ਪੰਜਾਬ ਦਾ ਚਾਰਲੀ ਚੈਪਲਿਨ : ਸੁਰਿੰਦਰ ਫਰਿਸ਼ਤਾ ਘੁੱਲੇ ਸ਼ਾਹ.

ਅੰਤਰਰਾਸ਼ਟਰੀ ਪ੍ਰਸਿੱਧ ਕਾਮੇਡੀਅਨ ਕਲਾਕਾਰ ਸੁਰਿੰਦਰ ਫ਼ਰਿਸ਼ਤਾ ( ਘੁੱਲੇ ਸ਼ਾਹ ) ਨੇ ਅੱਜ ਸੋਸ਼ਲ ਮੀਡਿਆ ਤੇ ਇੱਕ ਪੋਸਟਰ ਕੀਤਾ ਜਾਰੀ  



ਅੰਮ੍ਰਿਤਸਰ ( ਸਵਿੰਦਰ ਸਿੰਘ )  ਪੰਜਾਬ  ਦੀ ਵਿਰਾਸਤ ਮਾਂ ਬੋਲੀ ਤੇ ਪੰਜਾਬੀਅਤ ਦੀ ਕਦਰ ਕਰਨ ਵਾਲੇ  ਅੰਤਰਰਾਸ਼ਟਰੀ ਕਾਮੇਡੀਅਨ ਸੁਰਿੰਦਰ ਫ਼ਰਿਸ਼ਤਾ ਕੋਈ ਪਹਿਚਾਣ ਦੇ ਮੁਹਤਾਜ ਨਹੀਂ ਹਨ ! ਸੁਰਿੰਦਰ ਫ਼ਰਿਸ਼ਤਾ ਨੂੰ  ਜਿਆਦਾਤਰ ਲੋਕ ( ਘੁੱਲੇ ਸ਼ਾਹ )  ਦੇ ਨਾਮ ਦੇ ਨਾਲ ਜਾਂਦੇ ਹਨ ਅੱਜ ਵੀ ਪਿੰਡਾਂ ਦੇ ਮੇਲਿਆਂ ਪੰਜਾਬੀ ਖਾੜਿਆ ਦੀ ਸ਼ਾਨ ਹਨ ਅਤੇ ਜਲੰਧਰ ਦੇ ਦੂਰਦਰਸ਼ਨ ਤੇ ਕੋਈ ਵੀ ਰੰਗ ਰੰਗ ਪ੍ਰੋਗਰਾਮ ਇਨ੍ਹਾਂ ਤੋਂ ਬਿਨਾ ਅਧੂਰਾ ਹੈ ! ਅੱਜ ਸੋਸ਼ਲ ਮੀਡਿਆ ਤੇ ਸੁਰਿੰਦਰ ਫ਼ਰਿਸ਼ਤਾ ( ਘੁੱਲੇ ਸ਼ਾਹ ) ਨੇ ਆਪਣਾ ਇੱਕ ਪੋਸਟਰ ਰਿਲੀਜ ਕੀਤਾ ਹੈ ਜਿਸ ਵਿੱਚ ਉਨ੍ਹਾਂ ਦੇ ਆਪਣਾ ਇੱਕ ਫੋਨ ਨੰਬਰ ਦਿੱਤਾ ਹੈ ਕਿ ਜੋ ਵੀ ਦਰਸ਼ਕ ਤੇ ਸਰੋਤੇ ਸਾਨੂੰ ਪਿਆਰ ਕਰਦੇ ਹਨ ਉਹ ਇਸ ਮੋਬਾਇਲ ਨੰਬਰ ਤੇ ਸੰਪਰਕ ਕਰ ਸਕਦੇ ਹਨ 


ਪ੍ਰਸਿੱਧ ਕਾਮੇਡੀ ਕਲਾਕਾਰ ਸੁਰਿੰਦਰ ਫਰਿਸ਼ਤਾ ਉਰਫ ਘੁੱਲੇ ਸ਼ਾਹ ਨੇ ਦੱਸਿਆ ਕੇ ਮੇਰਾ ਜਨਮ 23 ਮਾਰਚ ਨੂੰ ਅੰਮ੍ਰਿਤਸਰ ਦੇ ਇਲਾਕੇ ਡੈਮ ਗੰਜ ਦੇ ਵਿੱਚ ਹੋਇਆ ਅਤੇ ਮੇਰੇ ਪਰਿਵਾਰ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਅਤੇ ਚਾਰ ਸਪੁੱਤਰ ਹਨ ਜੋ ਘਰ ਦੇ ਵਿੱਚ ਜੋਇੰਟ ਪਰਿਵਾਰ ਹੈ ! ਸੁਰਿੰਦਰ ਫਰਿਸ਼ਤਾ ਉਰਫ ਘੁੱਲੇ ਸ਼ਾਹ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੈਨੂੰ  ਬਚਪਨ ਤੋਂ ਹੀ ਸ਼ੋਂਕ ਸੀ ਸਟੇਜ ਤੇ ਕਲਾਕਾਰੀ ਕਰਕੇ ਲੋਕਾਂ ਨੂੰ ਹਸਾਉਣ ਦਾ ਤੇ ਮੈਂ ਸਕੂਲ ਅਤੇ ਕਾਲਜ ਦੇ ਵਿੱਚ ਅਕਸਰ ਸਟੇਜ ਸਾਂਝੀ ਕਰਿਆ ਕਰਦਾ ਸੀ ਅਤੇ ਮੇਰੀ   ਆਪਣੀ ਉਚੇਰੀ ਸਿੱਖਿਆ ਡੀ ਏ ਵੀ ਕਾਲਜ ਅੰਮ੍ਰਿਤਸਰ ਤੋਂ ਕੀਤੀ !


ਸੁਰਿੰਦਰ ਫਰਿਸ਼ਤਾ ਨੇ ਆਪਣੀ ਕਲਾਕਾਰੀ ਦੇ ਗੁਣ ਆਪਣੇ ਹੀ ਮਾਮਾ ਚਮਨ ਲਾਲ ਸ਼ੂਗਲ ਤੋਂ ਸਿੱਖੇ ਜੋ ਬਹੁਤ ਉੱਚਕੋਟੀ ਦੇ ਲੇਖਕ ਕਾਮੇਡੀਅਨ ਅਤੇ ਨਿਰਦੇਸ਼ਕ ਸਨ ਜਿੰਨਾ ਨੇ ਬਹੁਤ ਸਾਰੀਆਂ ਫ਼ਿਲਮਾਂ ਦੇ ਵਿੱਚ ਆਪਣੀਆਂ ਭੂਮਿਕਾ ਵੀ ਨਿਭਾਈਆਂ ਮੈਂ ਆਪਣੇ ਕੇਰੀਅਰ ਦੀ ਸ਼ੁਰੂਵਾਤ ਬਤੌਰ ਕਾਮੇਡੀਅਨ ਦੁਰਦਰਸ਼ਨ ਜਲੰਧਰ ਤੋਂ ਕੀਤੀ ਜਿਸ ਵਿੱਚ ਮੇਰਾ ਆਪਣਾ ਪਹਿਲਾ ਅਡੀਸ਼ਨ ਵੀ ਜਲੰਧਰ ਦੁਰਦਰਸ਼ਨ ਹੋਇਆ ਮੇਰਾ ਪਹਿਲਾ ਨਾਟਕ "ਦੁਲਹਨ" ਜੋ ਕਿ ਹਿੰਦੀ ਵਿੱਚ ਸੀ ਉਸ ਤੋਂ ਬਾਅਦ ਝਿਲਮਿਲ ਸਿਤਾਰੇ, ਘੁੱਲੇ ਸ਼ਾਹ, ਘੁੱਲੇਸ਼ਾਹ ਦੇ ਕਾਰਨਾਮੇ, ਘੁੱਲੇ ਸ਼ਾਹ ਦੀ ਬੱਲੇ ਬੱਲੇ ਤੋਂ ਇਲਾਵਾ ਅਨੇਕਾਂ ਸੀਰੀਅਲ ਨਾਟਕਾਂ ਅਤੇ ਸਾਕਿਟਾ ਕਰਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ !


ਸੁਰਿੰਦਰ ਫਰਿਸ਼ਤਾ ਨੇ ਕਿਹਾ ਕੇ ਮੈਂ ਤਕਰੀਬਨ 20 ਫ਼ੀਚਰ ਫ਼ਿਲਮਾਂ ਦੇ ਵਿੱਚ ਕੰਮ ਕੀਤਾ ਜੋ ਵੱਖ ਵੱਖ ਭਾਸ਼ਾਵਾਂ ਵਿੱਚ ਹਨ ਅਤੇ ਅਨੇਕਾਂ ਹੀ ਵਿਦੇਸ਼ੀ ਮੁਲਕਾਂ ਦੇ ਵਿੱਚ ਜਾ ਕੇ ਸਟੇਜਾਂ ਤੇ ਪ੍ਰੋਗਰਾਮ ਕਰਕੇ ਲੋਕਾਂ ਨੂੰ ਆਪਣੀ ਕਲਾਕਾਰੀ ਦੇ ਨਾਲ ਹਸਾ ਹਸਾ ਕੇ ਢਿੱਡੀ ਪੀੜਾਂ ਪਾਈਆਂ ! ਸੁਰਿੰਦਰ ਫਰਿਸ਼ਤਾ ਜੀ ਨੇ ਆਪਣੀ ਕਲਾਕਾਰੀ ਦੇ ਨਾਲ ਆਪਣਾਂ ਨਾਮ ਹੀ ਨਹੀਂ ਸਗੋਂ ਅੰਮ੍ਰਿਤਸਰ ਪੰਜਾਬ ਤੇ ਪੂਰੇ ਦੇਸ਼ ਦਾ ਨਾਮ ਰੋਸ਼ਨ ਕੀਤਾ ਅਤੇ ਉਨ੍ਹਾਂ ਦੀ ਇਸ ਕਲਾਕਾਰੀ ਨੂੰ ਬਹੁਤ ਸਾਰੇ ਐਵਾਰਡ ਮਿਲੇ ਜਿੰਨਾ ਵਿੱਚ "ਪੰਜਾਬੀ ਮਾਂ ਬੋਲੀ ਐਵਾਰਡ, ਰਾਜ ਕਪੂਰ ਐਵਾਰਡ, ਚਾਰਲੀ ਚੇਪਲੇਨ ਐਵਾਰਡ, ਰਫੀ ਰਤਨ ਐਵਾਰਡ ਅਤੇ ਪ੍ਰਸਿੱਧ ਮਰਹੂਮ ਕਾਮੇਡੀਅਨ ਮੇਹਰ ਮਿੱਤਲ ਸਾਹਿਬ ਦਾ ਐਵਾਰਡ ਹਨ !