ਆਪ ਦੇ ਸੂਬਾ ਜੁਆਇੰਟ ਸਕੱਤਰ ਖਾਮਿਦ ਅਲੀ ਅਤੇ ਸ਼ਮਸ਼ੇਰ ਸਿੰਘ ਗਰੇਵਾਲ ਦੀ ਅਗਵਾਈ ਹੇਠ ਸੈਂਕੜੇ ਲੋਕਾਂ ਨੇ ਆਪ ਦਾ ਝਾੜੂ ਛੱਡ ਕੇ ਫੜਿਆ ਕਾਂਗਰਸ ਦਾ ਹੱਥ.
ਭਾਰਤੀ ਜਨਤਾ ਦੇ ਸਿਰਕੱਢ ਆਗੂ ਅਤੇ ਵਰਕਰਾਂ ਨੇ ਵੀ ਕੀਤੀ ਕਾਂਗਰਸ ਵਿੱਚ ਸ਼ਮੂਲੀਅਤ
* ਕਾਂਗਰਸ ਨੇ ਜ਼ਮੀਨੀ ਪੱਧਰ ’ਤੇ ਕੀਤਾ ਵਿਕਾਸ ਕੀਤਾ , ਆਪ ਵੰਡ ਰਹੀ ਕੇਵਲ ਵਿਕਾਸ ਦੇ ਝੂਠੇ ਪੋਸਟਰ - ਆਸ਼ੂ
* ਕਾਂਗਰਸ ਦੇ ਪਰਿਵਾਰ ਵਿੱਚ ਦਿਨੋ ਦਿਨ ਹੋ ਰਿਹਾ ਵੱਡਾ ਵਾਧਾ - ਰਾਣਾ ਗੁਰਜੀਤ
ਲੁਧਿਆਣਾ। ਕਾਂਗਰਸ ਘੱਟ ਗਿਣਤੀ ਵਿਭਾਗ ਦੇ ਪੰਜਾਬ ਜਨਰਲ ਸਕੱਤਰ ਇਮਰਾਨ ਰਜ਼ਾ ਦੇ ਯਤਨਾਂ ਸਦਕਾ ਸੈਂਕੜੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਝਾੜੂ ਛੱਡ ਕੇ ਕਾਂਗਰਸ ਦਾ ਹੱਥ ਫੜ ਲਿਆ। ਵਿਧਾਨ ਸਭਾ ਪੱਛਮੀ ਦੇ ਚੋਣ ਇੰਚਾਰਜ ਰਾਣਾ ਗੁਰਜੀਤ ਸਿੰਘ ਅਤੇ ਭਾਰਤ ਭੂਸ਼ਣ ਆਸ਼ੂ ਨੇ ਕਾਂਗਰਸ ਵਿੱਚ ਸ਼ਾਮਲ ਹੋਏ ‘ਆਪ’ ਦੇ ਪੰਜਾਬ ਜੁਆਇੰਟ ਸਕੱਤਰ ਖਾਮਿਦ ਅਲੀ ਅਤੇ ਜੁਆਇੰਟ ਸਕੇਤਰ ਸ਼ਮਸ਼ੇਰ ਸਿੰਘ ਗਰੇਵਾਲ, ਸੁਬੇਗ ਸਿੰਘ ਗਰੇਵਾਲ, ਨਵਦੀਪ ਜਿੰਮੀ, ਜ਼ਿਲ੍ਹਾ ਸੰਯੁਕਤ ਸਕੱਤਰ ਆਬਿਦ ਅੰਸਾਰੀ, ’ਆਪ’ ਯੂਥ ਆਗੂ ਲਾਲੀ ਸ਼ਰਮਾ, ਵਿਧਾਨ ਸਭਾ ਕਮੇਟੀ ਮੈਂਬਰ ਮੁਕੇਸ਼ ਅਤੇ ਸੈਂਕੜੇ ਲੋਕਾਂ ਦਾ ਕਾਂਗਰਸ ਪਰਿਵਾਰ ਵਿੱਚ ਸ਼ਾਮਲ ਹੋਣ ’ਤੇ ਨਿੱਘਾ ਸਵਾਗਤ ਕੀਤਾ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਸਿਰਕੱਢ ਆਗੂ ਤੇ ਪਾਰਟੀ ਨੂੰ ਸਮਰਪਿਤ ਵਰਕਰ ਸਰਦਾਰ ਗੁਰਕਿਪ੍ਰਾਲ ਸਿੰਘ ਢੰਡਾਰੀ, ਚਰਨ ਸਿੰਘ, ਬਲਜਿੰਦਰ ਸਿੰਘ ਅੱਤੇ ਬਲਜੀਤ ਸਿੰਘ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਆਮ ਆਦਮੀ ਪਾਰਟੀ ਦੀ ਦਿੱਲੀ ਲੀਡਰਸ਼ਿਪ ਤੋਂ ਨਾਰਾਜ ਆਪ ਦੇ ਸੰਯੁਕਤ ਸਕੱਤਰ ਖਾਮਿਦ ਅਲੀ ਅਤੇ ਸ਼ਮਸ਼ੇਰ ਸਿੰਘ ਗਰੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਹੁਣ ਆਮ ਤੇ ਵਫ਼ਾਦਾਰ ਵਲੰਟੀਅਰਾਂ ਦੀ ਬਜਾਏ ਖਾਸ ਲੋਕਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਰਾਜ ਸਭਾ ਚੋਣਾਂ ਹੋਣ, ਵਿਧਾਨ ਸਭਾ ਚੋਣਾਂ ਹੋਣ ਜਾਂ ਚੇਅਰਮੈਨਾਂ ਦੇ ਅਹੁਦੇ ਵੰਡਦੇ ਸਮੇਂ ਪਾਰਟੀ ਦੀ ਬਜਾਏ ਬਾਹਰੀ ਲੋਕਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਪੱਛਮੀ ਹਲਕੇ ਦੇ ਇੰਚਾਰਜ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਝਾੜੂ ਵਾਲਿਆਂ ਦੀਆਂ ਨੀਤੀਆਂ ਤੋਂ ਨਾਖੁਸ਼ ਜ਼ਮੀਨੀ ਪੱਧਰ ਦੇ ਵਰਕਰ ਕਾਂਗਰਸ ਵੱਲ ਰੁੱਖ ਕਰ ਰਹੇ ਹਨ। ਭਾਰਤ ਭੂਸ਼ਣ ਆਸ਼ੂ ਨੇ ਕਾਂਗਰਸ ਪਰਿਵਾਰ ਵਿੱਚ ਸ਼ਾਮਲ ਹੋਣ ਵਾਲੇ ’ਆਪ’ ਆਗੂਆਂ ਅਤੇ ਵਰਕਰਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਵਿਧਾਨ ਸਭਾ ਪੱਛਮੀ ਦੇ ਚੋਣ ਮੈਦਾਨ ਵਿੱਚ ਲੜਾਈ ਸੱਚ ਅਤੇ ਝੂਠ ਵਿਚਕਾਰ ਹੈ। ਕਾਂਗਰਸ ਨੇ ਜ਼ਮੀਨੀ ਪੱਧਰ ’ਤੇ ਵਿਕਾਸ ਕੀਤਾ ਹੈ ਜੋ ਜ਼ਮੀਨੀ ਪੱਧਰ ’ਤੇ ਸਾਫ ਤੌਰ ’ਤੇ ਦਿਖਾਈ ਦੇ ਰਿਹਾ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਵਿਕਾਸ ਦੇ ਝੂਠੇ ਪੋਸਟਰ ਵੰਡ ਕੇ ਵਿਕਾਸ ਦਾ ਰੌਲਾ ਪਾ ਰਹੀ ਹੈ। ਕਾਂਗਰਸ ਘੱਟ ਗਿਣਤੀ ਵਿਭਾਗ ਦੇ ਪੰਜਾਬ ਜਨਰਲ ਸਕੱਤਰ ਇਮਰਾਨ ਰਜ਼ਾ ਨੇ ਕਿਹਾ ਕਿ ਮੁਸਲਿਮ ਭਾਈਚਾਰਾ ਕਾਂਗਰਸ ਦਾ ਸਮਰਥਨ ਕਰੇਗਾ। ਇਸ ਮੌਕੇ ਲਾਲੀ ਸ਼ਰਮਾ, ਨਵਜੋਤ ਸਿੰਘ ਨਵੀ, ਇੰਦਰਪ੍ਰੀਤ ਸਿੰਘ, ਜੀ.ਐਸ.ਕਪੂਰ, ਸਲੀਮ ਸਲਮਾਨੀ, ਹਾਤਿਮ ਖਾਨ,ਆਬਿਦ ਅੰਸਾਰੀ, ਅਮੀਰ ਖਾਨ, ਨਵਦੀਪ ਰਾਜਾ, ਰਹਿਮਤ ਅਲੀ, ਸ਼ਾਹਿਦ ਖਾਨ, ਅਬਦੁਲ ਕਾਦਿਰ, ਸ਼ਾਹਬਾਜ਼ ਖਾਨ, ਜ਼ੁਬੈਰ ਖਾਨ, ਰੋਸ਼ਨ, ਮੁਹੰਮਦ. ਰਾਸ਼ਿਦ, ਜਾਵੇਦ ਅਲੀ ਅਤੇ ਹੋਰਾਂ ਨੇ ਵੀ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।
