ਲੁਧਿਆਣਾ ਪੱਛਮੀ ਵਿੱਚ 20 ਤੋਂ ਵੱਧ 'ਆਪ' ਵਰਕਰਾਂ ਦੀ ਹੋਈ ਘਰ ਵਾਪਸੀ.
*ਕੁਝ ਦਿਨ ਪਹਿਲਾਂ ਹੀ ਇਹ ਲੋਕ 'ਆਪ' ਕੌਂਸਲਰ ਸੰਨੀ ਮਾਸਟਰ ਨਾਲ ਕਾਂਗਰਸ ਵਿੱਚ ਹੋ ਗਏ ਸਨ ਸ਼ਾਮਲ, ਵਾਪਸੀ 'ਤੇ ਉਨ੍ਹਾਂ ਨੇ ਕਿਹਾ - ਕਾਂਗਰਸ ਵਿੱਚ ਆਮ ਲੋਕਾਂ ਦੀ ਕੋਈ ਮਹੱਤਤਾ ਨਹੀਂ ਹੈ*
*ਆਪ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਨੇ ਪਾਰਟੀ ਵਿੱਚ ਵਾਪਸ ਆਉਣ ਲਈ ਸਾਰੇ ਵਰਕਰਾਂ ਦਾ ਕੀਤਾ ਧੰਨਵਾਦ ਅਤੇ ਸਵਾਗਤ*
*ਲੁਧਿਆਣਾ, 4 ਜੂਨ*
ਲੁਧਿਆਣਾ ਪੱਛਮੀ ਵਿਧਾਨ ਸਭਾ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ (ਆਪ) ਨੂੰ ਫਿਰ ਤੋਂ ਵੱਡੀ ਮਜਬੂਤੀ ਮਿਲੀ ਹੈ। 'ਆਪ' ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਦੋ ਦਰਜਨ ਦੇ ਕਰੀਬ ਵਰਕਰ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਵਿੱਚ ਦੁਬਾਰਾ ਸ਼ਾਮਲ ਹੋ ਗਏ।
ਹਾਲ ਹੀ ਵਿੱਚ, ਇਹ ਸਾਰੇ ਲੋਕ ਵਾਰਡ ਨੰਬਰ 58 ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਰਹੇ ਸੰਨੀ ਮਾਸਟਰ ਦੇ ਨਾਲ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਪਾਰਟੀ ਵਿੱਚ ਵਾਪਸ ਆਉਣ 'ਤੇ, ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਸਾਨੂੰ ਘੁਟਣ ਮਹਿਸੂਸ ਹੋ ਰਹੀ ਸੀ, ਕਿਉਂਕਿ ਉੱਥੇ ਆਮ ਲੋਕਾਂ ਦੀ ਕੋਈ ਮਹੱਤਤਾ ਨਹੀਂ ਹੈ। ਆਮ ਆਦਮੀ ਪਾਰਟੀ ਵਿੱਚ ਹੀ ਆਮ ਲੋਕਾਂ ਦਾ ਸਤਿਕਾਰ ਕੀਤਾ ਜਾਂਦਾ ਹੈ।
ਪਾਰਟੀ ਵਿੱਚ ਵਾਪਸੀ ਕਰਨ ਵਾਲੇ ਵਰਕਰਾਂ ਵਿੱਚ ਵਿਸ਼ਾਲ, ਰਣਜੀਤ, ਵਰਿੰਦਰ, ਲਵਪ੍ਰੀਤ, ਸਤੀਸ਼, ਸਚਿਨ, ਗੈਰੀ ਰਾਹੁਲ, ਰਣਜੀਤ, ਅਮਿਤ, ਸੌਰਵ, ਨਿਤਿਨ, ਪੰਕਜ ਅਨਿਲ ਅਤੇ ਹਨੀ ਦੇ ਨਾਂ ਪ੍ਰਮੁੱਖ ਹਨ। ਇਨ੍ਹਾਂ ਤੋਂ ਇਲਾਵਾ, ਬਹੁਤ ਸਾਰੇ ਹੋਰ ਵਲੰਟੀਅਰ ਅਤੇ ਵਰਕਰ ਵੀ ਪਾਰਟੀ ਵਿੱਚ ਵਾਪਸ ਆ ਗਏ। ਵਿੱਕੀ ਮੱਕੜ ਨੇ ਸਾਰਿਆਂ ਨੂੰ ਪਾਰਟੀ ਵਿੱਚ ਵਾਪਸ ਲਿਆਉਣ ਵਿੱਚ ਮੁੱਖ ਭੂਮਿਕਾ ਨਿਭਾਈ।
ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਦਲਜੀਤ ਸਿੰਘ ਭੋਲਾ ਗਰੇਵਾਲ, ਰਜਿੰਦਰਪਾਲ ਕੌਰ ਛੀਨਾ, ਮਦਨ ਲਾਲ ਬੱਗਾ, 'ਆਪ' ਆਗੂ ਸੰਨੀ ਆਹਲੂਵਾਲੀਆ, ਰਮਨ ਚੰਦੀ ਅਤੇ ਵਿੱਕੀ ਮੱਕੜ ਦੀ ਹਾਜ਼ਰੀ 'ਚ 'ਆਪ' ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਸਾਰਿਆਂ ਦਾ ਸਵਾਗਤ ਕੀਤਾ ਅਤੇ ਪਾਰਟੀ ਦੇ ਹੋਰ ਅਹੁਦੇਦਾਰਾਂ ਦੀ ਮੌਜੂਦਗੀ 'ਚ ਸਭ ਦਾ ਧੰਨਵਾਦ ਕੀਤਾ।
