ਅਨੰਦ ਗਰੁੱਪ ਦਿਲਸ਼ੁਮਾਰ ਇੰਟਰਟੇਨਮੈਂਟ ਵੱਲੋਂ "ਗਾਤਾ ਰਹੇ ਮੇਰਾ ਦਿਲ" ਸੰਗੀਤਮਈ ਸ਼ਾਮ ਦਾ ਆਯੋਜਨ.

 

ਅੰਮ੍ਰਿਤਸਰ ( ਸਵਿੰਦਰ ਸਿੰਘ ) ਅਨੰਦ ਗਰੂਪ ਦਿਲਸ਼ੁਮਾਰ ਇੰਟਰਟੇਨਮੈਂਟ ਵੱਲੋਂ "ਗਾਤਾ ਰਹੇ ਮੇਰਾ ਦਿਲ" ਪ੍ਰੋਗਰਾਮ ਦਾ ਆਯੋਜਿਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੋਰ ਤੇ ਸਮਾਜ ਸੇਵਿਕਾ ਸੁਰਭੀ ਵਰਮਾ ਸਨ ਜਿੰਨਾ ਨੇ ਸੰਗੀਤਮਈ ਸ਼ਾਮ ਦੇ ਵਿੱਚ ਸਾਰੇ ਗਾਇਕਾ ਤੇ ਪ੍ਰੋਗਰਾਮ ਦੇ ਆਯੋਜਿਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕੇ ਇਸ ਤਰਾਂ ਦੇ ਪ੍ਰੋਗਰਾਮ ਵੱਧ ਤੋਂ ਵੱਧ ਹੋਣੇ ਚਾਹੀਦੇ ਹਨ ਜੋ ਸਾਡੀ ਨਵੀ ਪੀੜੀ ਚੰਗੀ ਸੇਧ ਲੈ ਸਕੇ ਇਸ ਮੌਕੇ ਤੇ ਬਾਲੀਵੁੱਡ ਪਾਲੀਵੁੱਡ ਦੇ ਅਦਾਕਾਰ ਅਰਵਿੰਦਰ ਭੱਟੀ ਵਿਸੇਸ਼ ਤੋਰ ਤੇ ਸ਼ਾਮਿਲ ਹੋਏ !


ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਚੀਫ ਪ੍ਰਧਾਨ ਤੇ ਗਾਇਕ ਦਿਲਸ਼ੁਮਾਰ ਅਨੰਦ ਅਤੇ ਰਣਜੀਤਾ ਅਨੰਦ ਨੇ ਦੱਸਿਆਂ ਅਨੰਦ ਗਰੁੱਪ ਵੱਲੋਂ ਜਿੱਥੇ ਸੰਗੀਤ ਦੇ ਨਾਲ ਜੁੜੀਆ ਭਾਵੇ ਉਹ ਸੰਗੀਤਕਾਰ, ਗਾਇਕ ਤੇ ਗੀਤਕਾਰ ਹੋਣ ਉਹਨਾਂ ਨੂੰ ਵੱਖ ਵੱਖ ਸਮੇ ਦੇ ਦੌਰਾਨ ਉਹਨਾਂ ਦੁਵਾਰਾਂ ਗਾਏ ਹੋਏ ਗੀਤਾ ਦੇ ਰਾਹੀ ਬਾਲੀਵੁੱਡ ਦੇ ਪਿੱਠਵਰਤੀ ਗਾਇਕਾ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਹੈ ਅੱਜ ਦਾ ਪ੍ਰੋਗਰਾਮ ਮਰਹੂਮ ਗਾਇਕ ਮੁਹੰਮਦ ਰਫੀ, ਲਤਾ ਮਾਗੇਸ਼ਕਾਰ,ਕਿਸ਼ੋਰ ਕੁਮਾਰ, ਮਹਿੰਦਰ ਕਪੂਰ ਸਾਬ ਨੂੰ ਸਮਰਪਿਤ ਸੀ ! ਦੱਸ ਦਈਏ ਕਿ ਇਸ ਵਾਰ ਦਾ ਇਹ ਪ੍ਰੋਗਰਾਮ ਸਿਰਫ ਤੇ ਸਿਰਫ ਅਨੰਦ ਗਰੁੱਪ ਦੇ ਮੇਂਬਰ ਸਹਿਬਾਨਾਂ ਦੇ ਲਈ ਸੀ ਜਿਸ ਵਿੱਚ ਕੋਈ ਵੀ ਕਿਸੇ ਤਰਾਂ ਦੇ ਅਣਗਿਣਤ ਗੀਤਾ ਗਾ ਸਕਦਾ ਸੀ ਅਤੇ ਆਪਣਾ ਮਨੋਰੰਜਨ ਨੱਚ ਟੱਪ ਕੇ ਕਰ ਸਕਦਾ ਸੀ ! ਇਸ ਮੌਕੇ ਤੇ ਅਨੰਦ ਗਰੁੱਪ ਦੇ ਮੈਂਬਰ ਸਹਿਬਾਨ ਵੀ ਮਾਜੂਦ ਸਨ !