ਗਾਇਕ ਸੋਨੂ ਮਾਨ ਦਾ ਗੀਤ "ਮਾਂ" ਰਿਲੀਜ.
ਮਾਂ ਤੇ ਪੁੱਤ ਦੇ ਪਿਆਰ ਦੀ ਕਹਾਣੀ ਨੂੰ ਦਰਸਾਉਂਦਾ ਹੈ ਸਾਡਾ ਇਹ ਨਵਾਂ ਗੀਤ "ਮਾਂ" : ਮਾਡਲ ਅਖਿਲ ਮਲਹੋਤਰਾ
ਅੰਮ੍ਰਿਤਸਰ ( ਸਵਿੰਦਰ ਸਿੰਘ ) ਪੰਜਾਬ ਦਾ ਬਟਾਲਾ ਸ਼ਹਿਰ ਨੂੰ ਕੌਣ ਨਹੀਂ ਜਾਣਦਾ ਕਿਉਂਕਿ ਬਟਾਲਾ ਸ਼ਹਿਰ ਮਰਹੂਮ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੇ ਨਾਮ ਤੇ ਵੀ ਪ੍ਰਸਿੱਧ ਹੈ ! ਕਹਿੰਦੇ ਹਨ ਕਿ ਕਲਾਕਾਰੀ ਕੋਈ ਰੰਗ ਰੂਪ ਨਹੀਂ ਵੇਖਦੀ ਜਦੋ ਆਉਂਦੀ ਹੈ ਤੇ ਸਿਰ ਚੜ ਕੇ ਬੋਲਦੀ ਵੀ ਹੈ ! ਬਟਾਲਾ ਸ਼ਹਿਰ ਦੇ ਵਸਨੀਕ ਅਖਿਲ ਮਲਹੋਤਰਾ ਪੇਸ਼ੇ ਤੋਂ ਭਾਵੇ ਪੱਤਰਕਾਰੀ ਕਰਦੇ ਹਨ ਪਰ ਉਹਨਾਂ ਦਾ ਸ਼ੋਂਕ ਅਦਾਕਾਰੀ ਦੇ ਵਿੱਚ ਹੈ ਅਖਿਲ ਮਲਹੋਤਰਾ ਬਹੁਤ ਸਾਰੇ ਪ੍ਰੋਜੈਕਟਸ ਦੇ ਵਿੱਚ ਆਪਣੀ ਬਤੋਰ ਮਾਡਲ ਬਣ ਕੇ ਪ੍ਰਸਿੱਧੀ ਖੱਟ ਚੁੱਕੇ ਹਨ ਅਤੇ ਬੀਤੇ ਦਿਨੀ ਇੱਕ ਗੀਤ "ਮਾਂ" ਆਇਆ ਹੈ ਜੋ ਗਾਇਕ ਸੋਨੂ ਮਾਨ ਦੇ ਵੱਲੋਂ ਗਾਇਆ ਗਿਆ ਹੈ ਅਤੇ ਬਤੋਰ ਮਾਡਲ ਉਸ ਗੀਤ ਵਿੱਚ ਕੰਮ ਕੀਤਾ ਹੈ ਜੋ ਦਰਸ਼ਕ ਇਸ ਗੀਤ ਨੂੰ ਬਹੁਤ ਪਿਆਰ ਦੇ ਰਹੇ ਹਨ !
ਅਖਿਲ ਮਲਹੋਤਰਾ ਨੇ ਇਸ ਗੀਤ ਦੇ ਬਾਰੇ ਦੇ ਵਿੱਚ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਮੇਨੂ ਬਚਪਨ ਤੋਂ ਹੀ ਸ਼ੋਂਕ ਸੀ ਕਿ ਮੈਂ ਟੀਵੀ ਦੀ ਸਕਰੀਨ ਤੇ ਕੰਮ ਕਰਾ ਪਰ ਕੋਈ ਇਸ ਤਰਾਂ ਦਾ ਸਮਾਂ ਨਾ ਆਇਆ ਕੇ ਮੈਂ ਇਸ ਵਿੱਚ ਸਫਲ ਹੋ ਸਕਾ ਪਰ ਮੈਂ ਆਪਣਾ ਹੌਸਲਾ ਨਹੀਂ ਹਾਰਿਆ ਤੇ ਫਿਲਮ ਇੰਡਸਟਰੀ ਦੇ ਨਾਲ ਮਿਲਦਾ ਜੁਲਦਾ ਕੰਮ ਮੈਂ ਬਤੋਰ ਟੀਵੀ ਪੱਤਰਕਾਰ ਦੇ ਤੋਰ ਤੇ ਆਪਣਾ ਕੰਮ ਸ਼ੁਰੂ ਕੀਤਾ ਅਤੇ ਮੈਂ ਜਦ ਵੀ ਕਵਰੇਜ ਦੇ ਲਈ ਵੱਖ ਵੱਖ ਪ੍ਰੋਗਰਾਮਾਂ ਦੇ ਵਿੱਚ ਜਾਂਦਾ ਸੀ ਤਾਂ ਮੈਨੂੰ ਕੰਮ ਦੇ ਦੌਰਾਨ ਕਲਾਕਾਰਾ ਦੇ ਨਾਲ ਵੀ ਮਿਲਣ ਦਾ ਮੌਕਾ ਮਿਲਦਾ ਸੀ ਅਤੇ ਮੈਂ ਜਿਸ ਵੀ ਟੀਵੀ ਜਾ ਫਿਲਮ ਇੰਡਸਟਰੀ ਦੇ ਕਲਾਕਾਰਾ ਦੇ ਨਾਲ ਆਪਣੇ ਸ਼ੋਂਕ ਦੇ ਬਾਰੇ ਜਿਕਰ ਕਰਦਾ ਸੀ ਤਾਂ ਉਨ੍ਹਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਅਤੇ ਮੈਂ ਬਤੋਰ ਮਾਡਲ ਬਹੁਤ ਸਾਰੇ ਪ੍ਰੋਜੈਕਟਾਂ ਦੇ ਵਿੱਚ ਕੰਮ ਕੀਤਾ ਹੈ !
ਅਖਿਲ ਮਲਹੋਤਰਾ ਨੇ ਦੱਸਿਆ ਕਿ ਪਿਛਲੀ ਦਿਨੀ ਮੈਂ ਇੱਕ ਗੀਤ ਕੀਤਾ ਹੈ ਜਿਸ ਦਾ ਨਾਮ "ਮਾਂ" ਹੈ ਅਤੇ ਇਸ ਗੀਤ ਨੂੰ ਆਪਣੀ ਸੁਰੀਲੀ ਆਵਾਜ਼ ਦੇ ਵਿੱਚ ਗਾਇਆ ਹੈ ਗਾਇਕ ਸੋਨੂ ਮਾਨ ਨੇ ਜੋ ਪਹਿਲੇ ਵੀ ਬਹੁਤ ਸਾਰੇ ਗੀਤ ਕਰ ਚੁੱਕੇ ਹਨ ਇਸ ਗੀਤ ਦੇ ਵਿੱਚ ਮੈਂ ਇੱਕ ਮਾਂ ਦੇ ਪੁੱਤ ਦਾ ਰੋਲ ਕੀਤਾ ਹੈ ਇਹ ਗੀਤ ਵੀ ਮਾਂ ਨੂੰ ਸਮਰਪਿਤ ਹੈ ਸੱਚ ਹੀ ਲੋਕ ਕਹਿੰਦੇ ਨੇ ਕੇ ਮਾਵਾਂ ਠੰਡੀਆਂ ਛਾਵਾਂ ਹੁੰਦੀਆਂ ਨੇ ਤੇ ਇਸ ਗੀਤ ਦੇ ਬੋਲ ਵੀ ਇਸੇ ਤਰਾਂ ਦੇ ਹਨ ! ਇਸ ਗੀਤ ਦੇ ਸੰਗੀਤਕਾਰ, ਗੀਤਕਾਰ ਹਨ ਸੋਨੂ ਮਾਨ ! ਅਖਿਲ ਮਲਹੋਤਰਾ ਨੇ ਕਿਹਾ ਕਿ ਇਸ ਗੀਤ ਨੂੰ ਸਫਲ ਬਣਾਉਣ ਦੇ ਲਈ ਗੁਰਮੇਜ ਮੱਕੇਵਾਲ,ਸੰਜੀਵ ਨਈਅਰ, ਨੰਨੂ ਮਾਨ, ਸਾਜਨ ਮਿਰਜ਼ਾ ਦਾ ਵਿਸ਼ੇਸ਼ ਯੋਗਦਾਨ ਹੈ ਅਸੀਂ ਸਾਰੀ ਟੀਮ ਵੱਲੋਂ ਇਨ੍ਹਾਂ ਸਭਨਾ ਦਾ ਧੰਨਵਾਦ ਕਰਦੇ ਹਾ !
