ਅੰਮ੍ਰਿਤਸਰ ਪੰਜਾਬ ਪੁਲਿਸ ਦੇ ਪੀ.ਆਰ.ਓ ਰਾਜੀਵ ਪਾਲ ਵੱਲੋਂ ਇੰਸਪੈਕਟਰ ਤੋਂ ਡੀ ਐੱਸ ਪੀ ਬਣੇ ਅਫਸਰਾਂ ਨੂੰ ਦਿੱਤੀ ਵਧਾਈ.
ਅੰਮ੍ਰਿਤਸਰ ( ਸਵਿੰਦਰ ਸਿੰਘ ) ਪਬਲਿਸਿਟੀ ਦਾ ਨਾਮ ਹੀ ਲੈ ਲਓ ਤਾਂ ਪਤਾ ਚੱਲਦਾ ਹੈ ਕਿ ਇਹ ਦੂਸਰੇ ਨੂੰ ਪ੍ਰਮੋਟ ਕਰਦੇ ਹਨ, ਤਾਂ ਆਪ ਖੁਦ ਪਰਦੇ ਦੇ ਪਿੱਛੇ ਰਹਿੰਦੇ ਹਨ ਪਰ ਸਭ ਨੂੰ ਪਤਾ ਹੁੰਦਾ ਹੈ ਕਿ ਇਸ ਦੀ ਪਬਲਿਸਿਟੀ ਕੌਣ ਕਰ ਰਹਾ ਹੈ। ਇਸੇ ਹੀ ਤਰਾਂ ਦੀ ਸੇਵਾ ਨਿਭਾ ਰਹੇ ਹਨ ਅੰਮ੍ਰਿਤਸਰ ਪੰਜਾਬ ਪੁਲਿਸ ਦੇ ਪੀ.ਆਰ.ਓ ਰਾਜੀਵ ਪਾਲ, ਜੋ ਆਪ ਤਾਂ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਕੀਤੇ ਕੰਮਾਂ ਨੂੰ ਟੀਵੀ ਅਤੇ ਪ੍ਰਿੰਟ ਮੀਡਿਆ ਦੇ ਵਿੱਚ ਪਬਲਿਸ਼ ਕਰਦੇ ਹਨ ਪਰ ਬੀਤੇ ਦਿਨੀ ਪੰਜਾਬ ਪੁਲਿਸ ਦੇ ਇੰਸਪੈਕਟਰ ਤੋਂ ਡੀ ਐੱਸ ਪੀ ਬਣੇ ਹਰਿੰਦਰ ਸਿੰਘ ਅਤੇ ਇੰਸਪੈਕਟਰ ਨੀਰਜ ਕੁਮਾਰ ਦੀ ਡੀ.ਐਸ.ਪੀ ਰੈਂਕ ਤੇ ਤਰੱਕੀਯਾਬ ਹੋਣ ਤੇ ਇੰਚਾਰਜ ਪੀਸੀ ਬ੍ਰਾਂਚ ਭੁਪਿੰਦਰ ਸਿੰਘ ਅਤੇ ਪੀ.ਆਰ.ਓ ਰਾਜੀਵ ਪਾਲ ਵੱਲੋਂ ਪਿਆਰ ਭਰੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
