ਪ੍ਰਸਿੱਧ ਗਾਇਕਾ ਤੇ ਸਮਾਜ ਸੇਵਿਕਾ ਮਮਤਾ ਮਹਿਰਾ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਿਲ.

ਅੰਮ੍ਰਿਤਸਰ/ਲੁਧਿਆਣਾ (ਸਵਿੰਦਰ ਸਿੰਘ/ਰਾਕੇਸ਼ ਅਰੋੜਾ) - ਲੁਧਿਆਣਾ ਜਿਮਨੀ ਚੋਣਾਂ ਦੇ ਦੌਰਾਨ ਵੱਖ ਵੱਖ ਪਾਰਟੀਆਂ ਦੇ ਨੇਤਾਵਾਂ ਅਤੇ ਵਰਕਰਾਂ ਵੱਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹਾਜਰੀ ਦੇ ਵਿੱਚ ਵੱਖ ਵੱਖ ਪਾਰਟੀਆਂ ਦੇ ਨੇਤਾਵਾਂ ਵਰਕਰਾਂ ਨੇ ਆਮ ਆਦਮੀ ਪਾਰਟੀ ਦਾ ਜਿਥੇ ਪੱਲਾ ਫੜਿਆ ਹੈ ਉਥੇ ਹੀ ਲੁਧਿਆਣਾ ਦੀ ਪ੍ਰਸਿੱਧ ਗਾਇਕਾ ਤੇ ਸਮਾਜ ਸੇਵਿਕਾ ਮਮਤਾ ਮਹਿਰਾ ਨੇ ਵੀ ਆਪਣੇ ਕੁਝ ਸਾਥੀਆਂ ਸਮੇਤ ਜਿੰਨਾ ਦੇ ਵਿੱਚ ਸਿੰਮੀ ਚੋਪੜਾ,ਪਾਸ਼ਨ, ਕੁਕੂ ਗਰੇਵਾਲ, ਨੀਨਾ ਭੱਠਲ, ਜਸਲੀਨ ਕੌਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਹਨ ! 

ਗਾਇਕਾ ਤੇ ਸਮਾਜ ਸੇਵਿਕਾ ਮਮਤਾ ਮਹਿਰਾ ਨੇ ਦੱਸਿਆ ਕਿ ਮੈਂ ਕਾਫੀ ਦੇਰ ਤੋਂ ਉਹਨਾਂ ਸੋਸਾਇਟੀਆਂ ਦੇ ਨਾਲ ਜੁੜੀ ਹਾ ਜੋ ਜਮੀਨੀ ਪੱਧਰ ਤੇ ਲੋਕਾਂ ਦੇ ਵਿੱਚ ਜੋ ਲੋੜਵੰਦ ਪਰਿਵਾਰ ਹਨ ਉਨ੍ਹਾਂ ਦੀ ਮੱਦਦ ਕਰਦੇ ਰਹਿੰਦੇ ਹਨ ਅਤੇ ਮੈਂ ਵੀ ਉਹਨਾਂ ਦੇ ਨਾਲ ਇਸ ਤਰਾਂ ਦੇ ਕੰਮ ਕਰਦੀ ਰਹਿੰਦੀ ਸੀ ਅਤੇ ਮੈਨੂੰ ਇਹ ਵੀ ਵੇਖਣ ਦੇ ਵਿੱਚ  ਮਿਲਿਆ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਹਿੱਤਾ ਦੇ ਲਈ ਕੰਮ ਕਰ ਰਹੀ ਹੈ ਜਿਸ ਕਰਕੇ ਅਸੀਂ ਜੋ ਲੋਕ ਸਮਾਜ ਦੀ ਸੇਵਾ ਕਰ ਰਹੇ ਹਾ ਤੇ ਅਸੀਂ ਪੰਜਾਬ ਸਰਕਾਰ ਤੇ ਉਮੀਦ ਲਾ ਕੇ ਸ਼ਾਮਿਲ ਹੋਏ ਹਾ ਕਿ ਸਾਡੇ ਪੰਜਾਬ ਦੇ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੋ ਆਪ ਵੀ ਇੱਕ ਬਹੁਤ ਵਧੀਆ ਕਲਾਕਾਰ ਦੇ ਨਾਲ ਨਾਲ ਇੱਕ ਚੰਗੇ ਇਨਸਾਨ ਵੀ ਹਨ ਇਸ ਕਰਕੇ ਅਸੀਂ ਅੱਜ ਆਪ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਹਾ ! ਅਸੀਂ ਸਾਰੇ ਆਪਣੀ ਪੰਜਾਬ ਸਰਕਾਰ ਨੂੰ ਵਿਸ਼ਵਾਸ਼ ਦਿਵਾਉਂਦੇ ਹਾ ਕੇ ਅਸੀਂ ਵੀ ਲੋਕਾਂ ਦੇ ਲਈ ਭਲਾਈ ਦੇ ਕੰਮ ਕਰਾਂਗੇ ਤੇ ਪੰਜਾਬ ਸਰਕਾਰ ਦਾ ਨਾਮ ਰੋਸ਼ਨ ਕਰਾਂਗੇ !