"ਮੇਰੀ ਅਵਾਜ਼ ਹੀ ਪਹਿਚਾਣ ਹੈ" ਮਿਊਜ਼ਿਕਲ ਗਰੁੱਪ ਵੱਲੋਂ 5ਵੇਂ ਸੰਗੀਤਮਈ ਪ੍ਰੋਗਰਾਮ ਦਾ ਆਯੋਜਨ 1 ਜੂਨ ਨੂੰ.
ਅੰਮ੍ਰਿਤਸਰ ( ਸਵਿੰਦਰ ਸਿੰਘ ) ਜਿੰਦਗੀ ਦੇ ਵਿੱਚ ਆਦਮੀ ਦੀ ਦੌੜ ਭੱਜ ਤੇ ਖਿਚਾਤਾਨੀ ਸਾਰਾ ਦਿਨ ਚੱਲਦੀ ਰਹਿੰਦੀ ਹੈ ਤੇ ਇਸ ਦੌੜ ਭੱਜ ਤੋਂ ਮੁਕਤ ਹੋਣ ਲਈ ਹੈ ਸੰਗੀਤ ਜਿਸ ਨੂੰ ਆਦਮੀ ਸੁਣ ਕੇ ਆਪਣੇ ਆਪ ਨੂੰ ਸਕੂਨ ਦੇ ਵਿੱਚ ਆਇਆ ਮਹਿਸੂਸ ਕਰਦਾ ਹੈ ਤੇ ਇਹ ਬੇੜਾ ਚੁੱਕਿਆ ਹੈ "ਮੇਰੀ ਅਵਾਜ਼ ਹੀ ਪਹਿਚਾਣ" ਮਿਊਜ਼ਿਕਲ ਗਰੁੱਪ ਨੇ ਜੋ ਕਈ ਵਰਿਆਂ ਤੋਂ ਕੰਪਨੀ ਬਾਗ ਛੱਤਰੀ ਹੱਟ ਥੱਲੇ ਆਪਣੀਆਂ ਸੇਵਾ ਨਿਭਾ ਰਿਹਾ ਹੈ !
"ਮੇਰੀ ਅਵਾਜ਼ ਹੀ ਪਹਿਚਾਣ ਹੈ" ਮਿਊਜ਼ਿਕਲ ਗਰੁੱਪ ਦੇ ਐਡਮਿਨ ਰਕੇਸ਼ ਲਿਵਾਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਅੱਜ ਦੀ ਮੀਟਿੰਗ ਬਹੁਤ ਖਾਸ ਹੈ ਕਿਉਂਕਿ ਸਾਡਾ ਇਹ ਮਿਊਜ਼ਿਕਲ ਗਰੁੱਪ ਤਕਰੀਬਨ 3 ਸਾਲਾਂ ਤੋਂ ਲੋਕਾਂ ਨੂੰ ਸੰਗੀਤ ਦੀ ਦੁਨੀਆਂ ਦੇ ਨਾਲ ਜੋੜ ਰਿਹਾ ਹੈ ! ਅੰਮ੍ਰਿਤਸਰ ਦੇ ਕੰਪਨੀ ਵਿੱਚ ਹਫਤੇ ਵਿੱਚ ਸ਼ਨੀਵਾਰ ਤੇ ਐਤਵਾਰ ਕਰੋਕੇ ਤੇ ਗਾਇਕਾਂ ਵੱਲੋਂ ਆਪਣੀ ਆਪਣੀ ਪਸੰਦ ਦੇ ਬਾਲੀਵੁੱਡ ਦੇ ਪੁਰਾਣੇ ਗੀਤਾ ਨੂੰ ਗਾ ਕੇ ਆਪਣਾ ਤੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਹਨ ! "ਮੇਰੀ ਅਵਾਜ਼ ਹੀ ਪਹਿਚਾਣ ਹੈ" ਮਿਊਜ਼ਿਕਲ ਗਰੁੱਪ ਵੱਲੋਂ ਹੁਣ ਤੱਕ 4 ਪ੍ਰੋਗਰਾਮ ਅੰਮ੍ਰਿਤਸਰ ਦੇ ਵੱਖ ਵੱਖ ਹੋਟਲਾਂ ਦੇ ਵਿੱਚ ਕਰ ਚੁੱਕੇ ਹਾ ਹੁਣ 1ਜੂਨ ਨੂੰ ਸਾਡਾ ਪ੍ਰੋਗਰਾਮ ਹੋ ਰਿਹਾ ਹੈ ਜਿਸ ਨੂੰ ਮੇਰੀ ਪਤਨੀ ਅੰਨੁ ਲਿਵਾਸ ਵੱਲੋਂ ਇਸ ਪ੍ਰੋਗਰਾਮ ਦਾ ਆਯੋਜਿਨ ਕੀਤਾ ਜਾ ਰਿਹਾ ਹੈ ਜੋ ਮਜੀਠਾ ਰੋਡ "ਦਾ ਬ੍ਰਦਰ" ਰੈਸਟੋਰੈਂਟ ਦੇ ਵਿੱਚ ਹੋਵੇਗਾ ਜਿਸ ਵਿੱਚ ਤਕਰੀਬਨ 35 ਤੋਂ 40 ਗਾਇਕ ਸਾਰੇ ਪੰਜਾਬ ਤੋਂ ਜਿਸ ਵਿੱਚ ਜਲੰਧਰ, ਗੁਰਦਾਸਪੁਰ ਤੇ ਲੁਧਿਆਣਾ ਤੋਂ ਜੋ 5ਵਾ ਸਾਡਾ ਪ੍ਰੋਗਰਾਮ ਹੋ ਰਿਹਾ ਹੈ ਜੋ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਚੱਲੇਗਾ !
ਰਾਕੇਸ਼ ਲਿਵਾਸ ਨੇ ਦੱਸਿਆਂ ਕਿ ਸਾਡੇ ਜਿੰਨੇ ਵੀ ਪ੍ਰੋਗਰਾਮ ਹੋਏ ਹਨ ਉਹ ਸਾਡੇ ਸਾਰੇ ਮੈਂਬਰ ਸਹਿਬਾਨਾਂ ਦੇ ਸਹਿਯੋਗ ਦੇ ਨਾਲ ਹੋਏ ਹਨ ਜੋ ਗਰੁੱਪ ਦੇ ਨਾਲ ਹਮੇਸ਼ਾ ਚਟਾਣ ਦੀ ਤਰਾਂ ਖੜੇ ਹਨ ! ਇਸ ਮੀਟਿੰਗ ਦੇ ਵਿੱਚ ਵਿਜੇ ਅਰੋੜਾ, ਮੋਹਨ ਬਿਜਾਲਾ, ਅਨਿਲ ਮਹਿਰਾ ਅਤੇ ਮਨਮੋਹਨ ਸ਼ਰਮਾ ਆਦਿ ਮਾਜੂਦ ਸਨ !
