ਸ਼ਹੀਦ ਜੈਮਲ ਸਿੰਘ ਸੀਨੀਅਰ ਸੈਕ : ਸਕੂਲ ਮਾਨਾਂਵਾਲਾ ਵਿਖੇ ਟ੍ਰੈਫਿਕ ਜਾਗਰੂਕਤਾ ਸੈਮੀਨਾਰ ਕਰਵਾਇਆ.
ਜੰਡਿਆਲਾ ਗੁਰੂ/ਸਤਿੰਦਰ ਸਿੰਘ ਅਠਵਾਲ ਸ਼ਹੀਦ ਜੈਮਲ ਸਿੰਘ ਸੀਨੀਅਰ ਸੈਕ: ਸਕੂਲ ਮਾਨਾਂਵਾਲਾ ਅੰਮ੍ਰਿਤਸਰ ਵਿਖੇ ਟ੍ਰੈਫਿਕ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ । ਇਸ ਮੌਕੇ ਏ. ਐੱਸ.ਆਈ ਇੰਦਰਮੋਹਨ ਸਿੰਘ ਇੰਚਾਰਜ ਟ੍ਰੈਫਿਕ ਐਜੂਕੇਸ਼ਨਲ ਸੈਲ ਅੰਮ੍ਰਿਤਸਰ ( ਦਿਹਾਤੀ ) ਅਤੇ ਸੁਰਜਨ ਸਿੰਘ ਟ੍ਰੈਫਿਕ ਮਾਰਸ਼ਲ ਅੰਮ੍ਰਿਤਸਰ ( ਦਿਹਾਤੀ ) ਵੱਲੋਂ ਸਕੂਲ ਦੇ ਬੱਚਿਆ ਨੂੰ ਟ੍ਰੈਫਿਕ ਨਿਯਮਾ ਦੀ ਪਾਲਣਾ ਕਰਨ ਅਤੇ ਜਾਗਰੂਕ ਕੀਤਾ ਗਿਆ । ਉਹਨਾਂ ਵੱਲੋਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਕਿਹਾ ਗਿਆ । ਇਸ ਮੌਕੇ ਉਹਨਾਂ ਵੱਲੋਂ ਸਕੂਲੀ ਬੱਚਿਆਂ ਨੂੰ ਟ੍ਰੈਫਿਕ ਦੇ ਰੂਲਜ਼ ਦੇ ਨਾਲ ਇਹ ਵੀ ਦੱਸਿਆ ਕਿ ਆਪਣੇ ਵੱਢਿਆ ਨੂੰ ਨੂੰ ਟ੍ਰੈਫਿਕ ਦੇ ਰੂਲਜ਼ ਬਾਰੇ ਸਮਝਾਓ । ਇਸ ਮੌਕੇ ਪ੍ਰਿੰਸੀਪਲ ਮੈਡਮ ਸੁਖਰੁਪਿੰਦਰ ਕੌਰ,ਗੁਰਿੰਦਰਜੀਤ ਸਿੰਘ, ਮਹਿਲਜੀਤ ਸਿੰਘ,ਕੰਵਲਜੀਤ ਸਿੰਘ ਅਤੇ ਸਕੂਲ ਦੇ ਬੱਚੇ ਹਾਜ਼ਰ ਸਨ ।
