ਚੰਨੀ ਸੱਭਿਆਚਾਰਕ ਮੰਚ ਵੱਲੋਂ ਸਮਰ ਕੈਂਪ ਦੀ ਸ਼ੁਰੂਆਤ.

 

ਅੰਮ੍ਰਿਤਸਰ ( ਸਵਿੰਦਰ ਸਿੰਘ ) ਚੰਨੀ ਸੱਭਿਆਚਾਰਕ ਮੰਚ ਵੱਲੋਂ ਗੌਰਮੈਂਟ ਪ੍ਰਾਇਮਰੀ ਸਮਾਰਟ ਸਕੂਲ ਫੇਸ ਇੱਕ ਵਿੱਚ ਆਪਣੇ ਸਮਰ ਕੈਂਪ ਦੀ ਸ਼ੁਰੂਆਤ ਕੀਤੀ ਗਈ ਜਿਸ ਦੀ ਸ਼ੁਰੂਆਤ ਬਹਾਦਰ ਸਿੰਘ ਦੇ ਧਾਰਮਿਕ ਗੀਤ ਨਾਲ ਹੋਈ ਅਤੇ ਬਾਅਦ ਵਿੱਚ ਸਾਹਿਬ ਸਿੰਘ ਨੇ ਬੋਲੀਆਂ ਜਸਵੀਰ ਸਿੰਘ ਮੀਕਾ ਇੰਟਰਨੈਸ਼ਨਲ ਢੋਲੀ ਨੇ ਸਾਥ ਦਿੱਤਾ ! ਇਸ ਪ੍ਰੋਗਰਾਮ ਵਿੱਚ ਪ੍ਰਸਿੱਧ ਗਾਇਕ ਗੁਰ ਕਿਰਪਾਲ  ਸਿੰਘ ਸੂਰਾਪੁਰੀ ਅਤੇ ਗੁਰਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ ਸਵਰਨ ਸਿੰਘ ਚੰਨੀ ਵੱਲੋਂ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਪ੍ਰੋਗਰਾਮ ਵਿੱਚ ਚੰਨੀ ਸੱਭਿਆਚਾਰਕ ਮੰਚ ਦੇ ਕਲਾਕਾਰ ਰੋਸ਼ਨ ਸਿੰਘ, ਸ਼ਮਸ਼ੇਰ ਸਿੰਘ, ਰਮੇਸ਼, ਜੀ ਐਚ ਐਸ ਬਰਾੜ  ਪਹੁੰਚੇ ! ਬੱਚਿਆਂ ਦੇ ਮਾਤਾ ਪਿਤਾ ਨੂੰ  ਕੋਚ ਚੰਦਰ ਲਤਾ ਅਤੇ ਰਜਨੀ ਗਾਂਧੀ ਜੀ ਅਤੇ ਮੈਡਮ ਸਿਮੀ  ਕਾਹਲੋਂ  ਨੇ ਭੰਗੜੇ ਦੇ ਗੁਣ  ਦੱਸੇ ਅਤੇ ਸਟੇਜ  ਸੁਚਾਲਾ  ਮਾਸਟਰ ਬਲਵੀਰ ਸਿੰਘ  ਨੇ ਕੀਤੀ !