ਬਾਬਾ ਜੀਵਨ ਸਿੰਘ ਸਰਬ ਸਾਂਝੀ ਸੇਵਾ ਸੁਸਾਇਟੀ(ਪੰਜਾਬ) ਦੇ ਚੱਲ ਰਹੇ ਲੋਕ ਭਲਾਈ ਮੁਖੀ ਭਾਈ ਮਨਜੀਤ ਸਿੰਘ ਨੇ ਬੀ.ਜੇ.ਪੀ ਮੁੱਖ ਮੰਤਰੀ ਵਿਜੇ ਰੁਪਾਨੀਂ ਨੂੰ ਕਾਰਜਾਂ ਬਾਰੇ ਜਾਣੂ ਕਰਵਾਇਆ.

ਧੰਨ                                                                                                                                       ਜੰਡਿਆਲਾ ਗੁਰੂ ( ਸਤਿੰਦਰ ਸਿੰਘ ਅਠਵਾਲ                                                                                                                                    ਧੰਨ ਬਾਬਾ ਜੀਵਨ ਸਿੰਘ ਸਰਬ ਸਾਂਝੀ ਸੇਵਾ ਸੁਸਾਇਟੀ(ਪੰਜਾਬ ) ਦੇ ਮੁੱਖ ਸੇਵਾਦਾਰ ਭਾਈ ਸ. ਮਨਜੀਤ ਸਿੰਘ ਦੇਲਾਂਵਾਲ ਅੱਜ ਅਹਿਮਦਾਬਾਦ ਵਿਖੇ ਗੁਜਰਾਤ ਦੇ ਸਾਬਕਾ ਬੀ.ਜੇ.ਪੀ  ਮੁੱਖ ਮੰਤਰੀ ਵਿਜੇ ਰੁਪਾਨੀਂ  ਦੇ ਪੁੱਤਰ ਰਾਜੇਸ਼ ਰੁਪਾਨੀ  ਨਾਲ ਮੁਲਾਕਾਤ ਕੀਤੀ । ਧੰਨ ਬਾਬਾ ਜੀਵਨ ਸਿੰਘ ਸਰਬ ਸਾਂਝੀ ਸੇਵਾ ਸੁਸਾਇਟੀ(ਪੰਜਾਬ) ਦੇ ਚੱਲ ਰਹੇ ਲੋਕ ਭਲਾਈ ਕਾਰਜਾਂ ਬਾਰੇ ਜਾਣੂ ਕਰਵਾਇਆ । ਜਿਵੇਂ ਕੇ ਹਲਕਾ ਜੰਡਿਆਲਾ ਗੁਰੂ ਲਈ ਇਕ ਫ੍ਰੀ ਐਂਬੂਲੈਂਸ ਸੇਵਾ, ਗਰੀਬ ਪਰਿਵਾਰ ਦੀਆ ਧੀਆ ਦੇ ਵਿਆਹ ਕਾਰਜਾਂ ਲਈ ਸ਼ਗਨ ਸਕੀਮ,ਗਰੀਬ ਪਰਿਵਾਰ ਦੇ ਮਕਾਨ ਵਿੱਚ ਮਾਲੀ ਸਹਾਇਤਾ,ਰਾਸ਼ਨ ਦੀ ਸੇਵਾ,ਪੈਸਿਆ ਦੀ ਮਾਲੀ ਸਹਾਇਤਾ,ਵਿਧਵਾ ਬੀਬੀਆ ਲਈ ਰਾਸ਼ਨ ਸਹਾਇਤਾ, ਬਚਿਆ ਦੀ ਸਕੂਲ ਫੀਸ,ਕਿਤਾਬਾ ਕਾਪੀਆਂ, ਬੱਚਿਆ ਨੂੰ ਸਪੋਰਟਸ ਕਿੱਟਾ ਤੇ ਹੋਰ ਦਵਾਈਆਂ ਆਦਿ ਦੀ ਸੇਵਾ ਬਾਰੇ ਦੱਸਿਆ । ਇਸ ਮੌਕੇ ਸ੍ਰੀ ਰਾਜੇਸ਼ ਸ਼ਰਮਾ  ਨੇ ਸੁਸਾਇਟੀ ਨੂੰ ਹਰ ਤਰਾਂ ਦਾ ਸਹਿਯੋਗ ਦੇਣ  ਦਾ ਭਰੋਸਾ ਦਿੱਤਾ ਅਤੇ ਸੁਸਾਇਟੀ ਦੇ ਇਨਾਂ ਸ਼ਲਾਗਾਯੋਗ ਕੰਮਾ ਦੀ ਤਾਰੀਫ਼ ਕੀਤੀ ਉਨਾ ਕਿਹਾ ਅਸੀ ਏਨਾਂ ਲੋਕ ਭਲਾਈ ਕਾਰਜਾਂ ਵਿੱਚ ਹਮੇਸ਼ਾ ਨਾਲ ਹਾਂ ਅਤੇ ਨਾਲ ਹੀ ਰਹਾਂਗੇ।