ਸਮਾਜ ਸੇਵੀ ਅਮਰੀਕ ਸਿੰਘ ਈਟੀਓ, ਸਰਪੰਚ ਕੇਵਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਚੇਅਰਮੈਨ ਸੂਬੇਦਾਰ ਛਨਾਖ ਸਿੰਘ ਨੂੰ ਸਨਮਾਨਿਤ ਵੀ ਕੀਤਾ.

ਜੰਡਿਆਲਾ ਗੁਰੂ/ ਸਤਿੰਦਰ ਸਿੰਘ ਅਠਵਾਲ।                                                                       ਪੰਜਾਬ ਵਿੱਚ ਰਾਜ ਕਰ ਰਹੀ ਭੰਗਵਤ ਸਿੰਘ ਮਾਨ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ' ਯੁੱਧ ਨਸ਼ਿਆਂ ਵਿਰੁੱਧ ' ਮੁਹਿੰਮ ਨੂੰ ਜੰਗੀ ਪੱਧਰ ਤੇ ਜਾਰੀ ਰੱਖਿਆ ਜਾਵੇਗਾ ਤੇ ਕਿਸੇ ਵੀ ਤਰ੍ਹਾਂ ਦੇ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਗਹਿਰੀ ਮੰਡੀ ਦੇ ਚੇਅਰਮੈਨ ਸੂਬੇਦਾਰ ਛਨਾਖ ਸਿੰਘ ਜੌਹਲ, ਸਮਾਜ ਸੇਵੀ ਅਮਰੀਕ ਸਿੰਘ ਈਟੀਓ ਨੰਗਲ ਦਿਆਲ ਸਿੰਘ ਤੇ ਸਰਪੰਚ ਕੇਵਲ ਸਿੰਘ ਨੇ ਪਿੰਡ ਨੰਗਲ ਦਿਆਲ ਸਿੰਘ ਵਿਖੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਨਸ਼ਿਆਂ ਦੇ ਤਸਕਰਾਂ ਨੂੰ ਚਿਤਾਵਨੀ ਦਿੰਦਿਆਂ ਸਾਰੇ ਹੀ ਆਗੂਆਂ ਨੇ ਕਿਹਾ ਕਿ ਜਾਂ ਤਾਂ ਉਹ ਨਸ਼ਿਆਂ ਦਾ ਕਾਰੋਬਾਰ ਬੰਦ ਕਰ ਦੇਣ ਜਾਂ ਫਿਰ ਪੰਜਾਬ ਛੱਡ ਕੇ ਚਲੇ ਜਾਣ। ਇਸ ਮੌਕੇ ਤੇ ਐਕਸਾਈਜ਼ ਵਿਭਾਗ ਵਿੱਚ ਬਤੌਰ ਈਟੀਓ ਦੀਆਂ ਸੇਵਾਵਾਂ ਨਿਭਾ ਰਹੇ ਅਮਰੀਕ ਸਿੰਘ ਨੰਗਲ ਦਿਆਲ ਸਿੰਘ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪਿੰਡ ਨੰਗਲ ਦਿਆਲ ਸਿੰਘ ਦੇ ਮੌਜੂਦਾ ਸਰਪੰਚ ਕੇਵਲ ਸਿੰਘ ਤੇ ਹੋਰਨਾਂ ਨੇ ਚੇਅਰਮੈਨ ਸੂਬੇਦਾਰ ਛਨਾਖ ਸਿੰਘ ਜੌਹਲ ਤੇ ਉਹਨਾਂ  ਨੂੰ ਸਿਰੋਪਾਓ ਪਾ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਤੇ ਬੀਡੀਪੀਓ ਜੰਡਿਆਲਾ ਗੁਰੂ ਸੰਤੋਖ ਸਿੰਘ, ਡਾ. ਸੌਰਵ ਬਲਾਕ ਐਜੂਕੇਟਰ, ਡਾਕਟਰ  ਸ਼ਰਨਜੋਤ ਸਿੰਘ ਮੱਲੀ, ਆਪ ਆਗੂ ਮਨਿੰਦਰਪਾਲ ਸਿੰਘ, ਸਾਬਕਾ ਸਰਪੰਚ ਤਰਸੇਮ ਸਿੰਘ, ਨੰਬਰਦਾਰ ਸਤਨਾਮ ਸਿੰਘ ਕਾਲਾ, ਮਾਸਟਰ ਰਛਪਾਲ ਸਿੰਘ ਮੈਂਬਰ ਪੰਚਾਇਤ, ਮੈਂਬਰ ਪੰਚਾਇਤ ਅਵਤਾਰ ਸਿੰਘ ਵਡਾਲਾ ਜੌਹਲ, ਸਰਪੰਚ ਜਗਜੀਤ ਸਿੰਘ, ਸਤਿੰਦਰ ਸਿੰਘ ਜੰਡਿਆਲਾ ਗੁਰੂ, ਸੰਦੀਪ ਸਿੰਘ ਨੰਗਲ ਦਿਆਲ ਸਿੰਘ, ਨਵਾਂ ਪਿੰਡ ਦੇ ਸਰਪੰਚ ਡਾਕਟਰ ਸਰਬਜੀਤ ਸਿੰਘ ਸਾਹਬਾ, ਪਿੰਡ  ਰਸੂਲਪੁਰ ਕਲਾਂ ਦੇ ਸਰਪੰਚ ਗੁਰਸਿੰਦਰ ਸਿੰਘ ਚਾਹਲ, ਸਰਪੰਚ ਮੰਗਲ ਸਿੰਘ ਫਤਿਹਪੁਰ ਰਾਜਪੂਤਾਂ, ਰੋਬਿਨ ਅਮਰਕੋਟ, ਸਾਬਕਾ ਮੈਂਬਰ ਬਲਵਿੰਦਰ ਸਿੰਘ, ਚਰਨਜੀਤ ਸਿੰਘ ਮੱਖਣਵਿੰਡੀ, ਡਾਕਟਰ ਦਲੇਰ ਸਿੰਘ ਜੌਹਲ, ਏਐਸਆਈ ਤਰਸੇਮ ਸਿੰਘ, ਏਐਸਆਈ ਲੱਖਾ ਸਿੰਘ, ਰਣਜੀਤ ਸਿੰਘ ਰਾਣਾ ਸਰਪੰਚ ਫਤਿਹਪੁਰ ਰਾਜਪੂਤਾਂ ਖੁਰਦ, ਪ੍ਰਧਾਨ ਸ਼ਰਨਜੀਤ ਸਿੰਘ, ਤਰਸੇਮ ਸਿੰਘ, ਹੌਲਦਾਰ ਜਸਬੀਰ ਸਿੰਘ, ਸਰਪੰਚ ਸਾਹਬ ਸਿੰਘ ਤੋਂ ਇਲਾਵਾ ਪਿੰਡ ਨੰਗਲ ਦਿਆਲ ਸਿੰਘ ਦੀ ਪੰਚਾਇਤ ਤੇ ਇਲਾਕੇ ਦੀਆਂ ਕਈ ਨਾਮਵਰ ਸ਼ਖਸੀਅਤਾਂ ਹਾਜ਼ਰ ਸਨ।