ਚੰਡੀਗੜ੍ਹ ਗਰੁੱਪ ਆਫ਼ ਕਾਲਜ ਵੱਲੋਂ ਮਨਾਇਆ ਗਿਆ ਅਨਵਾਇਰਮੈਂਟ ਡੇ.
ਕਈ ਫ਼ਿਲਮੀ ਸਿਤਾਰਿਆਂ ਅਤੇ ਪੱਤਰਕਾਰਾਂ ਨੇ ਕੀਤੀ ਸ਼ਿਰਕਤ - ਕਿਹਾ ਪੌਂਦੇ ਲਗਾਓ ਵਾਤਾਵਰਨ ਬਚਾਓ
ਅੰਮ੍ਰਿਤਸਰ ( ਸਵਿੰਦਰ ਸਿੰਘ ) ਪੰਜਾਬ ਦੇ ਵਿੱਚ ਲਗਾਤਾਰ ਗ਼ਰਮੀ ਦਾ ਪ੍ਰਕੋਪ ਚੱਲ ਰਿਹਾ ਹੈ ਤੇ ਜਿਸ ਕਾਰਨ ਪਸ਼ੂ ਤੇ ਪੰਛੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਗ੍ਹਾ ਜਗ੍ਹਾ ਤੇ ਜਿੱਥੇ ਵਾਤਵਰਨ ਪ੍ਰੇਮੀਆਂ ਵੱਲੋਂ ਪਾਣੀ ਤੇ ਖਾਣੇ ਦਾ ਇੰਤਜਾਮ ਕਰ ਰਹੇ ਹਨ ਉਸੇ ਤਰਾਂ ਇਸ ਗ਼ਰਮੀ ਤੋਂ ਬਚਣ ਦੇ ਲਈ ਛਾਂਅਦਾਰ ਤੇ ਫਲਦਾਰ ਪੌਂਦੇ ਲਗਾ ਰਹੇ ਹਨ ! ਇਸ ਵਾਤਾਵਰਨ ਦਿਵਸ ਦੇ ਮੌਕੇ ਤੇ ਚੰਡੀਗੜ੍ਹ ਗਰੁੱਪ ਆਫ਼ ਕਾਲਜ ਵੱਲੋਂ ਮਨਾਇਆ ਗਿਆ ਅਨਵਾਇਰਮੈਂਟ ਡੇ ਇਸ ਮੌਕੇ ਤੇ ਕਈ ਫ਼ਿਲਮੀ ਸਿਤਾਰਿਆ ਨੇ ਕੀਤੀ ਸ਼ਿਰਕਤ ਕਿਹਾ ਪੌਂਦੇ ਲਗਾਓ ਵਾਤਾਵਰਨ ਬਚਾਓ !
ਅਨਵਾਇਰਮੈਂਟ ਡੇ ਦੀ ਡ੍ਰਾਈਵ ਵਿੱਚ ਜਿੱਥੇ ਕਲਾਕਾਰਾ ਵੱਲੋਂ ਪੌਂਦੇ ਲਗਾਉਣ ਦੇ ਵਿੱਚ ਕਲਾਕਾਰਾ ਆਪਣੀ ਭੂਮਿਕਾ ਨਿਭਾ ਰਹੇ ਹਨ ਉੱਥੇ ਲੋਕਾਂ ਦੇ ਵਿੱਚ ਮੀਡਿਆ ਦੇ ਜਰੀਏ ਚੰਡੀਗੜ੍ਹ ਤੋਂ ਫ਼ਿਲਮੀ ਪੱਤਰਕਾਰ ਕੁਲਵੰਤ ਗਿੱਲ ਤੇ ਤਜਿੰਦਰ ਕੌਰ ਵੱਲੋਂ ਵੀ ਇਸ ਮੌਕੇ ਤੇ ਪੌਂਦੇ ਲਗਾ ਕੇ ਆਪਣਾ ਫਰਜ਼ ਪੂਰਾ ਕੀਤਾ!
