ਐਡਵੋਕੇਟ ਘੁੰਮਣ ਦੀ ਚੋਣ ਮੁਹਿੰਮ ਨੂੰ ਮਿਲ ਰਿਹਾ ਵੱਡਾ ਹੁੰਗਾਰਾ, ਬੇਟੀ ਇੰਸਵਿਨ ਕੌਰ ਨੇ ਵੀ ਸੰਭਾਲਿਆ ਮੋਰਚਾ.

ਲੁਧਿਆਣਾ, 4 ਜੂਨ (ਰਾਕੇਸ਼ ਅਰੋੜਾ):                  ਵਿਧਾਨ ਸਭਾ ਹਲਕਾ ਪੱਛਮੀ ਤੋਂ ਸ੍ਰੋਅਦ ਦੇ ਉਮੀਦਵਾਰ ਐਡਵੋਕੇਟ ਪ੍ਰਉਪਕਾਰ ਸਿੰਘ ਘੁੰਮਣ ਦੀ ਚੋਣ ਮੁਹਿੰਮ ਨੇ ਹੁਣ ਹੋਰ ਜ਼ੋਰ ਪਕੜ ਲਿਆ ਹੈ। ਵਾਰਡ ਨੰ 58, ਵਾਰਡ ਨੰ 64 ਅਤੇ ਜੇ ਬਲਾਕ ਹਊਸਿੰਗ ਬੋਰਡ ਕਲੌਨੀ ਦੀ ਚੋਣ ਮੁਹਿੰਮ ਵਿੱਚ ਉਨ੍ਹਾਂ ਦੀ ਬੇਟੀ ਇੰਸਵਿਨ ਕੌਰ ਨੇ ਵੀ ਮੋਰਚਾ ਸੰਭਾਲ ਲਿਆ ਹੈ ਅਤੇ ਲੋਕਾਂ ਨਾਲ ਜਮੀਨੀ ਸਤਰ ’ਤੇ ਗੱਲਬਾਤ ਕਰਦੀ ਹੋਈ ਨਜ਼ਰ ਆ ਰਹੀ ਹੈ। ਇੰਸਵਿਨ ਕੌਰ ਨੌਜਵਾਨਾਂ ਵਿੱਚ ਨਵਾਂ ਜੋਸ਼ ਭਰਨ ਦੇ ਨਾਲ-ਨਾਲ, ਮਹਿਲਾ ਵੋਟਰਾਂ ਨੂੰ ਵੀ ਜੁੜਨ ਦੀ ਅਪੀਲ ਕਰ ਰਹੀ ਹੈ। ਇਸ ਮੁਹਿੰਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਲਗਾਤਾਰ ਵਰਕਰ ਮੀਟਿੰਗਾਂ ਵੀ ਕਰਵਾਈਆਂ ਜਾ ਰਹੀਆਂ ਹਨ। ਵਰਕਰਾਂ ਨਾਲ ਉਤਸ਼ਾਹ ਵਧਾਉਣ ਅਤੇ ਹਲਕੇ ਦੀ ਲੋਕਾਂ ਤੱਕ ਪਾਰਟੀ ਦੀਆਂ ਨੀਤੀਆਂ ਅਤੇ ਉਮੀਦਵਾਰ ਦੀ ਵਿਅਕਤੀਗਤ ਵਿਸ਼ਵਸਨ ਯੋਗਤਾ ਪਹੁੰਚਾਉਣ ਲਈ ਬਾਦਲ ਖ਼ੁਦ ਮੀਟਿੰਗਾਂ ਵਿੱਚ ਵਿਅਸਤ ਹਨ। ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ, ਪ੍ਰਉਪਕਾਰ ਸਿੰਘ ਘੁੰਮਣ ਪੜ੍ਹੇ-ਲਿਖੇ ਅਤੇ ਨਿਰਭੀਕ ਆਵਾਜ਼ ਹਲਕੇ ਦੀ ਅਸਲ ਲੋੜ ਹਨ। ਉਨ੍ਹਾਂ ਦੀ ਚੋਣ, ਸ੍ਰੋਅਦ ਦੀ ਨਹੀਂ, ਹਲਕੇ ਦੀ ਜਿੱਤ ਹੋਵੇਗੀ। ਚੋਣ ਮੁਹਿੰਮ ਦੌਰਾਨ ਲੋਕਾਂ ਨੇ ਪ੍ਰਉਪਕਾਰ ਸਿੰਘ ਘੁੰਮਣ ਅਤੇ ਉਨ੍ਹਾਂ ਦੀ ਧੀ ਇੰਸਵਿਨ ਕੌਰ ਦਾ ਜਿੱਥੇ ਸਵਾਗਤ ਕੀਤਾ, ਓਥੇ ਉਨ੍ਹਾਂ ਦੇ ਚੋਣ ਇਰਾਦਿਆਂ ਅਤੇ ਹਲਕੇ ਲਈ ਰੋਡਮੈਪ ’ਤੇ ਵੀ ਖੁੱਲ੍ਹ ਕੇ ਗੱਲ ਕੀਤੀ। ਐਡਵੋਕੇਟ ਘੁੰਮਣ ਨੇ ਗੱਲਬਾਤ ਕਰਦਿਆਂ ਕਿਹਾ ਕਿ ਚੋਣ ਤਾਰੀਖ ਨੇੜੇ ਆਉਣ ਨਾਲ ਇਹ ਮੁਹਿੰਮ ਹੋਰ ਤੇਜ਼ ਹੋ ਰਹੀ ਹੈ ਹਲਕਾ ਵਾਸੀਆਂ ਵੱਲੋਂ ਦਿੱਤੇ ਜਾ ਰਹੇ ਸਮਰਥਨ ਨਾਲ ਸਾਡੇ ਹੌਸਲੇ ਵਿੱਚ ਦੁੱਗਣਾ ਵਾਧਾ ਹੋ ਰਿਹਾ ਹੈ ਅਤੇ ਐਸਾ ਲੱਗ ਰਿਹਾ ਹੈ ਕਿ ਹਲਕਾ ਪੱਛਮੀ ਦੀ ਜਨਤਾ ਇਸ ਵਾਰ ਵੱਖਰੀ ਦਿਸ਼ਾ ਵਿੱਚ ਸੋਚ ਰਹੀ ਹੈ। ਇਸ ਮੌਕੇ ਸਰਬਜੀਤ ਸਿੰਘ ਝਿੰਜਰ, ਦਰਬਾਰਾ ਸਿਘ ਗੁਰੂ,  ਕਮਲਜੀਤ ਸਿੰਘ ਰੋਜੀ ਬਰਕੰਦੀ, ਬਾਬਾ ਅਜੀਤ ਸਿੰਘ, ਜੱਥੇਦਾਰ ਨਛੱਤਰ ਸਿੰਘ, ਸਤਪਾਲ ਸਿੰਘ ਸਹਿਣਾ, ਰਣਜੀਤ ਸਿੰਘ ਢਿੱਲੋਂ, ਭੁਪਿੰਦਰ ਸਿੰਘ ਭਿੰਦਾ, ਰਜਿੰਦਰ ਸਿੰਘ ਰਾਜੂ, ਰਵਿੰਦਰ ਸਿੰਘ ਬੇਦੀ ਵੀ ਹਾਜਰ ਸਨ।