ਕੁੱਲ ਹਿੰਦ ਖੇਤ ਮਜਦੂਰ ਯੁਨੀਅਨ ਦੀਆਂ ਸਰਗਰਮੀਆਂ ਤੇਜ਼ ਕਰਨ ਦੇ ਲਈ ਅਹਿਮ ਮੀਟਿੰਗ ਹੋਈ.
ਜੰਡਿਆਲਾ ਗੁਰੂ/ਸਤਿੰਦਰ ਸਿੰਘ ਅਠਵਾਲ ਕੁੱਲ ਹਿੰਦ ਖੇਤ ਮਜਦੂਰ ਯੁਨੀਅਨ ਦੀਆਂ ਸਰਗਰਮੀਆਂ ਤੇਜ਼ ਕਰਨ ਦੇ ਲਈ ਅਹਿਮ ਵਿਚਾਰ ਵਿਟਾਂਰੇ ਕੀਤੇ। ਪ੍ਰਧਾਨ ਕੁਲਦੀਪ ਸਿੰਘ ਜੱਬੋਵਾਲ ਦੀ ਪ੍ਰਧਾਨਗੀ ਹੇਠਾਂ ਪਿੰਡ ਸਰਜਾ ਵਿਖੇ ਤਹਿਸੀਲ ਸਕੱਤਰ ਜਗੀਰ ਸਿੰਘ ਦੇ ਗ੍ਰਿਹ ਵਿਖੇ ਅਹਿਮ ਮੀਟਿੰਗ ਹੋਈ । ਜਿਸ ਵਿੱਚ ਜਥੇਬੰਦੀ ਦੇ ਜਨਰਲ ਸਕੱਤਰ ਕਾਮਰੇਡ ਜਸਬੀਰ ਸਿੰਘ ਝਬਾਲ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਪੱਤਰਕਾਰਾਂ ਗੱਲ ਬਾਤ ਕਰਦੇ ਜਸਬੀਰ ਸਿੰਘ ਝਬਾਲ ਨੇ ਕਿਹਾ ਕਿ ਤਹਿਸੀਲ ਦੇ ਪਿੰਡਾਂ ਵਿੱਚ ਜਥੇਬੰਦੀ ਦੀ ਮੈਂਬਰਸ਼ਿੱਪ,ਯੁਨਿਟ,ਅਤੇ ਸਕੂਲਿੰਗ ਕਰਨ ਦੀ ਮਹਿਮ ਨੂੰ ਪਿੰਡਾਂ ਵਿੱਚ ਪਰਚਾਰਨ ਦੀ ਲੋੜ ਹੈ । ਇਸ ਮੌਕੇ ਕੁਲਦੀਪ ਜੱਬੋਵਾਲ ਨੇ ਕਿਹਾ ਕਿ ਜਥੇਬੰਦੀ ਦੇ ਬਿਲਡਿੰਗ ਕੋਟੇ ਫੰਡ ਨੂੰ ਕੋਟੇ ਮੁਤਾਬਿਕ ਪੂਰਾ ਕਰਨ ਦਾ ਫ਼ੈਸਲਾ ਕੀਤਾ ਹੈ।ਇਥੇ ਬਾਬਾ ਬਕਾਲਾ ਦੇ ਤਹਿਸੀਲ ਸਕੱਤਰ ਜਗੀਰ ਸਿੰਘ ਸਰਜਾ ਨੇ ਮੀਟਿੰਗ ਵਿੱਚ ਲਏ ਫੈਸਲਿਆਂ ਨੂੰ ਤਨਦੇਹੀ ਨਾਲ ਲਾਗੂ ਕਰਨ ਲਈ ਔਹਦੇਦਾਰ ਸਾਥੀਆਂ ਨੂੰ ਪੂਰੀ ਜਿਮੇਵਾਰੀ ਨਿਭਾਉਣ ਦਾ ਸੱਦਾ ਦਿੱਤਾ। ਇਸ ਮੌਕੇ ਸਾਥੀ ਕਾਮਰੇਡ ਸਰਵਣ ਸਿੰਘ ਤਰਸਿੱਕਾ,ਕਾਮਰੇਡ ਜਗੀਰ ਸਿੰਘ ਸਰਜਾ,ਕਾਮਰੇਡ ਬੂਟਾ ਸਿੰਘ ਮਧੇਪੁਰ ,ਕਾਮਰੇਡ ਕੁਲਦੀਪ ਸਿੰਘ ਜੱਬੋਵਾਲ,ਕਾਮਰੇਡ ਬਲਦੇਵ ਸਿੰਘ ਡੇਅਰੀਵਾਲ,ਕਾਮਰੇਡ ਗੁਰਦੀਪ ਸਿੰਘ ਬੁਤਾਲਾ,ਕਾਮਰੇਡ ਕਰਤਾਰ ਸਿੰਘ ਛੱਜਲਵੱਡੀ ਆਦਿ ਹਾਜ਼ਰ ਹੋਏ ਸਨ। ਤਹਿਸੀਲ ਪ੍ਰਧਾਨ ਨੇ ਪਹੁੰਚੇ ਕਾਮਰੇਡ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਲਏ ਫੈਸਲਿਆਂ ਤੇ ਅਮਲ ਕਰਨ ਦਾ ਸੱਦਾ ਦਿੱਤਾ।