕਾਂ ਨੇ ਆਪ’ ਸਰਕਾਰ ਦੇ ਤਿੰਨ ਸਾਲਾਂ ਦੇ ਸ਼ਾਸਨ ਤੋਂ ਤੰਗ ਹੋ ਕੇ ਕਾਂਗਰਸ ਦੇ ਹੱਕ ਵਿੱਚ ਵੋਟ ਪਾਉਣ ਦਾ ਭਰੋਸਾ ਆਸ਼ੂ ਨੂੰ ਦਿੱਤਾ।  ਦੂਜੇ ਪਾਸੇ, ਸਥਾਨਕ ਸਰਗੋਧਾ ਕਲੋਨੀ ਵਿੱਖੇ ਬਜ਼ੁਰਗਾਂ ਨੇ ਭਾਰਤ ਭੂਸ਼ਣ ਆਸ਼ੂ ਨੂੰ ਜਿੱਤ ਲਈ ਆਸ਼ੀਰਵਾਦ ਦਿੱਤਾ। ਇਸ ਮੌਕੇ ਆਸ਼ੂ ਦੀ ਪਤਨੀ ਮਮਤਾ ਆਸ਼ੂ ਵੀ ਮੌਜੂਦ ਸੀ। ਆਸ਼ੂ ਨੇ ਰਾਜਨੀਤੀ ਵਿੱਚ ਆਉਣ ਤੋਂ ਬਾਅਦ ਬਜ਼ੁਰਗਾਂ ਤੋਂ ਮਿਲੇ ਪਿਆਰ ਅਤੇ ਆਸ਼ੀਰਵਾਦ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ  ਆਸ਼ੂ ਪਰਿਵਾਰ ਨੂੰ ਹਮੇਸ਼ਾ ਬਜ਼ੁਰਗਾਂ ਦਾ ਆਸ਼ੀਰਵਾਦ ਮਿਲਦਾ ਰਿਹਾ ਹੈ। ਬਜ਼ੁਰਗਾਂ ਦੇ ਆਸ਼ੀਰਵਾਦ ਸਦਕਾ ਹੀ  ਕੌਂਸਲਰ ਤੋਂ ਮੰਤਰੀ ਦੇ ਅਹੁਦੇ ਤੱਕ  ਕਦਮ-ਦਰ-ਕਦਮ ਰਾਹ ਪੱਧਰਾ ਹੋਇਆ ਹੈ। ਦੂਜੇ ਪਾਸੇ, ਭਾਈ ਰਣਧੀਰ ਸਿੰਘ ਨਗਰ ਵਿੱਚ ਆਯੋਜਿਤ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਸ਼ੂ ਨੇ ਕਿਹਾ ਕਿ ਵਿਕਾਸ ਦੀ ਰਫ਼ਤਾਰ ਨੂੰ ਰੋਕਣ ਵਾਲੇ ਲੋਕ ਚੋਣਾਂ ਤੋਂ ਪਹਿਲਾਂ ਫਰਜੀ ਵਿਕਾਸ ਦੇ ਆਧਾਰ ’ਤੇ ਚੋਣ ਮੈਦਾਨ ਵਿੱਚ ਹਾਰੀ ਹੋਈ ਬਾਜੀ ਜਿੱਤਣ ਦੇ ਸੁਪਨੇ ਵੇਖ ਰਹੇ ਹਨ। ਫਗਵਾੜਾ ਵਿੱਚ ਦਿਨ-ਦਿਹਾੜੇ ਬੈਂਕ ਡਕੈਤੀ ਨੂੰ ਅੱਤਵਾਦ ਤੇ ਅਮਨ ਕਾਨੂੰਨ ਦੀ ਮਾੜੀ ਹਾਲਤ ਦੀ ਵਾਪਸੀ ਨਾਲ ਜੋੜਦਿਆਂ ਕਾਂਗਰਸੀ ਉਮੀਦਵਾਰ ਨੇ ਕਿਹਾ ਕਿ ਪੰਜਾਬ ਵਿੱਚ ਸਥਿਤੀ ਦਿਨ-ਬ-ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਕਾਨੂੰਨ ਵਿਵਸਥਾ ਦੀ ਹਾਲਤ ਮਾੜੀ ਹੈ। ਮੁੱਖ ਮੰਤਰੀ ਚੁਟਕਲੇ ਸੁਣਾਉਣ ਵਿੱਚ ਰੁੱਝੇ ਹੋਏ ਹਨ। ਪੰਜਾਬ ਖਾਸਕਰ ਵਿਧਾਨਸਭਾ ਨੂੰ ਇੱਕ ਮਜ਼ਬੂਤ ਇਰਾਦੇ ਵਾਲੇ ਵਿਧਾਇਕ ਦੀ ਲੋੜ ਹੈ।