"ਮੇਰੀ ਅਵਾਜ਼ ਹੀ ਪਹਿਚਾਣ ਮੇਰੀ" ਮਿਊਜ਼ਿਕਲ ਗਰੁੱਪ ਵੱਲੋਂ ਸੰਗੀਤਮਈ ਪ੍ਰੋਗਰਾਮ ਦਾ ਆਯੋਜਨ.


ਮਾਂ ਸਰਸਵਤੀ ਦੀ ਅਰਚਨਾ ਤੋਂ ਬਾਅਦ ਪ੍ਰੋਗਰਾਮ ਦਾ ਆਗ਼ਾਜ਼ 


ਅੰਮ੍ਰਿਤਸਰ ( ਸਵਿੰਦਰ ਸਿੰਘ ) "ਮੇਰੀ ਅਵਾਜ਼ ਹੀ ਪਹਿਚਾਣ ਮੇਰੀ" ਮਿਊਜ਼ਿਕਲ ਗਰੁੱਪ ਦੇ ਐਡਮਿਨ ਰਕੇਸ਼ ਲਿਵਾਸ ਦੀ ਰਹਿਨੁਮਾਈ ਦੇ ਵਿੱਚ ਇੱਕ ਸੰਗੀਤਮਈ ਪ੍ਰੋਗਰਾਮ ਦਾ ਆਯੋਜਿਨ "ਦਾ ਬ੍ਰਦਰ" ਰੈਸਟੋਰੈਂਟ ਵਿੱਚ ਕੀਤਾ ਗਿਆ ਪ੍ਰੋਗਰਾਮ ਦੀ ਸ਼ੁਰੂਵਾਤ ਮਾਂ ਸਰਸ਼ਵਤੀ ਜੀ ਦੀ ਪ੍ਰਤਿਮਾ ਅੱਗੇ ਜੋਤੀ ਜਗ੍ਹਾ ਕੇ ਕੀਤੀ ਗਈ !


ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਰਕੇਸ਼ ਲਿਵਾਸ ਅਤੇ ਅੰਨੂ ਲਿਵਾਸ ਨੇ ਦੱਸਿਆਂ ਕੇ ਸੰਗੀਤ ਪ੍ਰੇਮੀਆਂ ਦੇ ਲਈ ਅਸੀਂ ਇਸ ਤਰਾਂ ਦੇ ਪ੍ਰੋਗਰਾਮ ਦਾ ਆਯੋਜਿਨ ਕਰਦੇ ਰਹਿੰਦੇ ਹਨ ਅਤੇ ਸੰਗੀਤ ਨੂੰ ਹਰ ਕੋਈ ਪਿਆਰ ਕਰਦਾ ਹੈ ਅਤੇ ਅਸੀਂ ਉਹਨਾਂ ਗਾਇਕਾ ਦੇ ਲਈ ਪ੍ਰੋਗਰਾਮ ਰੱਖਦੇ ਹਾ ਕਿ ਅੱਜ ਜਿੰਨੇ ਵਿੱਚ ਗਾਇਕਾ ਨੇ ਤੁਹਾਡੇ ਸਾਹਮਣੇ ਗਾਇਆ ਹੈ ਇੰਨਾ ਵਿੱਚ ਕੋਈ ਵੀ ਮਾਹਿਰ ਗਾਇਕ ਨਹੀਂ ਹੈ ਜੋ ਵੱਡੀਆਂ ਵੱਡੀਆਂ ਸਟੇਜਾਂ ਦੇ ਜਾ ਕੇ ਗਾਉਂਦੇ ਹਨ ਇਹ ਵੱਖ ਵੱਖ ਕਿੱਤੇ ਲਈ ਕੰਮ ਕਰਦੇ ਹਨ ਜਿੰਨਾ ਨੂੰ ਅਸੀਂ ਇੱਕ ਛੋਟੀ ਜਿਹੀ ਸਟੇਜ ਦੇ ਕੇ ਗਾਉਣ ਦਾ ਮੌਕਾ ਦਿੰਦੇ ਹਨ ਜਿਸ ਨਾਲ ਇਹਨਾਂ ਸਾਰਿਆਂ ਦਾ ਮਨੋਰੰਜਨ ਵੀ ਹੋ ਜਾਂਦਾ ਹੈ ਅਤੇ ਇਹ ਪ੍ਰੋਗਰਾਮ ਇੱਕ ਪਰਿਵਾਰਿਕ ਪ੍ਰੋਗਰਾਮ ਹੈ ਜਿਸ ਵਿੱਚ ਜਿੰਨੇ ਵੀ ਗਾਇਕ ਸ਼ਾਮਿਲ ਹੁੰਦੇ ਹਨ ਉਹ ਆਪਣੇ ਪਰਿਵਾਰ ਸਮੇਤ ਆ ਕੇ ਸੰਗੀਤ ਦਾ ਆਨੰਦ ਮਾਣਦੇ ਹਨ!


ਇਸ ਮੌਕੇ ਤੇ "ਮੇਰੀ ਅਵਾਜ਼ ਹੀ ਪਹਿਚਾਣ ਮੇਰੀ" ਮਿਊਜ਼ਿਕਲ ਗਰੁੱਪ ਦੇ ਮੈਂਬਰ ਜਿੰਨਾ ਵਿੱਚ ਸੰਜੀਵ ਪੁਰੀ, ਨਰਿੰਦਰ, ਵਿਜੇ ਅਰੋੜਾ, ਮੋਹਨ ਬਾਜਾਲਾ, ਅਨਿਲ ਮਹਿਰਾ,ਮਨਮੋਹਨ ਸ਼ਰਮਾ, ਡਾ: ਸੁਖਰਾਜਪੂਤ ਸਿੰਘ, ਰਾਕੇਸ਼ ਅਰੋੜਾ, ਤਿਲਕ ਰਾਜ ਸੂਰੀ, ਅਲੀਸ਼ਾ ਭਾਵਨਾ, ਰਾਜ ਕੁਮਾਰ ਮਨੀ, ਸੁਸ਼ੀਲ,ਜਤਿਨ,ਜਤਿੰਦਰ ਸਿੰਘ, ਕੁਲਵਿੰਦਰ ਸਿੰਘ, ਸੰਜੀਵ, ਡਾ: ਕਿਰਪਾਲ ਸਿੰਘ ਆਦਿ ਮਾਜੂਦ ਸਨ !