ਵਾਤਾਵਰਣ ਬਚਾਉਣ ਲਈ ਰੁੱਖ ਲਗਾ ਕੇ ਆਪਣਾ ਕੀਮਤੀ ਯੋਗਦਾਨ ਪਾਈਏ: ਸਿਵਲ ਸਰਜਨ ਡਾ ਕਿਰਨਦੀਪ ਕੌਰ.

ਅੰਮ੍ਰਿਤਸਰ 5 ਜੂਨ ( ਸਵਿੰਦਰ ਸਿੰਘ )  ਸਿਹਤ ਵਿਭਾਗ ਅੰਮ੍ਰਿਤਸਰ ਵਲੋਂ ਵਿਸ਼ਵ ਵਾਤਾਵਰਣ ਦਿਵਸ ਮੌਕੇ ਬੂਟੇ ਲਗਾ ਕੇ ਵਾਤਾਰਣ ਦੀ ਸ਼ੁਧੱਤਾ ਲਈ ਸ਼ੰਦੇਸ਼ ਦਿੱਤਾ। ਇਸ ਅਵਸਰ ਤੇ ਸਿਵਲ ਸਰਜਨ ਡਾ ਕਿਰਨਦੀਪ ਕੌਰ ਨੇ ਦੱਸਿਆ ਕਿ ਪਲਾਸਟਿਕ ਮਿੰਟਾਂ ਲਈ ਲਾਭਦਾਇਕ ਪਰ ਦਹਾਕਿਆਂ ਲਈ ਨੁਕਸਾਨਦੇਹ ਸਾਬਿਤ ਹੁੰਦਾ ਹੈ। ਪਲਾਸਟਿਕ ਦੀਆਂ ਬੋਤਲਾਂ, ਸਟ੍ਰਾਸ, ਕੱਪ-ਪਲੇਟਾਂ ਅਤੇ ਬੈਗ ਲਗਭਗ 20 ਸਾਲਾਂ ਤੱਕ ਵੀ ਨਸ਼ਟ ਨਹੀਂ ਹੁੰਦੇ ਅਤੇ ਇਹਨਾਂ ਦੀ ਵਜਾ ਨਾਲ ਧਰਤੀ ਹੇਠਾਂ ਬਹੁਤ ਹੀ ਹਾਨੀਕਾਰਕ ਰਸਾਇਣ ਉਤਪੰਨ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਅਸੀਂ ਅੱਜ ਦੇ ਦਿਨ ਇਹ ਪ੍ਰਣ ਕਰੀਏ ਕਿ ਪਲਾਸਟਿਕ ਦੀ ਵਰਤੋਂ ਤੋ ਪ੍ਰਹੇਜ ਕਰਦੇ ਹੋਏ, ਵਾਤਾਵਰਣ ਦੇ ਬਚਾਉ ਵਿਚ ਰੁੱਖ ਲਗਾ ਕੇ ਆਪਣਾਂ ਕੀਮਤੀ ਯੋਗਦਾਨ ਪਾਈਏ। ਵਾਤਾਵਰਣ ਨੂੰ ਸ਼ੁੱਧ ਅਤੇ ਸਾਫ ਸੁਥਰਾ ਤੇ ਪ੍ਰਦੂਸ਼ਣ ਰਹਿਤ ਬਣਾਉਣਾਂ ਹਰੇਕ ਇਨਸਾਨ ਦਾ ਫਰਜ ਬਣਦਾ ਹੈ।ਇਸ ਲਈ ਜਿਥੇ ਵੀ ਕੋਈ ਦਰਖੱਤ ਸੁੱਕ ਗਿਆ ਹੋਵੇ ਜਾਂ ਬਿਰਧ ਹੋ ਗਿਆ ਹੋਵੇ ਉਸਦੀ ਜਗ੍ਹਾ ਤੁਰੰਤ ਨਵਾਂ ਬੂਟਾ ਲਗਾਉਣਾਂ ਚਾਹਿਦਾ ਹੈ। ਇਸ ਤੋਂ ਇਲਾਵਾ ਦਰਖਤਾਂ ਦੀ ਬੇਲੋੜੀ ਕਟਾਈ ਤੋਂ ਤੌਬਾ ਕਰਨੀ ਚਾਹਿਦੀ ਹੈ। ਹਰੇਕ ਇਨਸਾਨ ਦਾ ਫਰਜ ਹੈ ਕਿ ਉਹ ਵਧ ਤੋਂ ਵਧ ਬੂਟੇ ਲਗਾ ਕੇ ਵਾਤਾਵਰਣ ਦੀ ਸੁਰੱਖਿਆ ਵਿਚ ਆਪਣਾਂ ਯੋਗਦਾਨ ਪਾਵੇ। ਇਸ ਅਵਸਰ ਤੇ ਜਿਲਾ ਪਰਿਵਾਰ ਭਲਾਈ ਅਫਸਰ ਡਾ ਨੀਲਮ ਭਗਤ, ਜਿਲਾ੍ ਟੀਕਾਕਰਣ ਅਫਸ਼ਰ ਡਾ ਭਾਰਤੀ ਧਵਨ, ਜਿਲਾ੍ ਸਿਹਤ ਅਫਸਰ ਡਾ ਜਸਪਾਲ ਸਿੰਘ, ਡੀਡੀਐਚਓ ਡਾ ਜਗਨਜੋਤ ਕੌਰ, ਜਿਲਾ੍ ਐਪੀਡੀਮਾਲੋਜਿਸਟ ਡਾ ਹਰਜੋਤ ਕੌਰ,  ਜਿਲਾ੍ ਐਮ.ਈ.ਆਈ.ਉ. ਅਮਰਦੀਪ ਸਿੰਘ,  ਡੀਪੀਐਮ ਸੁਖਜਿੰਦਰ ਸਿੰਘ, ਏਐਮਓ ਗੁਰਦੇਵ ਸਿੰਘ, ਰੋਸ਼ਨ ਸਿੰਘ, ਸੁਖਦੇਵ ਸਿੰਘ, ਬਲਵਿੰਦਰ ਸਿੰਘ, ਅਤੇ ਸਮੂਹ ਸਟਾਫ ਹਾਜਰ ਸੀ।